ਲੰਦਨ ਪੁੱਜੇ ਟਰੰਪ, ਮੇਅਰ ਸਾਦਿਕ ਖ਼ਾਨ ਨੂੰ ਕਿਹਾ ਮਾੜਾ 
Published : Jun 3, 2019, 7:19 pm IST
Updated : Jun 3, 2019, 7:20 pm IST
SHARE ARTICLE
Donald Trump & Sadiq Khan
Donald Trump & Sadiq Khan

ਮਹਾਰਾਣੀ ਐਲੀਜ਼ਾਬੇਥ ਦੇ ਮਹਿਮਾਨ ਬਣ ਕੇ ਤਿੰਨ ਦਿਨ ਦੀ ਯਾਤਰਾ 'ਤੇ ਆਏ ਹਨ ਟਰੰਪ

ਦੁਬਈ : ਅਪਣੀ ਪਤਨੀ ਮੇਲਾਨੀਆ ਟਰੰਪ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੰਗਲੈਂਡ ਪੁਜਦਿਆਂ ਹੀ ਲੰਦਨ ਵਿਚ ਪਾਕਿਸਤਾਨੀ ਮੂਲ ਦੇ ਮੇਅਰ ਸਾਦਿਕ ਖ਼ਾਨ ਬਾਰੇ ਵਿਵਾਦਤ ਬਿਆਨ ਦੇ ਦਿਤਾ। ਅਪਣੇ ਟਵੀਟ ਵਿਚ ਟਰੰਪ ਨੇ ਸਾਦਿਕ ਖ਼ਾਨ ਨੂੰ ਮਾੜਾ ਕਰਾਰ ਦਿਤਾ।  ਟਰੰਪ ਅਤੇ ਉਨ੍ਹਾਂ ਦਾ ਪਰਵਾਰ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ ਦਾ ਵਿਸ਼ੇਸ਼ ਮਹਿਮਾਨ ਬਣ ਕੇ ਤਿੰਨ ਦਿਨ ਦੀ ਯਾਤਰਾ 'ਤੇ ਇੰਗਲੈਂਡ ਆਏ ਹਨ। ਇੰਗਲੈਂਡ ਆਉਣ ਤੋਂ ਤੁਰਤ ਬਾਅਦ ਹੀ ਟਵੀਟ ਕਰ ਕੇ ਟਰੰਪ ਨੇ ਲੰਦਨ ਦੇ ਮੇਅਰ 'ਤੇ ਨਿਸ਼ਾਨਾ ਲਾਇਆ। ਟਰੰਪ ਨੇ ਸਾਦਿਕ ਖ਼ਾਨ ਨੂੰ ਮਾੜਾ ਕਰਾਰ ਦਿਤਾ। ਟਰੰਪ ਅਤੇ ਸਾਦਿਕ ਖ਼ਾਨ ਵਿਚਾਲੇ ਪਹਿਲਾਂ ਵੀ ਵਿਵਾਦ ਸਾਹਮਣੇ ਆਉਂਦਾ ਰਿਹਾ ਹੈ। 

Sadiq KhanSadiq Khanਅਪਣੇ ਟਵੀਟ ਵਿਚ ਟਰੰਪ ਨੇ ਲਿਖਿਆ ਕਿ ਲੰਦਨ ਦੇ ਮੇਅਰ ਦੇ ਤੌਰ 'ਤੇ ਬਹੁਤ ਖ਼ਰਾਬ ਕੰਮ ਕਰਨ ਵਾਲੇ ਸਾਦਿਕ ਬਰਤਾਨੀਆ ਦਾ ਯਾਤਰਾ 'ਤੇ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਨੂੰ ਲੈ ਕੇ ਮਾੜਾ ਪ੍ਰਚਾਰ ਕਰ ਰਹੇ ਹਨ। ਸਾਦਿਕ ਅਸਫ਼ਲ ਵਿਅਕਤੀ ਹਨ, ਸਾਦਿਕ ਨੂੰ ਲੰਦਨ ਵਿਚ ਅਪਰਾਧਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਉਨ੍ਹਾਂ 'ਤੇ। ਟਰੰਪ ਨੇ 48 ਸਾਲਾ ਸਾਦਿਕ ਦੀ ਤੁਲਨਾ ਨਿਊਯਾਰਕ ਦੇ ਮੇਅਰ ਬਲਾਸਿਓ ਨਾਲ ਕਰਦਿਆਂ ਕਿਹਾ ਕਿ ਉਨ੍ਹਾਂ ਵੀ ਅਜਿਹਾ ਹੀ ਖ਼ਰਾਬ ਕੰਮ ਕੀਤਾ ਹੈ। ਸਾਦਿਕ ਖ਼ਾਨ ਨੇ ਹਾਲ ਹੀ ਵਿਚ ਟਰੰਪ ਨੂੰ ਫਾਸੀਵਾਦੀ ਅਤੇ ਵੰਡ ਪਾਉਣ ਵਾਲਾ ਵਿਅਕਤੀ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਟਰੰਪ ਦਾ ਬਰਤਾਨੀਆ ਵਿਚ ਸ਼ਾਨਦਾਰ ਸਵਾਗਤ ਨਹੀਂ ਹੋਣਾ ਚਾਹੀਦਾ।

Donald TrumpDonald Trump

ਟਰੰਪ ਦੀ ਯਾਤਰਾ ਦੌਰਾਨ ਲੰਦਨ, ਮੈਨਚੈਸਟਰ, ਬੇਲਫ਼ਾਸਟ ਅਤੇ ਬਰਮਿੰਘਮ ਸਮੇਤ ਪੂਰੇ ਬਰਤਾਨੀਆ ਵਿਚ ਵਿਰੋਧ ਪ੍ਰਦਰਸ਼ਨ ਹੋਣ ਦੀ ਸੰਭਾਵਨਾ ਹੈ। ਇਸ ਵਾਰ ਵੀ ਲੰਦਨ ਦੇ ਅਸਮਾਨ ਵਿਚ ਟਰੰਪ ਨੂੰ ਬੱਚੇ ਦੀ ਤਰ੍ਹਾਂ ਦਰਸਾਉਣ ਵਾਲਾ ਗੁਬਾਰਾ ਉਡਦਾ ਹੋਇਆ ਵੇਖਿਆ ਜਾ ਸਕਦਾ ਹੈ ਜਿਸ ਤਰ੍ਹਾਂ ਸਾਲ 2018 ਵਿਚ ਉਨ੍ਹਾਂ ਦੀ ਪਿਛਲੀ ਬਰਤਾਨੀਆ ਯਾਤਰਾ ਦੌਰਾਨ ਵੇਖਿਆ ਗਿਆ ਸੀ।

Donald TrumpDonald Trump

ਟਰੰਪ ਨੇ ਇਸ ਯਾਤਰਾ ਤੋਂ ਕੁੱਝ ਦਿਨ ਬਾਅਦ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੀ ਹੈ। ਇਸ ਤੋਂ ਪਹਿਲਾਂ ਸਿਰਫ਼ ਜਾਰਜ ਡਬਲਯੂ ਬੁਸ਼ ਅਤੇ ਬਰਾਕ ਓਬਾਮਾ ਨੇ ਬਰਤਾਨੀਆ ਦੀ ਸਰਕਾਰੀ ਯਾਤਰਾ ਕੀਤੀ ਸੀ। ਇਹ ਯਾਤਰਾ ਆਮਤੌਰ 'ਤੇ ਮਹਾਰਾਣੀ ਦੇ ਕੰਟਰੋਲ ਵਿਚ ਹੁੰਦੀ ਅਤੇ ਅਧਿਕਾਰਕ ਯਾਤਰਾਵਾਂ ਤੋਂ ਵੱਖ ਹੁੰਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement