ਫਰਾਂਸ 'ਚ ਰਾਫ਼ੇਲ ਸੌਦੇ ਦੀ ਜਾਂਚ ਸ਼ੁਰੂ, ਮੌਜੂਦਾ ਤੇ ਸਾਬਕਾ ਰਾਸ਼ਟਰਪਤੀ ਕੋਲੋਂ ਵੀ ਹੋਵੇਗੀ ਪੁੱਛਗਿੱਛ
Published : Jul 3, 2021, 1:45 pm IST
Updated : Jul 3, 2021, 1:48 pm IST
SHARE ARTICLE
French judge to probe alleged corruption in Rafale deal: Report
French judge to probe alleged corruption in Rafale deal: Report

ਭਾਰਤ ਦੇ ਨਾਲ ਕਰੀਬ 59, 000 ਕਰੋੜ ਰੁਪਏ ਦੇ ਰਾਫੇਲ ਸੌਦੇ ਵਿਚ ਕਥਿਤ ‘ਭ੍ਰਿਸ਼ਟਾਚਾਰ’ ਦੀ ਹੁਣ ਫਰਾਂਸ ਵਿਚ ਨਿਆਂਇਕ ਜਾਂਚ ਹੋਵੇਗੀ

ਨਵੀਂ ਦਿੱਲੀ: ਰਾਫੇਲ ਸੌਦੇ (Rafale deal) ਦੀ ਜਾਂਚ ਲਈ ਫਰਾਂਸ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਭਾਰਤ ਦੇ ਨਾਲ ਕਰੀਬ 59, 000 ਕਰੋੜ ਰੁਪਏ ਦੇ ਰਾਫੇਲ ਸੌਦੇ ਵਿਚ ਕਥਿਤ ‘ਭ੍ਰਿਸ਼ਟਾਚਾਰ’ ਦੀ ਹੁਣ ਫਰਾਂਸ ਵਿਚ ਨਿਆਂਇਕ ਜਾਂਚ ਹੋਵੇਗੀ ਤੇ ਇਸ ਦੇ ਲਈ ਇਕ ਫਰਾਂਸਿਸੀ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਇਕ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਸਾਲ 2016 ਦੇ ਅੰਤਰ-ਸਰਕਾਰੀ ਸੌਦੇ ਦੀ ਜਾਂਚ 14 ਜੂਨ ਨੂੰ  ਮੈਜਿਸਟ੍ਰੇਟ ਨੇ ਸ਼ੁਰੂ ਕਰ ਦਿੱਤੀ ਹੈ।  

Rafale DealRafale Deal

ਹੋਰ ਪੜ੍ਹੋ: ਮਾਈਨਿੰਗ ਵਾਲੀਆਂ ਥਾਵਾਂ 'ਤੇ ਸੁਖਬੀਰ ਬਾਦਲ ਦਾ ਛਾਪਾ, ਬੀਬੀ ਨੇ ਵੀ ਰੋ-ਰੋ ਸੁਣਾਇਆ ਦੁਖੜਾ 

ਫਰੈਂਚ ਮੀਡੀਆ ਮੀਡੀਆਪੋਰਟ ਮੁਤਾਬਕ ਪਬਲਿਕ ਪ੍ਰੌਸੀਕਿਊਸ਼ਨ ਸਰਵਿਸਿਜ਼ (France’s public prosecution services) ਨੇ ਕਿਹਾ ਕਿ ਡੀਲ ਵਿਚ ਭ੍ਰਿਸ਼ਟਾਚਾਰ ਤੋਂ ਇਲਾਵਾ ਪੱਖਪਾਤ ਦੇ ਆਰੋਪਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਉਸ ਸਮੇਂ ਦੇ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ (Former French president François Hollande) ਅਤੇ ਉਸ ਸਮੇਂ ਦੇ ਵਿੱਤ ਮੰਤਰੀ ਇਮੈਨੂਏਲ ਮੈਕ੍ਰੋਂਨ (French president Emmanuel Macron) (ਮੌਜੂਦਾ ਰਾਸ਼ਟਰਪਤੀ) ਕੋਲੋਂ ਵੀ ਸਵਾਲ ਜਵਾਬ ਕੀਤੇ ਜਾਣਗੇ। ਇਹਨਾਂ ਦੋਵਾਂ ਦੇ ਕਾਰਜਕਾਲ ਵਿਚ ਹੀ ਡੀਲ ਸਾਈਨ ਹੋਈ ਸੀ।

RafaleRafale

ਇਹ ਵੀ ਪੜ੍ਹੋ -  ਦਿੱਲੀ ਤੋਂ ਪਟਿਆਲਾ ਵਾਪਸ ਪਰਤੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਨਹੀਂ ਹੋਈ ਮੁਲਾਕਾਤ

ਇਸ ਸਮੇਂ ਫਰਾਂਸ ਵਿਚ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲ ਰਹੇ ਤੇ ਡੀਲ ਸਮੇਂ ਦੇ ਰੱਖਿਆ ਮੰਤਰੀ ਰਹੇ ਜੀਨ ਯਵੇਸ ਲੇ ਡ੍ਰਿਯਾਨ (Jean-Yves Le Drian) ਕੋਲੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਫਰਾਂਸ ਦੇ ਏਅਰਫੋਰਸ ਮੁਖੀ ਅਤੇ ਦਸਾ ਏਵੀਏਸ਼ਨ ਨੇ ਇਸ ਮਾਮਲੇ ਸਬੰਧੀ ਅਪਣੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਨਾਲ ਏਅਰਕ੍ਰਾਫਟ ਦੇ ਸੌਦੇ ਹੋ ਚੁੱਕੇ ਹਨ।

Rafale DealRafale Deal

ਹੋਰ ਪੜ੍ਹੋ: ਆਮਿਰ ਖ਼ਾਨ ਨੇ ਪਤਨੀ ਕਿਰਨ ਰਾਓ ਨੂੰ ਦਿੱਤਾ ਤਲਾਕ, ਆਪਸੀ ਸਹਿਮਤੀ ਨਾਲ ਲਿਆ ਵੱਖ ਹੋਣ ਦਾ ਫੈਸਲਾ

ਫਰਾਂਸ ਦੀ ਕੰਪਨੀ ਦਸਾ ਏਵੀਏਸ਼ਨ ਨੇ 2016 ਵਿਚ ਆਰਡਰ ਕੀਤੇ ਗਏ 36 ਰਾਫੇਲ ਫਾਈਟਰ ਜੈੱਟਸ ਵਿਚੋਂ ਹੁਣ ਤੱਕ 21 ਰਾਫੇਲ ਭਾਰਤੀ ਹਵਾਈ ਫੌਜ (Indian Air Force) ਨੂੰ ਫਰਾਂਸ ਵਿਚ ਸੌਂਪੇ ਹਨ। ਜ਼ਿਕਰਯੋਗ ਹੈ ਕਿ ਫਰਾਂਸ ਵਿਚ ਕੰਮ ਕਰਨ ਵਾਲੇ ਐਨਜੀਓ ਸ਼ੇਰਪਾ ਨੇ 2018 ਵਿਚ ਜਾਂਚ ਲਈ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਮੀਡੀਆਪਾਰਟ ਨੇ ਇਸ ਮਾਮਲੇ ਸਬੰਧੀ ਲਗਾਤਾਰ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਸਨ। ਦੱਸ ਦਈਏ ਕਿ ਕਾਂਗਰਸ ਲਗਾਤਾਰ ਰਾਫੇਲ ਡੀਲ ਵਿਚ ਭ੍ਰਿਸ਼ਟਾਚਾਰ ਦੇ ਆਰੋਪ ਲਗਾਉਂਦੀ ਰਹੀ ਹੈ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement