
13 ਹੋਰ ਜ਼ਖ਼ਮੀ, ਤਿੰਨ ਦੀ ਹਾਲਤ ਗੰਭੀਰ
ਯੇਰੁਸ਼ਲਮ: ਇਜ਼ਰਾਈਲੀ ਫ਼ੌਜ ਨੇ ਸੋਮਵਾਰ ਨੂੰ ਸਵੇਰੇ ਵੈਸਟ ਬੈਂਕ ’ਚ ਅਤਿਵਾਦੀਆਂ ਦੇ ਗੜ੍ਹ ’ਚ ਵੱਡੇ ਪੱਧਰ ’ਤੇ ਡਰੋਨ ਹਮਲੇ ਕੀਤੇ ਅਤੇ ਇਲਾਕੇ ’ਚ ਸੈਂਕੜੇ ਫ਼ੌਜੀਆਂ ਨੂੰ ਤੈਨਾਤ ਕੀਤਾ। ਸਥਾਨਕ ਸਿਹਤ ਅਧਿਕਾਰੀਆਂ ਅਨੁਸਾਰ, ਇਨ੍ਹਾਂ ਹਮਲਿਆਂ ’ਚ ਘਟ ਤੋਂ ਘਟ ਪੰਜ ਫ਼ਲਸਤੀਨੀ ਮਾਰੇ ਗਏ। ਇਹ ਡਰੋਨ ਹਮਲੇ ਦੋ ਦਹਾਕੇ ਪਹਿਲਾਂ ਦੂਜੇ ਫ਼ਲਸਤੀਨੀ ਵਿਦਰੋਹ ਦੌਰਾਨ ਵੱਡੇ ਪੱਧਰ ’ਤੇ ਕੀਤੇ ਫ਼ੌਜੀ ਹਮਲਿਆਂ ਦੀ ਯਾਦ ਦਿਵਾਉਂਦੇ ਹਨ।
ਇਜ਼ਰਾਈਲੀ ਫ਼ੌਜੀ ਸੋਮਵਾਰ ਦੀ ਸਵੇਰ ਜੇਨਿਨ ਸ਼ਰਣਾਰਥੀ ਕੈਂਪ ’ਚ ਵੜੇ ਅਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਚਲ ਰਹੇ ਸੰਘਰਸ਼ ਦੌਰਾਨ ਇਲਾਕੇ ’ਚ ਸਭ ਤੋਂ ਵੱਡੀ ਮੁਹਿੰਮ ਚਲਾਈ। ਇਹ ਹਮਲਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਇਜ਼ਰਾਈਲੀ ਬਸਤੀਆਂ ’ਤੇ ਸਿਲਸਿਲੇਵਾਰ ਹਮਲਿਆਂ ਦੇ ਜਵਾਬ ’ਚ ਸਖ਼ਤ ਪ੍ਰਤੀਕਿਰਿਆ ਦੇਣ ਲਈ ਦੇਸ਼ ’ਚ ਦਬਾਅ ਵਧ ਰਿਹਾ ਹੈ। ਪਿਛਲੇ ਹਫ਼ਤੇ ਇਜ਼ਰਾਈਲੀ ਬਸਤੀਆਂ ’ਤੇ ਹਮਲਿਆਂ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਅਸੀਂ ਪੰਜਾਬ ਦੇ ਖ਼ਜ਼ਾਨੇ ਦੇ ਪਹਿਰੇਦਾਰ ਹਾਂ ਅਤੇ ਲੁਟੇਰਿਆਂ ਤੋਂ ਲਵਾਂਗੇ ਇਕ-ਇਕ ਰੁਪਏ ਦਾ ਹਿਸਾਬ : ਮਾਲਵਿੰਦਰ ਸਿੰਘ ਕੰਗ
ਫ਼ਲਸਤੀਨੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ, ਮੁਹਿੰਮ ’ਚ ਸਥਾਨਕ ਲੋਕਾਂ ਕੰਮਕਾਜਾਂ ’ਚ ਵਿਘਨ ਪਿਆ। ਕੁਝ ਇਲਾਕਿਆਂ ’ਚ ਬਿਜਲੀ ਗੁਲ ਹੋ ਗਈ ਅਤੇ ਫ਼ੌਜ ਦੇ ਇਕ ਬੁਲਡੋਜ਼ਰ ਨੂੰ ਤੰਗ ਗਲੀਆਂ ’ਚੋਂ ਲੰਘਦਿਆਂ ਵੇਖਿਆ ਗਿਆ। ਫ਼ਲਸਤੀਨੀਆਂ ਅਤੇ ਨੇੜਲੇ ਜੌਰਡਨ ਨੇ ਹਿੰਸਾ ਦੀ ਨਿੰਦਾ ਕੀਤੀ ਹੈ।
ਫ਼ੌਜ ਦੇ ਇਕ ਬੁਲਾਰੇ ਲੈਫ਼ਟੀਨੈਂਟ ਕਰਨਲ ਰਿਚਰਡ ਹੇਚ ਨੇ ਦਸਿਆ ਕਿ ਮੁਹਿੰਮ, ਹਮਲਿਆਂ ਦੀ ਯੋਜਨਾ ਬਣਾਉਣ ਲਈ ਅਤਿਵਾਦੀਆਂ ਵਲੋਂ ਪ੍ਰਯੋਗ ਕੀਤੀ ਜਾ ਰਹੀ ਇਕ ਇਮਾਰਤ ’ਤੇ ਹਵਾਈ ਹਮਲੇ ਦੇ ਨਾਲ ਦੇਰ ਰਾਤ ਇਕ ਵਜੇ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਟਿਕਾਣੇ ਨੂੰ ਨਸ਼ਟ ਕਰਨਾ ਅਤੇ ਹਥਿਆਰ ਜ਼ਬਤ ਕਰਨਾ ਹੈ। ਉਨ੍ਹਾਂ ਕਿਹਾ ਕਿ ਲਗਭਗ 2 ਹਜ਼ਾਰ ਫ਼ੌਜੀ ਇਸ ਮੁਹਿੰਮ ’ਚ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ: ਸੋਨੀਪਤ 'ਚ ਵਾਪਰੀ ਵੱਡੀ ਵਾਰਦਾਤ! ਸੁੱਤੇ ਪਏ ਬਜ਼ੁਰਗ ਦਾ ਗਲਾ ਵੱਢ ਕੇ ਕੀਤਾ ਕਤਲ
ਫ਼ਲਸਤੀਨ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਸੋਮਵਾਰ ਨੂੰ ਸਵੇਰੇ ਘੱਟ ਤੋਂ ਘੱਟ ਪੰਜ ਫ਼ਲਸਤੀਨੀਆਂ ਦੀ ਮੌਤ ਹੋ ਗਈ ਹੈ ਅਤੇ 13 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਮੰਤਰਾਲੇ ਨੇ ਕਿਹਾ ਕਿ ਇਕ ਹੋਰ ਘਟਨਾ ’ਚ ਵੇਸਟ ਬੈਂਕ ਦੇ ਰਾਮੱਲਾ ਸ਼ਹਿਰ ਨੇੜੇ ਇਜ਼ਰਾਈਲ ਦੀ ਗੋਲੀਬਾਰੀ ’ਚ 21 ਸਾਲਾਂ ਦੇ ਫ਼ਲਸਤੀਨੀ ਨਾਗਰਿਕ ਦੀ ਮੌਤ ਹੋ ਗਈ।