
ਸੰਸਦ ਨੇ ਖਾਰਜ ਕੀਤਾ ਬਿੱਲ!
ਇਸਲਾਮਾਬਾਦ: ਪਾਕਿਸਤਾਨ ਦੀ ਰਾਸ਼ਟਰੀ ਸੰਸਦ ਨੇ ਉਸ ਬਿੱਲ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਕਿਸੇ ਗੈਰ ਮੁਸਲਿਮ ਨੂੰ ਪਾਕਿਸਤਾਨ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਬਣਾਏ ਜਾਣ ਲਈ ਜ਼ਰੂਰੀ ਬਦਲਾਅ ਕਰਨ ਦੀ ਗੱਲ ਕਹੀ ਗਈ ਸੀ। ਇਸ ਬਿੱਲ ਨੂੰ ਪਾਕਿਸਤਾਨੀ ਸੰਸਦ ਮੈਂਬਰ ਨਵੀਦ ਆਮਿਰ ਜੀਵਾ ਨੇ ਸੰਸਦ ਵਿਚ ਰੱਖਿਆ ਸੀ। ਨਵੀਦ ਆਮਿਰ ਜਾਵੀ ਖੁਦ ਇਕ ਇਸਾਈ ਹੈ ਅਤੇ ਪਾਕਿਸਤਾਨ ਦੀ ਪਾਕਿਸਤਾਨ ਪੀਪਲਸ ਪਾਰਟੀ ਨਾਲ ਜੁੜੇ ਹੋਏ ਹਨ।
Pak PM Imran Khan
ਇਸ ਗੱਲ ਦੀ ਜਾਣਕਾਰੀ ਪਾਕਿਸਤਾਨੀ ਏਜੰਸੀ ਨਿਊਜ਼ ਇੰਟਰਨੈਸ਼ਨਲ ਨੇ ਦਿੱਤੀ। ਪਾਕਿਸਤਾਨੀ ਸੰਸਦ ਨੇ ਬਹੁਮਤ ਨਾਲ ਮੰਗਲਵਾਰ ਨੂੰ ਇਸ ਬਿੱਲ ਨੂੰ ਖਾਰਜ ਕਰ ਦਿੱਤਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਸੰਸਦ ਪਾਕਿਸਤਾਨੀ ਸੰਵਿਧਾਨ ਨੀ ਧਾਰਾ 41 ਅਤੇ ਧਾਰਾ 91 ਵਿਚ ਇਕ ਸੋਧ ਕਰਵਾਉਣਾ ਚਾਹੁੰਦੇ ਸਨ। ਇਸ ਸੋਧ ਦੁਆਰਾ ਉਹ ਚਾਹੁੰਦੇ ਸਨ ਕਿ ਪਾਕਿਸਤਾਨ ਵਿਚ ਗੈਰ ਮੁਸਲਿਮਾਂ ਨੂੰ ਵੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਬਣਨ ਦਾ ਅਧਿਕਾਰ ਮਿਲੇ।
Pak PM Imran Khan
ਹਾਲਾਂਕਿ ਪਾਕਿਸਤਾਨ ਦੀ ਸੰਸਦ ਨੇ ਇਸ ਬਿੱਲ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਸਾਫ਼ ਹੋ ਚੁੱਕਿਆ ਹੈ ਕਿ ਕੋਈ ਵੀ ਗੈਰ ਮੁਸਲਿਮ ਪਾਕਿਸਤਾਨ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਹੈ। ਇੱਥੇ ਪਹਿਲਾਂ ਤੋਂ ਹੀ ਕਿਸੇ ਮੁਸਲਿਮ ਨੂੰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਚੁਣੇ ਜਾਣ ਦਾ ਪ੍ਰਬੰਧ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਪੂਰੀ ਤਰ੍ਹਾਂ ਤੋਂ ਆਜ਼ਾਦੀ ਅਤੇ ਸੁਰੱਖਿਆ ਮਹਿਸੂਸ ਕਰ ਰਹੇ ਹਨ।
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਦੇਸ਼ ਵਿਚ ਘੱਟ ਗਿਣਤੀ ਦੇ ਅਧਿਕਾਰ ਸੁਰੱਖਿਅਤ ਹਨ। ਜ਼ਮਾਤ-ਏ-ਇਸਲਾਮੀ ਦੇ ਮੈਂਬਰ ਮੌਲਾਨਾ ਅਬਦੁਲ ਅਕਬਰ ਚਿਤਰਾਲੀ ਨੇ ਸੰਸਦ ਮੈਂਬਰਾਂ ਦੇ ਇਸ ਕਦਮ ਦੀ ਸਹਾਰਨਾ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਕਾਨੂੰਨ ਜੋ ਇਸਲਾਮਿਕ ਮੂਲਾਂ ਅਤੇ ਸਿੱਖਿਆ ਵਿਰੁਧ ਹੋਵੇ, ਉਹ ਪਾਸ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਬਿੱਲ ਨੂੰ ਪੇਸ਼ ਵੀ ਨਹੀਂ ਕੀਤਾ ਜਾਣਾ ਅਤੇ ਨਾ ਹੀ ਉਸ ਤੇ ਸੰਸਦ ਵਿਚ ਚਰਚਾ ਹੋਣੀ ਚਾਹੀਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।