
ਕਰ ਸਰਕਾਰ ਪਟਰੌਲ ਦੀਆਂ ਕੀਮਤਾਂ ਘਟਾਉਂਦੀ ਹੈ ਤਾਂ ਉਸ ਨੂੰ ਘਾਟਾ ਅਪਣੀ ਜੇਬ ਤੋਂ ਪੂਰਾ ਕਰਨਾ ਹੋਵੇਗਾ।
ਇਸਲਾਮਾਬਾਦ : ਭਾਰਤ ਹੀ ਨਹੀਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਪਟਰੌਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪਾਕਿਸਤਾਨ ਵਿਚ ਇਕ ਦਿਨ ਵਿਚ ਇਨ੍ਹਾਂ ਦੀਆਂ ਕੀਮਤਾਂ ਵਿਚ 4 ਤੋਂ 9 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਸਮੇਂ ਪਾਕਿਸਤਾਨ ਵਿਚ ਪਟਰੌਲ ਦੀ ਕੀਮਤ 127.30 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਗਈ ਹੈ ਪਰ ਇਮਰਾਨ ਖ਼ਾਨ ਸਰਕਾਰ ਇਸ ’ਤੇ ਚਿੰਤਾ ਜਤਾਉਣ ਦੀ ਬਜਾਏ ਜਨਤਾ ਨੂੰ ਤਰਕ ਦੇ ਰਹੀ ਹੈ।
Shaukat Tarin
ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਾਰਿਨ ਨੇ ਕਿਹਾ ਕਿ ਪਾਕਿਸਤਾਨ ਵਿਚ ਪਟਰੌਲ ਦੀਆਂ ਕੀਮਤਾਂ ਇਸ ਖੇਤਰ ਦੇ ਦੂਜੇ ਦੇਸ਼ਾਂ ਜਿਵੇਂ ਭਾਰਤ ਅਤੇ ਬੰਗਲਾਦੇਸ਼ ਤੋਂ ਘੱਟ ਹਨ। ਦੱਸਣਯੋਗ ਹੈ ਕਿ ਇਮਰਾਨ ਸਰਕਾਰ ਨੇ ਇਕ ਦਿਨ ਵਿਚ ਪਟਰੌਲ ਦੀਆਂ ਕੀਮਤਾਂ ਵਿਚ 4 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 9 ਰੁਪਏ ਦਾ ਵਾਧਾ ਕੀਤਾ ਹੈ। ਉਥੇ ਹੀ ਮਿੱਟੀ ਦਾ ਤੇਲ 7 ਰੁਪਏ ਮਹਿੰਗਾ ਹੋਇਆ ਹੈ ਅਤੇ ਹਾਈ ਸਪੀਡ ਡੀਜ਼ਲ ਵੀ 2 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਸ਼ੌਕਤ ਤਾਰਿਨ ਨੇ ਕਿਹਾ ਕਿ ਦੁਨੀਆ ਵਿਚ ਸਿਰਫ਼ 16 ਦੇਸ਼ ਹਨ, ਜਿਥੇ ਪਟਰੌਲ ਦੀਆਂ ਕੀਮਤਾਂ ਘੱਟ ਹਨ।
Petrol, Diesel
ਇਹ ਸਾਰੇ ਦੇਸ਼ ਤੇਲ ਉਤਪਾਦਕ ਹਨ। ਉਨ੍ਹਾਂ ਦਾ ਅਪਣਾ ਤੇਲ ਹੈ। ਸਾਡੇ ਇਥੇ ਇਸ ਖੇਤਰ ਵਿਚ ਅਤੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਸਸਤਾ ਤੇਲ ਹੈ। ਇਸ ਤੋਂ ਜ਼ਿਆਦਾ ਸਸਤਾ ਕਿਵੇਂ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਪਟਰੌਲ ਦੀਆਂ ਕੀਮਤਾਂ ਘਟਾਉਂਦੀ ਹੈ ਤਾਂ ਉਸ ਨੂੰ ਘਾਟਾ ਅਪਣੀ ਜੇਬ ਤੋਂ ਪੂਰਾ ਕਰਨਾ ਹੋਵੇਗਾ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਇਮਰਾਨ ਸਰਕਾਰ ਨੇ ਪਹਿਲਾਂ ਹੀ 15 ਸਤੰਬਰ ਨੂੰ ਪਟਰੌਲੀਅਮ ਦੀਆਂ ਕੀਮਤਾਂ ਵਿਚ 5 ਤੋਂ 6 ਰੁਪਏ ਦਾ ਵਾਧਾ ਕੀਤਾ ਸੀ।
Crossing petrol 127rs in Pakistan
ਭਾਰਤ ਦੀ ਤੁਲਨਾ ਵਿਚ ਪਾਕਿਸਤਾਨ ਵਿਚ ਪਟਰੌਲ ਦੀ ਕੀਮਤ 127.30 ਰੁਪਏ ਪ੍ਰਤੀ ਲਿਟਰ, ਹਾਈ ਸਪੀਡ ਡੀਜ਼ਲ ਦੀ ਕੀਮਤ 122.04 ਰੁਪਏ ਪ੍ਰਤੀ ਲਿਟਰ, ਮਿੱਟੀ ਦੇ ਤੇਲ ਦੀ ਕੀਮਤ 99.31 ਰੁਪਏ ਅਤੇ ਹਲਕੇ ਡੀਜ਼ਲ ਦੀ ਕੀਮਤ 99.51 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਗਲੋਬਲ ਪਟਰੌਲ ਪ੍ਰਾਈਸ ਵੈੱਬਸਾਈਟ ਅਨੁਸਾਰ ਬੰਗਲਾਦੇਸ ਵਿਚ ਪਟਰੌਲ ਦੀ ਕੀਮਤ ਬੰਗਲਾਦੇਸੀ ਕਰੰਸੀ ਅਨੁਸਾਰ 89 ਟਕਾ ਰੁਪਏ ਪ੍ਰਤੀ ਲਿਟਰ ਹੈ। ਸ੍ਰੀਲੰਕਾ ਵਿਚ ਪੈਟਰੋਲ ਦੀ ਕੀਮਤ ਸ੍ਰੀਲੰਕਾ ਕਰੰਸੀ ਅਨੁਸਾਰ 184 ਰੁਪਏ ਪ੍ਰਤੀ ਲਿਟਰ ਹੈ। ਜਦੋਂ ਕਿ ਨੇਪਾਲ ਵਿਚ ਇਹ 130 ਰੁਪਏ ਪ੍ਰਤੀ ਲਿਟਰ ਹੈ। ਭਾਰਤ ਵਿਚ ਸਨਿਚਰਵਾਰ ਨੂੰ ਪਟਰੌਲ ਦੀ ਕੀਮਤ 103.21 ਰੁਪਏ ਪ੍ਰਤੀ ਲਿਟਰ ’ਤੇ ਰਹੀ।