
ਫਲੋਰੀਡਾ ਦੀ ਰਾਜਧਾਨੀ 'ਚ ਇਕ ਅਣਪਛਾਤੇ ਵਿਅਕਤੀ ਨੇ ਸ਼ਨੀਵਾਰ ਨੂੰ ਯੋਗਾ ਸਟੂਡੀਓ 'ਤੇ ਗੋਲੀਬਾਰੀ ਕੀਤੀ।ਜਿਸ 'ਚ 5 ਲੋਕਾਂ ਦੇ ਜ਼ਖਮੀ ਹੋਣ ਅਤੇ 2 ਵਿਅਕਤੀਆਂ ਦੀ...
ਫਲੋਰੀਡਾ (ਭਾਸ਼ਾ): ਫਲੋਰੀਡਾ ਦੀ ਰਾਜਧਾਨੀ 'ਚ ਇਕ ਅਣਪਛਾਤੇ ਵਿਅਕਤੀ ਨੇ ਸ਼ਨੀਵਾਰ ਨੂੰ ਯੋਗਾ ਸਟੂਡੀਓ 'ਤੇ ਗੋਲੀਬਾਰੀ ਕੀਤੀ।ਜਿਸ 'ਚ 5 ਲੋਕਾਂ ਦੇ ਜ਼ਖਮੀ ਹੋਣ ਅਤੇ 2 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਹਮਲਾਵਰ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਜਿਸ ਦੇ ਚਲਦਿਆਂ ਚਾਰੇ ਪਾਸੇ ਭਾਜੜਾ ਪੈ ਗਈਆਂ ।
Florida
ਇਸ ਹਮਲੇ ਤੋਂ ਬਾਅਦ ਦਹਿਸ਼ਤ ਦਾ ਮਾਹੋਲ ਬਣ ਗਿਆ। ਜਾਣਕਾਰੀ ਮੁਤਾਬਕ ਹਮਲਾਵਰ ਨੇ ਇਕਲੇ ਹੀ ਇਸ ਵਾਰਦਾਤ ਨੂੰ ਅੰਜਾਮ ਦਿਤਾ ਜਿਸ 'ਚ 2 ਵਿਅਕਤੀਆਂ ਦੀ ਮੌਤ ਹੋ ਗਈ। ਫਿਲਹਾਲ 5 ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪਰ ਹਮਲਾਵਾਰ ਅਤੇ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਪਾਈ। ਪੁਲਿਸ ਮੁਤਾਬਕ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਸ਼ਹਿਰ ਦੇ ਕਮਿਸ਼ਨਰ ਸਕਾਟ ਮੈਡਾਕਸ ਘਟਨਾ ਵਾਲੇ ਸਥਾਨ 'ਤੇ ਹਨ। ਉਨ੍ਹਾਂ ਨੇ ਫੇਸਬੁੱਕ 'ਤੇ ਕਿਹਾ,''ਮੇਰੇ ਪਬਲਿਕ ਸਰਵਿਸ ਕਰੀਅਰ 'ਚ ਮੈਂ ਕਈ ਬੁਰੇ ਦ੍ਰਿਸ਼ ਦੇਖੇ ਹਨ ਪਰ ਇਹ ਸਭ ਤੋਂ ਬੁਰਾ ਹੈ, ਕ੍ਰਿਪਾ ਕਰਕੇ ਪ੍ਰਾਰਥਨਾ ਕਰੀਓ।'' ਫਿਲਹਾਲ ਪਿਲਸ ਹਮਲਾਵਰ ਦੀ ਪਛਾਣ ਕਰ ਰਹੀ ਹੈ ਅਤੇ ਹਮਲੇ ਪਿਛੇ ਹੋਏ ਕਾਰਨਾਂ ਬਾਰੇ ਵੀ ਪਤਾ ਲਗਾ ਰਹੀ ਹੈ।