ਯਹੂਦੀ ਅਰਦਾਸ ਥਾਂ 'ਤੇ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ ਕਈ ਜ਼ਖਮੀ 
Published : Oct 28, 2018, 11:11 am IST
Updated : Oct 28, 2018, 12:44 pm IST
SHARE ARTICLE
Pittsburgh
Pittsburgh

ਅਮਰੀਕਾ ਦੇ ਪਿਟਸਬਰਗ ਵਿਚ ਸ਼ਨੀਵਾਰ ਨੂੰ ਯਹੂਦੀਆਂ  ਦੇ ਇਕ ਅਰਦਾਸ ਥਾਂ 'ਤੇ ਗੋਲੀਬਾਰੀ ਹੋਈ ਜਿਸ ਵਿਚ 11 ਲੋਕ ਮਾਰੇ ਗਏ ਜਦੋਂ ਕਿ ਤਿੰਨ ਪੁਲਿਸ ਕਰਮੀਆਂ ਸਹਿਤ...

ਪਿਟਸਬਰਗ (ਭਾਸ਼ਾ): ਅਮਰੀਕਾ ਦੇ ਪਿਟਸਬਰਗ ਵਿਚ ਸ਼ਨੀਵਾਰ ਨੂੰ ਯਹੂਦੀਆਂ  ਦੇ ਇਕ ਅਰਦਾਸ ਥਾਂ 'ਤੇ ਗੋਲੀਬਾਰੀ ਹੋਈ ਜਿਸ ਵਿਚ 11 ਲੋਕ ਮਾਰੇ ਗਏ ਜਦੋਂ ਕਿ ਤਿੰਨ ਪੁਲਿਸ ਕਰਮੀਆਂ ਸਹਿਤ ਹੋਰ ਕਈ ਲੋਕ ਜ਼ਖਮੀ ਹੋ ਗਏ। ਦੱਸ ਦਈਏ ਕਿ ਅਧਿਕਾਰਕ ਰੂਪ 'ਚ ਇਹ ਸੂਚਨਾ ਨਹੀਂ ਮਿਲੀ ਹੈ ਕਿ ਘਟਨਾ ਵਿਚ ਕਿੰਨੇ ਲੋਕ ਮਾਰੇ ਗਏ ਹਨ ਅਤੇ ਕਿੰਨੇ ਲੋਕ ਜਖ਼ਮੀ ਹੋਏ ਹਨ। ਪਰ ਇਕ ਖਾਸ ਰਿਪੋਰਟ ਮੁਤਾਬਿਕ 11 ਲੋਕ ਮਾਰੇ ਗਏ ਹਨ ਜਦ ਕਿ ਤਿੰਨ ਪੁਲਿਸ ਕਰਮੀਆਂ ਸਹਿਤ ਛੇ ਲੋਕ ਜ਼ਖਮੀ ਹੋਏ ਹਨ। ਸੂਤਰਾਂ ਮੁਤਾਬਕ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਜ਼ਖਮੀ ਹੋਣ ਤੋਂ ਬਾਅਦ ਹਮਲਾਵਰ ਰਾਬਰਟ ਬੋਵਰਸ (46) ਨੇ ਖੁਦ

11 people killed11 people killed

ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਹਮਲਾਵਰ ਦਾੜ੍ਹੀ ਵਾਲਾ ਅਤੇ ਚਿੱਟਾ ਵਿਅਕਤੀ ਹੈ। ਜ਼ਖਮੀ ਹੋਣ ਕਾਰਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜੇਰੇ ਇਲਾਜ ਹੈ ਅਤੇ ਪੁਲਿਸ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਹੈ। ਦੱਸ ਦਈਏ ਕਿ ਐਫਬੀਆਈ ਇਸ ਹਮਲੇ ਨੂੰ ਦਾ ਕਾਰਨ ਨਫ਼ਰਤ ਮੰਨ ਕੇ ਜਾਂਚ 'ਚ ਜੁੱਟ ਗਈ ਹੈ ਅਤੇ ਗੋਲੀਬਾਰੀ ਕਰਨ ਤੋਂ ਪਹਿਲਾਂ ਹਮਲਾਵਰ ਭਵਨ ਵਿਚ ਵੜਿਆ ਅਤੇ ਚੀਖਣ ਲਗਾ ਕਿ ''ਸਾਰੇ ਯਹੂਦੀਆਂ ਨੂੰ ਮਰ ਜਾਣਾ ਚਾਹੀਦਾ ਹੈ।ਇਸ ਨੂੰ ਲੈ ਕੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਇਸ ਨੂੰ ਬਹੁਤ ਮੰਦ ਭਾਗੀ ਘਟਨਾ ਦਸਿਆ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ,

Pittsburgh shootPittsburgh shoot

ਪਿਟਸਬਰਗ ਵਿਚ ਜਿਨ੍ਹਾਂ ਸੋਚਿਆ ਸੀ ਹਾਲਾਤ ਉਸ ਤੋਂ ਬਹੁਤ ਮਾੜੇ ਹੋਏ ਹਨ। ਘਟਨਾ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਜਿਹੇ ਕੰਮ ਕਰਨ ਵਾਲੇ ਵਿਅਕਤੀ ਨੂੰ ਮੌਤ ਦੀ ਸਜਾ ਦੇਣੀ ਚਾਹੀਦੀ ਹੈ।aੁੱਥੇ ਹੀ ਯਹੂਦੀ ਰਾਸ਼ਟਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਘਟਨਾ ਤੋਂ ਬਾਅਦ ਅਮਰੀਕਾ ਦੇ ਨਾਲ ਇਕ ਜੁੱਟਤਾ ਜਤਾਉਂਦੇ ਹੋਏ ਇਕ ਵੀਡੀਓ ਸੁਨੇਹਾ ਵਿਚ ਕਿਹਾ ਕਿ ਪਿਟਸਬਰਗ ਦੇ ਸਿਨਾਗੌਗ ਵਿਚ ਹੋਏ ਜਾਨਲੇਵਾ ਹਮਲੇ ਤੋਂ ਮੇਰਾ ਦਿਲ ਬਹੁਤ ਦੁਖੀ ਹੈ ਅਤੇ  ਮੈਂ ਸਦਮੇ ਵਿਚ ਹਾਂ।

ਦੂਜੇ ਪਾਸੇ ਅਪਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਟਵੀਟ ਕਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਕੀਤੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement