
ਹਥਿਆਰਬੰਦ ਹਮਲਾਵਰਾਂ ਵੱਲੋਂ 6 ਥਾਵਾਂ 'ਤੇ ਗੋਲੀਬਾਰੀ
ਵਿਅਨਾ: ਯੂਰੋਪੀ ਦੇਸ਼ ਆਸਟ੍ਰੀਆ ਦੀ ਰਾਜਧਾਨੀ ਵਿਅਨਾ ਵਿਚ ਭਿਆਨਕ ਅੱਤਵਾਦੀ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਰਾਜਧਾਨੀ ਦੇ ਇਕ ਕੈਫੇ ਅਤੇ ਰੈਸਟੋਰੈਂਟ ਵਿਚ ਹਥਿਆਰਬੰਦਾਂ ਨੇ ਹਮਲਾ ਕੀਤਾ, ਜਿਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ।
Terror Attack at Vienna
ਮਿਲੀ ਜਾਣਕਾਰੀ ਮੁਤਾਬਕ ਹਮਲੇ ਦੌਰਾਨ 15 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿਚ ਇਕ ਹਮਲਾਵਰ ਵੀ ਸ਼ਾਮਲ ਹੈ। ਹਥਿਆਰਬੰਦ ਹਮਲਾਵਰਾਂ ਨੇ ਕੁੱਲ 6 ਥਾਵਾਂ 'ਤੇ ਗੋਲੀਬਾਰੀ ਕੀਤੀ ਹੈ। ਆਸਟ੍ਰੀਆ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਇਕ ਹੋਰ ਹਮਲਾਵਰ ਦੀ ਤਲਾਸ਼ ਜਾਰੀ ਹੈ।
Terror Attack at Vienna
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ 'ਤੇ ਦੁੱਖ ਜ਼ਹਿਰ ਕੀਤਾ। ਉਹਨਾਂ ਨੇ ਟਵੀਟ ਕਰਕੇ ਕਿਹਾ, 'ਵਿਅਨਾ ਵਿਚ ਹੋਏ ਅੱਤਵਾਦੀ ਹਮਲਿਆਂ ਨਾਲ ਡੂੰਘਾ ਸਦਮਾ ਅਤੇ ਦੁੱਖ ਪਹੁੰਚਿਆ ਹੈ। ਇਸ ਦੁਖ ਦੇ ਸਮੇਂ ਵਿਚ ਭਾਰਤ ਆਸਟ੍ਰੀਆ ਦੇ ਨਾਲ ਖੜ੍ਹਾ ਹੈ। ਮੇਰੀ ਹਮਦਰਦੀ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹੈ'।