
ਇਨ੍ਹਾਂ ਵਿਚੋਂ ਜ਼ਿਆਦਾਤਰ ਪਾਕਿਸਤਾਨ ਵਿਚ ਹਨ ਸਰਗਰਮ
ਨਵੀਂ ਦਿੱਲੀ- : ਅੱਤਵਾਦ ਨੂੰ ਦੇਸ਼ ਵਿਚੋ ਖਤਮ ਕਰਨ ਦੀ ਨੀਤੀ 'ਤੇ ਸਖਤੀ ਨਾਲ ਅੱਗੇ ਵਧਦੇ ਹੋਏ ਕੇਂਦਰ ਸਰਕਾਰ ਨੇ 18 ਹੋਰ ਵਿਅਕਤੀਆਂ ਨੂੰ ਮੰਗਲਵਾਰ ਨੂੰ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ (ਯੂ.ਏ.ਪੀ.ਏ.) 1967 ਦੇ ਅਧੀਨ 'ਅੱਤਵਾਦੀ' ਐਲਾਨ ਕੀਤਾ ਹੈ । ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿ ਕਿਹਾ ਕਿ 18 ਹੋਰ ਵਿਅਕਤੀਆਂ ਨੂੰ ਯੂ.ਏ.ਪੀ.ਏ. ਦੇ ਅਧੀਨ ਅੱਤਵਾਦੀ ਐਲਾਨ ਕਰ ਕੇ ਇਨ੍ਹਾਂ ਦੇ ਇਸ ਐਕਟ ਦੀ ਚੌਥੀ ਸੂਚੀ 'ਚ ਸ਼ਾਮਲ ਕਰਨ ਦਾ ਫੈਸਲਾ ਲਿਆ ਹੈ ।
Pic
ਮੰਗਲਵਾਰ ਨੂੰ ਜਿਨ੍ਹਾਂ ਵਿਅਕਤੀਆਂ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਪਾਕਿਸਤਾਨ 'ਚ ਸਰਗਰਮ ਹਨ । ਇਸ ਤੋਂ ਪਹਿਲਾਂ ਵੀ 13 ਵਿਅਕਤੀਆਂ ਨੂੰ ਅੱਤਵਾਦੀ ਐਲਾਨ ਕੀਤਾ ਜਾ ਚੁੱਕਿਆ ਹੈ । ਇਸ ਤਰ੍ਹਾਂ ਹੁਣ ਤੱਕ ਸਰਕਾਰ ਨੇ ਕੁੱਲ 31 ਵਿਅਕਤੀਆਂ ਨੂੰ ਅੱਤਵਾਦੀ ਜਥੇਬੰਦੀਆਂ ਦੇ ਮੈਂਬਰ ਹੋਣਾ ਐਲਾਨ ਕੀਤਾ ਹੈ । ਸਰਕਾਰ ਨੇ ਪਿਛਲੇ ਸਾਲ ਅਗਸਤ 'ਚ ਇਸ ਐਕਟ 'ਚ ਸੋਧ ਕਰ ਕੇ ਇਹ ਪ੍ਰਬੰਧ ਕੀਤਾ ਸੀ ਕਿ ਅੱਤਵਾਦ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਅਕਤੀਆਂ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ ।