
ਰੀਵਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਅਕਸ਼ੈ ਕੁਮਾਰ ਦੀ ਫਿਲਮ ਪੈਡਮੈਨ ਦੇਖੀ ਤਾਂ ਮੈਨੂੰ ਔਰਤਾਂ ਵਿਚ ਮਾਹਵਾਰੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦਾ ਪਤਾ ਲਗਾ।
ਮੁੰਬਈ , (ਭਾਸ਼ਾ ) : ਦੁਬਈ ਵਿਚ ਰਹਿਣ ਵਾਲੀ 13 ਸਾਲਾਂ ਦੀ ਲੜਕੀ ਨੇ ਦਿਹਾਤੀ ਮਹਾਰਾਸ਼ਟਰਾ ਤੋਂ 250 ਲੜਕੀਆਂ ਨੂੰ ਗੋਦ ਲਿਆ ਹੈ ਅਤੇ ਉਨ੍ਹਾਂ ਨੂੰ ਸੈਨੇਟਰੀ ਪੈਡ ਵਿਤਰਤ ਕੀਤੇ ਹਨ। ਰੀਵਾ ਤੁਲਪੁਲੇ ਦਾ ਪਰਵਾਰ ਮਹਾਰਾਸ਼ਟਰਾ ਨਾਲ ਸਬੰਧ ਰੱਖਦਾ ਹੈ। ਉਸ ਨੇ ਇਸ ਕੰਮ ਲਈ ਪਿਛਲੇ ਕੁਝ ਮਹੀਨਿਆਂ ਤੋਂ ਦੁਬਈ ਵਿਚ ਪੈਸੇ ਇਕੱਠੇ ਕੀਤੇ। ਉਹ ਪਿਛਲੇ ਹਫਤੇ ਭਾਰਤ ਆਈ ਅਤੇ ਸਾਹਾਪੁਰ ਤਾਲੁਕਾ ਦੇ ਸਕੂਲਾਂ ਵਿਚ ਲੜਕੀਆਂ ਨੂੰ ਲਗਭਗ ਇਕ ਸਾਲ ਤੱਕ ਦੇ ਸਟਾਕ ਲਈ ਲੋੜੀਂਦੇ ਸੈਨੇਟਰੀ ਪੈਡ ਵੰਡੇ।
Padman Movie
ਰੀਵਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਅਕਸ਼ੈ ਕੁਮਾਰ ਦੀ ਫਿਲਮ ਪੈਡਮੈਨ ਦੇਖੀ ਤਾਂ ਮੈਨੂੰ ਔਰਤਾਂ ਵਿਚ ਮਾਹਵਾਰੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਦਾ ਪਤਾ ਲਗਾ। ਇਸ ਤੋਂ ਪ੍ਰੇਰਣਾ ਲੈ ਕੇ ਮੈਂ ਤੁਰਤ ਭਾਰਤ ਖਾਸਕਰ ਮਹਾਰਾਸ਼ਟਰਾ ਦੇ ਪਿੰਡਾਂ ਵਿਚ ਰਹਿਣ ਵਾਲੀਆਂ ਲੜਕੀਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ। ਅਠਵੀਂ ਕਲਾਸ ਵਿਚ ਪੜ੍ਹਨ ਵਾਲੀ ਰੀਵਾ ਨੇ ਕਿਹਾ ਕਿ ਉਸ ਨੇ ਇਹ ਵਿਚਾਰ
Niranjan Davkhare
ਕੋਕੰਣ ਗ੍ਰੈਜੂਏਟ ਖੇਤਰ ਤੋਂ ਵਿਧਾਨਕ ਕੌਂਸਲ ਦੇ ਮੈਂਬਰ ਨਿਰੰਜਨ ਦੇਵਖਰੇ ਦੇ ਨਾਲ ਉਸ ਵੇਲੇ ਸਾਂਝਾ ਕੀਤਾ ਜਦ ਉਹ ਦੁਬਈ ਆਏ ਸਨ। ਦੇਵਖਰੇ ਨੇ ਰੀਵਾ ਨੂੰ ਇਸ ਕੰਮ ਦੇ ਲਈ ਉਤਸ਼ਾਹਿਤ ਕੀਤਾ। ਰੀਵਾ ਨੇ ਦੁਬਈ ਵਿਚ ਦੀਵਾਲੀ ਦੇ ਮੌਕੇ ਇਸ ਕੰਮ ਲਈ ਮਦਦ ਦੇ ਤੌਰ 'ਤੇ ਰਾਸ਼ੀ ਮੰਗੀ ਅਤੇ ਬਹੁਤ ਘੱਟ ਸਮੇਂ ਵਿਚ ਹੀ ਉਸ ਨੇ 250 ਲੜਕੀਆਂ ਲਈ ਸੈਨੇਟਰੀ ਪੈਡ ਖਰੀਦਣ ਲਈ ਪੈਸੇ ਇਕੱਠੇ ਕਰ ਲਏ। ਰੀਵਾ ਨੇ ਦੇਵਖਰੇ ਦੀ ਸਵੈ-ਸੇਵੀ ਸੰਸਥਾ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਇਹ ਸੈਨੇਟਰੀ ਪੈਡ ਵੰਡੇ।