
ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਪੁੱਜਾ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਗਈ
ਲਾਹੌਰ, ਪਾਕਿਸਤਾਨ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਆਏ ਜੱਥੇ ਦੇ ਇਕ ਮੈਂਬਰ ਸ. ਪ੍ਰੀਤਮ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਉਹ ਕਰੀਬ 60 ਸਾਲ ਦੇ ਸਨ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਕਿਹੜਾ ਨੈਸੀ ਦੇ ਵਸਨੀਕ ਸਨ।
ਪ੍ਰੀਤਮ ਸਿੰਘ ਨਾਲ ਗੁਰਧਾਮ ਯਾਤਰਾ 'ਤੇ ਪਾਕਿਸਤਾਨ ਆਏ ਨਜ਼ਦੀਕੀ ਰਿਸ਼ਤੇਦਾਰ ਸਰਪੰਚ ਮੇਵਾ ਸਿੰਘ ਵਾਸੀ ਸਲਪਾਨੀ ਕਲਾਂ ਨੇ ਦੱਸਿਆ ਕਿ ਜਿਉਂ ਹੀ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਤੋਂ ਜਥਾ ਦਰਸ਼ਨ ਕਰਕੇ ਸ਼ਾਮ ਤਕਰੀਬਨ 6 ਵਜੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਪੁੱਜਾ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਬੇਹੋਸ਼ ਹੋ ਗਏ । ਡਾਕਟਰ ਦੇ ਚੈੱਕ ਕਰਨ ਤੇ ਪਤਾ ਲਗਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਅਕਾਲ ਚਲਾਣਾ ਕਰ ਗਏ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਕੱਲ੍ਹ ਸਵੇਰੇ ਭਾਰਤ ਭੇਜਣ ਲਈ ਓਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ।।
(For more news apart from An Indian pilgrim died in Lahore, Pakistan, stay tuned to Rozana Spokesman)