
ਜਗਦੀਪ ਸਿੰਘ ਨੂੰ ਰੋਜ਼ਾਨਾ 48 ਕਰੋੜ ਰੁਪਏ ਦੀ ਤਨਖ਼ਾਹ ਮਿਲਦੀ ਹੈ
ਸੀਈਓ ਜਗਦੀਪ ਸਿੰਘ ਜਿਸ ਨੂੰ 17,500 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਮਿਲਿਆ ਹੈ। ਇਹ 48 ਕਰੋੜ ਰੁਪਏ ਪ੍ਰਤੀ ਦਿਨ ਦੇ ਬਰਾਬਰ ਹੈ, ਇਹ ਆਮਦਨ ਕਈ ਕਾਰਪੋਰੇਸ਼ਨਾਂ ਦੀ ਸਾਲਾਨਾ ਆਮਦਨ ਤੋਂ ਵੱਧ ਹੈ। (ਕੁਆਂਟਮਸਕੇਪ) ਦੇ ਸੰਸਥਾਪਕ ਤੇ ਸਾਬਕਾ ਸੀਈਓ ਜਗਦੀਪ ਸਿੰਘ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੇ ਕਰਮਚਾਰੀ ਬਣ ਗਏ ਹਨ। ਕਰੋੜਾਂ ਲੋਕ ਉਨ੍ਹਾਂ ਦੇ ਨਾਂ ਦੀ ਚਰਚਾ ਕਰ ਰਹੇ ਹਨ।
ਜਗਦੀਪ ਸਿੰਘ ਇਕ ਭਾਰਤੀ-ਅਮਰੀਕੀ ਉਦਯੋਗਪਤੀ ਤੇ ਟੈਕਨਾਲੋਜਿਸਟ ਹੈ, ਜੋ ਕੁਆਂਟਮਸਕੇਪ ਦੇ ਸੰਸਥਾਪਕ ਤੇ ਸਾਬਕਾ ਸੀਈਓ ਵਜੋਂ ਜਾਣੇ ਜਾਂਦੇ ਹਨ।(ਕੁਆਂਟਮਸਕੇਪ) ਇਕ ਬੈਟਰੀ ਤਕਨਾਲੋਜੀ ਕੰਪਨੀ ਹੈ, ਜੋ ਇਲੈਕਟ੍ਰਿਕ ਵਾਹਨਾਂ (ਈਵੀਐਸ) ਲਈ ਸਾਲਿਡ-ਸਟੇਟ ਬੈਟਰੀਆਂ ਬਣਾਉਣ ਲਈ ਕੰਮ ਕਰਦੀ ਹੈ। ਉਸ ਨੇ ਸਟੈਨਫ਼ੋਰਡ ਯੂਨੀਵਰਸਿਟੀ ਤੋਂ ਇਲੈਕਟਰੀਕਲ ਇੰਜੀਨੀਅਰਿੰਗ ਵਿਚ ਮਾਸਟਰ ਦੀ ਡਿਗਰੀ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਹਾਸ ਸਕੂਲ ਆਫ਼ ਬਿਜ਼ਨਸ, ਬਰਕਲੇ ਤੋਂ ਐਮ.ਬੀ.ਏ. ਕੀਤੀ ਸੀ। ਉਸ ਨੇ ਕਈ ਤਕਨਾਲੋਜੀ ਕੰਪਨੀਆਂ ਵਿਚ ਕੰਮ ਕੀਤਾ ਅਤੇ ਫਿਰ ਅਪਣੇ ਕਾਰੋਬਾਰ ਵੱਲ ਵਧਿਆ। ਸਾਲ 2010 ਵਿਚ ਜਗਦੀਪ ਸਿੰਘ ਨੇ ਕੁਆਂਟਮਸਕੇਪ ਦੀ ਸਥਾਪਨਾ ਕੀਤੀ। ਕੰਪਨੀ ਦਾ ਉਦੇਸ਼ ਇਲੈਕਟ੍ਰਿਕ ਵਾਹਨਾਂ ਲਈ ਬੈਟਰੀਆਂ ਵਿਕਸਿਤ ਕਰਨਾ ਸੀ ਜੋ ਵਧੇਰੇ ਊਰਜਾ ਕੁਸ਼ਲ, ਸੁਰੱਖਿਅਤ ਅਤੇ ਤੇਜ਼ੀ ਨਾਲ ਚਾਰਜ ਕਰਨ ਦੀ ਸਮਰਥਾ ਵਾਲੀਆਂ ਹਨ।
(ਕੁਆਂਟਮਸਕੇਪ) ਸਾਲਿਡ-ਸਟੇਟ ਬੈਟਰੀ ਤਕਨਾਲੋਜੀ ’ਤੇ ਕੰਮ ਕਰਦੀ ਹੈ, ਜੋ ਰਵਾਇਤੀ ਲਿਥੀਅਮ-ਆਇਨ ਬੈਟਰੀਆਂ ਦੇ ਮੁਕਾਬਲੇ ਤੇਜ਼ ਚਾਰਜਿੰਗ, ਲੰਬੀ ਰੇਂਜ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਤਕਨੀਕ ਨੂੰ ਇਲੈਕਟ੍ਰਿਕ ਵਾਹਨਾਂ ਲਈ ਗੇਮ-ਚੇਂਜਰ ਮੰਨਿਆ ਜਾਂਦਾ ਹੈ। ਕੁਆਂਟਮਸਕੇਪ ਨੇ 2012 ਵਿਚ Volkswagen ਦੇ ਨਾਲ ਇੱਕ ਰਣਨੀਤਕ ਸਾਂਝੇਦਾਰੀ ਕੀਤੀ, ਜਿਸ ਨੇ ਕੰਪਨੀ ਨੂੰ ਕੁਆਂਟਮਸਕੇਪ ਵਿਚ ਵਿਆਪਕ ਤੌਰ ’ਤੇ ਨਿਵੇਸ਼ ਕੀਤਾ।
2020 ਵਿਚ, ਕੁਆਂਟਮਸਕੇਪ ਨੂੰ ਨਿਊਯਾਰਕ ਸਟਾਕ ਐਕਸਚੇਂਜ (NYS5) ਵਿਚ ਸੂਚੀਬੱਧ ਕੀਤਾ ਗਿਆ। ਇਸ ਸੂਚੀ ਨੇ ਗਲੋਬਲ ਨਿਵੇਸ਼ਕਾਂ ਤੋਂ ਕੰਪਨੀ ਨੂੰ ਭਾਰੀ ਸਮਰਥਨ ਦਿੱਤਾ।