ਰਿਹਾਨਾ ਵਿਰੁੱਧ ਟਵੀਟ ਕਰਨ ਵਾਲੀਆਂ ਭਾਰਤੀ ਹਸਤੀਆਂ ਨੂੰ ਅਮਰੀਕੀ Actress ਨੇ ਕਿਹਾ, ‘ਮੂਰਖ'
Published : Feb 4, 2021, 8:01 pm IST
Updated : Feb 4, 2021, 9:48 pm IST
SHARE ARTICLE
Amanda Cerny
Amanda Cerny

ਅਮਰੀਕੀ ਅਦਾਕਾਰਾ ਅਤੇ ਵਲੋਗਰ ਅਮਾਂਡਾ ਸੇਰਨੀ (Amanda Cerny) ਕਿਸਾਨ ਅੰਦੋਲਨ...

ਵਾਸ਼ਿੰਗਟਨ: ਅਮਰੀਕੀ ਅਦਾਕਾਰਾ ਅਤੇ ਵਲੋਗਰ ਅਮਾਂਡਾ ਸੇਰਨੀ (Amanda Cerny) ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਹੀ ਬੇਬਾਕੀ ਨਾਲ ਟਵੀਟ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਉਹ ਇਨ੍ਹਾਂ ਟ੍ਰੋਲਜ਼ ਦਾ ਵੀ ਬਾਖੁਬੀ ਨਾਲ ਜਵਾਬ ਦੇ ਰਹੀ ਹੈ।

TweetTweet

ਇੰਟਰਨੈਸ਼ਨਲ ਹਸਤੀਆਂ ਦੇ ਟਵੀਟ ਦਾ ਜਵਾਬ ਦੇਣ ਲਈ ਬਾਲੀਵੁੱਡ ਹਸਤੀਆਂ ਅਕਸ਼ੈ ਕੁਮਾਰ, ਅਜੇ ਦੇਵਗਨ, ਸਚਿਨ ਤੇਂਦੁਲਕਰ, ਸੁਨੀਲ ਸ਼ੈਟੀ, ਵਿਰਾਟ ਕੋਹਲੀ ਅਤੇ ਕਰਨ ਜੋਹਰ ਨੇ ਟਵੀਟ ਕੀਤਾ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਉਨ੍ਹਾਂ ਦੀਆਂ ਗੱਲਾਂ ਨੂੰ ਪ੍ਰੋਪੋਗੰਡਾ ਦੱਸਿਆ। ਹੁਣ ਅਮਾਂਡਾ ਸੇਰਨੀ ਨੇ ਇਕ ਵਾਰ ਫਿਰ ਟਵੀਟ ਕੀਤਾ ਹੈ ਅਤੇ ਇਨ੍ਹਾਂ ਹਸਤੀਆਂ ਨੂੰ ਅੱਡੇ ਹੱਥੀਂ ਲਿਆ ਹੈ।

TweetTweet

ਅਮਾਂਡਾ ਸੇਰਨੀ ਨੇ ਭਾਰਤੀ ਹਸਤੀਆਂ ਦੇ ਇੰਟਰਨੈਸ਼ਨਲ ਹਸਤੀਆਂ ਦੇ ਟਵੀਟ ਨੂੰ ਪ੍ਰੋਪੋਗੰਡਾ ਦੱਸੇ ਜਾਣ ‘ਤੇ ਜਵਾਬ ਦਿੱਤਾ ਹੈ। ਸੇਰਨੀ ਨੇ ਕਿਹਾ ‘ਇਨ੍ਹਾਂ ਮੂਰਖਾਂ ਨੂੰ ਕਿਸਨੇ ਭਾੜੇ ਉਤੇ ਲਿਆਂਦਾ ਹੈ, ਜਿਨ੍ਹਾਂ ਨੇ ਇਹ ਪ੍ਰੋਪੋਗੰਡਾ ਲਿਖਿਆ ਹੈ। ਇਕ ਪੂਰੀ ਤਰ੍ਹਾਂ ਅਸੰਬੰਧਿਤ ਹਸਤੀਆਂ ਭਾਰਤ ਨੂੰ ਤੋੜਨ ਦੇ ਲਈ ਸਾਜਿਸ਼ ਰਚ ਰਹੀਆਂ ਹਨ ਅਤੇ ਇਸਦੇ ਲਈ ਉਨ੍ਹਾਂ ਨੂੰ ਪੈਸਾ ਮਿਲਿਆ ਹੈ? ਕੁਝ ਤਾਂ ਸੋਚੋ, ਘੱਟੋ-ਘੱਟ ਇਸਨੂੰ ਕੁਝ ਰਿਅਲਿਸਟਿਕ ਰੱਖਦੇ’।

RihanaRihana

ਇਸ ਤਰ੍ਹਾਂ ਉਨ੍ਹਾਂ ਨੇ ਸੇਲੇਬ੍ਰੀਟਿਜ਼ ਨੂੰ ਜਵਾਬ ਦਿੱਤਾ। ਦੱਸ ਦਈਏ ਕਿ ਅਮਰੀਕੀ ਪਾਪ ਸਿੰਗਰ ਰਿਹਾਨਾ, ਵਾਤਾਵਰਣ ਕਾਰਜਕਾਰੀ ਗ੍ਰੇਟਾ ਥਨਬਰਗ ਅਤੇ ਮੀਆ ਖਲੀਫ਼ਾ ਦੀ ਤਰ੍ਹਾਂ ਅਮਾਂਡਾ ਸੇਰਨੀ ਨੇ ਵੀ ਇੰਸਟਾਗ੍ਰਾਮ ਉਤੇ ਅਪਣਾ ਪੱਖ ਰੱਖਿਆ ਸੀ। ਅਮਾਂਡਾ ਸੇਰਨੀ ਨੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਸੀ, ਦੁਨੀਆ ਦੇਖ ਰਹੀ ਹੈ, ਤੁਹਾਡੇ ਮੁੱਦੇ ਨੂੰ ਸਮਝਣ ਦੇ ਲਈ ਭਾਰਤੀ ਜਾਂ ਪੰਜਾਬੀ ਜਾਂ ਦੱਖਣੀ ਏਸ਼ੀਆਈ ਹੋਣਾ ਜਰੂਰੀ ਨਹੀਂ ਹੈ।

KissanKissan

ਤੁਸੀਂ ਸਿਰਫ਼ ਮਾਨਵਤਾ ਦੇ ਹਮਾਇਤੀ ਹੋਣੇ ਚਾਹੀਦੇ ਹੋ। ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ, ਪ੍ਰੈਸ ਦੀ ਆਜ਼ਾਦੀ, ਬੁਨਿਆਦੀ ਨਾਗਰਿਕ ਅਧਿਕਾਰਾਂ ਲਈ ਵਰਕਰਾਂ ਲਈ ਬਰਾਬਰੀ ਅਤੇ ਸਤਿਕਾਰ ਦੀ ਮੰਗ ਕਰਨੀ ਚਾਹੀਦੀ ਹੈ। #FarmersProtest #InternetShutdown.

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement