ਕਿਸਾਨੀ ਅੰਦੋਲਨ ਨੂੰ ਕਮਜ਼ੋਰ ਨਹੀਂ ਕਰ ਸਕੇ ਬ੍ਰਹਮਚਾਰੀ ਆਗੂਆਂ ਦੇ ਸਿਆਸੀ ਦਾਅ
Published : Feb 4, 2021, 7:07 pm IST
Updated : Feb 4, 2021, 7:15 pm IST
SHARE ARTICLE
Narinder Modi
Narinder Modi

ਮੁਸ਼ਕਲਾਂ ਦਾ ਠਰੰਮੇ ਨਾਲ ਮੁਕਾਬਲਾ ਕਰਦਿਆਂ ਅੱਗੇ ਵਧਦੇ ਕਿਸਾਨੀ ਅੰਦੋਲਨ ਤੋਂ ਸਿਆਸਤਦਾਨ ਪ੍ਰੇਸ਼ਾਨ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨੀ ਸੰਘਰਸ਼ ਨੇ ਕੇਂਦਰ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਕਰ ਦਿਤੀ ਹੈ। ਸਰਕਾਰ ਵਲੋਂ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਜਿਨੀਆਂ ਵੀ ਵਿਊਂਤਾਂ ਬਣਾਈਆਂ ਜਾ ਰਹੀਆਂ ਹਨ, ਉਹ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਥਾਂ ਸੰਜੀਵਨੀ ਸਾਬਤ ਹੋ ਰਹੀਆਂ ਹਨ। ਸੰਘਰਸ਼ ਨੂੰ ਖਾਲਿਸਤਾਨੀ, ਮਾਊਵਾਦੀ ਜਾਂ ਖੱਬੇਪੱਖੀਆਂ ਦੀ ਸਹਾਇਤਾ ਪ੍ਰਾਪਤ ਕਹਿਣ ਵਰਗੇ ਢੰਗ-ਤਰੀਕੇ ਬੇਅਸਰ ਹੋਣ ਤੋਂ ਬਾਅਦ ਸਰਕਾਰ ਦਾ 26/1 ਤੋਂ ਤੁਰੰਤ ਬਾਅਦ ਦਿੱਲੀ ਦੀਆਂ ਸਰਹੱਦਾਂ ਕਿਸਾਨਾਂ ਤੋਂ ਖਾਲੀ ਕਰਵਾਉਣ ਦਾ ਦਾਅ ਵੀ ਪੁੱਠਾ ਪੈ ਗਿਆ ਹੈ। ਇਸ ਤੋਂ ਬਾਅਦ ਅੰਦੋਲਨ ਵਿਚ ਆਏ ਉਛਾਲ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ ਹਨ।

pm modipm modi

ਇਹ ਉਸ ਰਾਤ ਦੇ ਦਾਅ ਦੇ ਪੁੱਠਾ ਪੈਣ ਦਾ ਹੀ ਅਸਰ ਹੈ ਕਿ ਅੱਜ ਉਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਵਿਚ ਕਈ-ਕਈ ਲੱਖ ਦੇ ਇਕੱਠ ਵਾਲੀਆਂ ਮਹਾ-ਪੰਚਾਇਤਾਂ ਹੋ ਰਹੀਆਂ ਹਨ। ਅੰਦੋਲਨ ਦੇ ਉਛਾਲ ਨੂੰ ਠੱਲ੍ਹਣ ਲਈ ਸਰਕਾਰ ਨੇ ਕੰਕਰੀਟ ਦੀਆਂ ਦੀਵਾਰਾਂ ਤੋਂ ਇਲਾਵਾ ਕੰਡਿਆਲੀਆਂ ਤਾਰਾਂ ਅਤੇ ਨੋਕੀਲੇ ਸਰੀਏ ਬਾਰਡਰਾਂ ‘ਤੇ ਲਾ ਕੇ ਕਿਸਾਨਾਂ ਨੂੰ ਜ਼ਹਿਨੀ ਤੌਰ ‘ਤੇ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦਾ ਅਸਰ ਵੀ ਪਹਿਲੀਆਂ ਕੋਸ਼ਿਸ਼ਾਂ ਵਾਲਾ ਹੀ ਹੋਇਆ ਹੈ।

Farmers ProtestFarmers Protest

ਇਸ ਦੀ ਗੂੰਜ ਕੌਮਾਤਰੀ ਪੱਧਰ ‘ਤੇ ਪੈਣ ਬਾਅਦ ਸਰਕਾਰ ਨੂੰ ਇਹ ਫੈਸਲਾ ਵੀ ਪਲਟਣਾ ਪਿਆ ਹੈ। ਦਿੱਲੀ ਦੇ ਬਾਰਡਰਾਂ ਦੀ ਤੁਲਨਾ ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਨਾਲ ਹੋਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਕੰਡੀਲੀਆਂ ਵਾੜਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਖਾਸ ਕਰ ਕੇ ਗਾਜ਼ੀਪੁਰ ਬਾਰਡਰ ‘ਤੇ ਫਿੱਟ ਕੀਤੀਆਂ ਕਿੱਲਾਂ ਨੂੰ ਪੁਟਣ ਦਾ ਕੰਮ ਜਾਰੀ ਹੈ।

Rakesh TikaitRakesh Tikait

ਭਾਜਪਾ ਦੀ ਸੱਤਾ ਵਾਲੇ ਸੂਬੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਦੀ ਸਥਿਤੀ ਹਾਸੋਹੀਣੀ ਬਣਦੀ ਜਾ ਰਹੀ ਹੈ। ਕਿਸਾਨੀ ਅੰਦੋਲਨ ‘ਤੇ ਜਿੰਨੀਆਂ ਤੋਹਮਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲਾਈਆਂ, ਉਨੀਆਂ ਕਿਸੇ ਹੋਰ ਮੁੱਖ ਮੰਤਰੀ ਨੇ ਨਹੀਂ ਲਾਈਆਂ। ਕਿਸਾਨੀ ਅੰਦੋਲਨ ਨੂੰ ਸਿਰਫ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਕਹਿਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਦੇ ਖੁਦ ਦੇ ਸੂਬੇ ਵਿਚ ਹੋਈ ਮਹਾਂ ਪੰਚਾਇਤ ਵਿਚ ਕਿਸਾਨਾਂ ਦੇ ਇਕੱਠ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

PM Modi and Rakesh TikaitPM Modi and Rakesh Tikait

26/1 ਦੀ ਘਟਨਾ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਨੂੰ ਖਾਲੀ ਕਰਵਾਉਣ ਲਈ ਸਭ ਤੋਂ ਵੱਧ ਸਰਗਰਮੀ ਵਿਖਾਉਣ ਵਾਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦੀਆਂ ਮੁਸੀਬਤਾਂ ਵੀ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਨੌਬਤ ਇੱਥੋਂ ਤਕ ਪਹੁੰਚ ਚੁੱਕੀ ਹੈ ਕਿ ਜਿੱਥੇ ਯੂਪੀ ਪੁਲਿਸ ਦੀ ਕਾਹਲ ਕਾਰਨ ਉਤਰ ਪ੍ਰਦੇਸ਼ ਅੰਦਰ ਕਿਸਾਨੀ ਅੰਦੋਲਨ ਚਰਮ ਸੀਮਾ ‘ਤੇ ਪਹੁੰਚ ਗਿਆ ਹੈ, ਉਥੇ ਹੀ ਯੂਪੀ ਪੁਲਿਸ ਦੇ ਕਦਮਾਂ ‘ਤੇ ਵੀ ਵੱਡੇ ਸਵਾਲ ਉਠਣ ਲੱਗੇ ਹਨ।

Yogi - KhattarYogi - Khattar

4 ਫਰਵਰੀ ਦੀ ਘਟਨਾ ਸਭ ਦਾ ਧਿਆਨ ਖਿੱਚ ਰਹੀ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਨੂੰ ਯੂਪੀ ਪੁਲਿਸ ਦੇ ਰਵੱਈਏ ਕਾਰਨ ਧਰਨੇ ‘ਤੇ ਬਹਿਣਾ ਪਿਆ ਹੈ। ਭਾਵੇਂ ਮੀਡੀਏ ਦੇ ਇਕ ਹਿੱਸੇ ਵਲੋਂ ਇਸ ਨੂੰ ਵੀ ਕਿਸਾਨੀ ਸੰਘਰਸ਼ ਨਾਲ ਜੋੜਿਆ ਜਾ ਰਿਹਾ ਸੀ, ਪਰ ਹੁਣ ਤਕ ਦੀਆਂ ਖਬਰਾਂ ਮੁਤਾਬਕ ਲਖਨਊ ਪੁਲਿਸ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਰਾਜਧਾਨੀ ਲਖਨਊ ਦੇ ਅਮੌਸੀ ਏਅਰਪੋਰਟ 'ਤੇ ਧਰਨੇ 'ਤੇ ਬੈਠ ਗਏ ਹਨ।

Prahlad ModiPrahlad Modi

ਖਬਰਾਂ ਮੁਤਾਬਕ ਪ੍ਰਹਿਲਾਦ ਮੋਦੀ ਆਪਣੇ ਨਿੱਜੀ ਪ੍ਰੋਗਰਾਮ 'ਚ ਹਿੱਸਾ ਲੈਣ ਉੱਤਰ ਪ੍ਰਦੇਸ਼ ਆਏ ਹੋਏ ਹਨ ਪਰ ਜੋ ਲੋਕ ਉਨ੍ਹਾਂ ਨੂੰ ਰਿਸੀਵ ਕਰਨ ਏਅਰਪੋਰਟ ਪਹੁੰਚਣ ਵਾਲੇ ਸਨ, ਉਨ੍ਹਾਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਤੋਂ ਨਾਰਾਜ਼ ਹੋ ਕੇ ਪ੍ਰਹਿਲਾਦ ਮੋਦੀ ਏਅਰਪੋਰਟ 'ਤੇ ਹੀ ਧਰਨੇ 'ਤੇ ਬੈਠ ਗਏ ਹਨ।  ਪ੍ਰਹਿਲਾਦ ਮੋਦੀ ਦਾ ਕਹਿਣਾ ਹੈ ਕਿ ਮੈਨੂੰ ਉਸ ਆਦੇਸ਼ ਦੀ ਕਾਪੀ ਵੀ ਦਿੱਤੀ ਜਾਵੇ, ਜਿਸ ਆਦੇਸ਼ ਦੇ ਆਧਾਰ 'ਤੇ ਸਾਡੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Prahlad ModiPrahlad Modi

ਪ੍ਰਹਿਲਾਦ ਮੋਦੀ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲੇਗਾ, ਉਦੋਂ ਤੱਕ ਉਹ ਭੋਜਨ ਪਾਣੀ ਤਿਆਗ ਕੇ ਧਰਨੇ 'ਤੇ ਬੈਠੇ ਰਹਿਣਗੇ। ਪ੍ਰਹਿਲਾਦ ਮੋਦੀ ਨੇ ਕਿਹਾ, ''ਮੈਂ ਉਦੋਂ ਤੱਕ ਧਰਨੇ 'ਤੇ ਬੈਠਾ ਰਹਾਂਗਾ, ਜਦੋਂ ਤੱਕ ਸਾਡੇ ਵਰਕਰਾਂ ਨੂੰ ਛੱਡਿਆ ਨਹੀਂ ਜਾਵੇਗਾ। ਲਖਨਊ ਪੁਲਿਸ ਦੱਸੇ ਕਿ ਆਖ਼ਰ ਕਿਸ ਦੇ ਆਦੇਸ਼ 'ਤੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ। ਪੀ.ਐੱਮ.ਓ. ਦਾ ਆਦੇਸ਼ ਹੈ ਤਾਂ ਉਹ ਆਦੇਸ਼ ਦਿਖਾਇਆ ਜਾਵੇ।''

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement