
ਕਿਹਾ- ਇਸ ਦੀ ਵਰਤੋਂ ਨਾਲ ਇਨਫੈਕਸ਼ਨ, ਅੰਨ੍ਹੇਪਣ ਅਤੇ ਮੌਤ ਦਾ ਵੀ ਖਤਰਾ
ਅਮਰੀਕਾ: ਸਥਾਨਕ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਭਾਰਤ ਵਿੱਚ ਬਣੀ ਆਈ ਡਰਾਪ ਦੀ ਵਰਤੋਂ ਬਾਰੇ ਚੇਤਾਵਨੀ ਦਿੱਤੀ ਹੈ। ਅੱਖਾਂ ਦੀ ਇਸ ਦਵਾਈ ਨੂੰ ਬੈਕਟੀਰੀਆ ਫੈਲਣ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਦੱਖਣ ਦੀ ਮਸ਼ਹੂਰ ਗਾਇਕਾ ਵਾਣੀ ਜੈਰਾਮ ਦਾ ਦਿਹਾਂਤ, 77 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਅਮਰੀਕੀ FDA ਦਾ ਕਹਿਣਾ ਹੈ ਕਿ ਭਾਰਤੀ ਕੰਪਨੀ ਗਲੋਬਲ ਫਾਰਮਾ ਹੈਲਥਕੇਅਰ ਇਸ ਆਈ ਡਰਾਪ ਦਾ ਉਤਪਾਦਨ ਕਰਦੀ ਹੈ। ਇਸ ਦੀ ਵਰਤੋਂ ਨਾਲ ਇਨਫੈਕਸ਼ਨ, ਅੰਨ੍ਹੇਪਣ ਅਤੇ ਮੌਤ ਦਾ ਵੀ ਖਤਰਾ ਹੈ।
ਇਹ ਵੀ ਪੜ੍ਹੋ: Bobi, the Oldest dog ever: ਪੁਰਤਗਾਲ 'ਚ ਮਿਲਿਆ ਦੁਨੀਆ ਦਾ ਸਭ ਤੋਂ ਉਮਰਦਰਾਜ਼ ਕੁੱਤਾ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ 'ਬੌਬੀ' ਦਾ ਨਾਮ
ਇਸ ਆਈ ਡਰਾਪ ਨੂੰ ਦੇਸ਼ ਵਿੱਚ ਫੈਲਣ ਵਾਲੇ ਇੱਕ ਬੈਕਟੀਰੀਆ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਜਿਸ ਨੇ ਨਸ਼ੇ ਦੇ ਵਿਰੁੱਧ ਪ੍ਰਤੀਰੋਧ ਪੈਦਾ ਕਰ ਲਿਆ ਹੈ। ਯੂਐਸ ਐਫਡੀਏ ਦਾ ਕਹਿਣਾ ਹੈ ਕਿ ਇਸ ਆਈ ਡਰਾਪ ਕਾਰਨ ਘੱਟੋ-ਘੱਟ 55 ਮਰੀਜ਼ਾਂ ਵਿੱਚ ਸੰਕਰਮਣ ਅਤੇ ਅੰਨ੍ਹੇਪਣ ਦੇ ਮਾਮਲੇ ਦੇਖੇ ਗਏ ਹਨ ਜਦਕਿ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਸੰਸਥਾ ਨੇ ਇਹ ਵੀ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਨੌਜਵਾਨ ਨੂੰ ਬੁਲੇਟ ਦੇ ਪਟਾਕੇ ਵਜਾਉਣ ਪਏ ਮਹਿੰਗੇ, ਪੁਲਿਸ ਨੇ ਕਾਬੂ ਕਰ ਇੰਝ ਸਿਖਾਇਆ ਸਬਕ
ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਖਪਤਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਡਰੱਗ 'ਅਜ਼ਰੀਕੇਅਰ ਆਰਟੀਫਿਸ਼ੀਅਲ ਟੀਅਰਸ' ਨੂੰ ਨਾ ਖਰੀਦਣ ਅਤੇ ਨਾ ਹੀ ਵਰਤਣ। ਇਸ ਦਵਾਈ ਨਾਲ ਇਨਫੈਕਸ਼ਨ ਦਾ ਖਤਰਾ ਹੈ। ਸੂਤਰਾਂ ਅਨੁਸਾਰ ਕੇਂਦਰੀ ਸਿਹਤ ਮੰਤਰਾਲੇ ਦੇ ਅਧੀਨ ਸੀਡੀਐਸਸੀਓ ਅਤੇ ਤਾਮਿਲਨਾਡੂ ਦੇ ਰਾਜ ਡਰੱਗ ਕੰਟਰੋਲਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।