
ਜ਼ਖ਼ਮੀਆਂ ਵਿਚ ਇੱਕ ਬੱਚਾ ਵੀ ਸ਼ਾਮਲ
ਜਕਾਰਤਾ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਸਰਕਾਰੀ ਊਰਜਾ ਕੰਪਨੀ ਪਰਟਾਮਿਨਾ ਦੁਆਰਾ ਚਲਾਏ ਜਾ ਰਹੇ ਇੱਕ ਤੇਲ ਡਿਪੂ ਵਿੱਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅੱਗ 'ਚ ਇਕ ਬੱਚੇ ਸਮੇਤ 50 ਲੋਕਾਂ ਦੇ ਝੁਲਸਣ ਦੀ ਸੂਚਨਾ ਸਾਹਮਣੇ ਆ ਰਹੀ ਹੈ।
ਪੜ੍ਹੋ ਪੂਰੀ ਖ਼ਬਰ : H3N2 ਇਨਫਲੂਐਂਜ਼ਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ, IMA ਨੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਦਿਤੀ ਇਹ ਸਲਾਹ
ਮਾਮਲੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਨੇ ਵੀ ਅੱਗ ਵਿੱਚ ਫਸੇ ਕਈ ਲੋਕਾਂ ਦੀ ਜਾਨ ਬਚਾਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਰਾਤ ਕਰੀਬ 8 ਵਜੇ ਵਾਪਰਿਆ। ਫਿਊਲ ਸਟੇਸ਼ਨ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸੀ। ਇਸ ਕਾਰਨ ਆਸ-ਪਾਸ ਦੇ ਕੁਝ ਘਰਾਂ ਨੂੰ ਵੀ ਅੱਗ ਲੱਗ ਗਈ।
ਪੜ੍ਹੋ ਪੂਰੀ ਖ਼ਬਰ : ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹਮੇਸ਼ਾ ਹੀ ਚਾਹੀਦਾ ਹੋਵੇਗਾ
ਜਕਾਰਤਾ ਦੇ ਕਾਰਜਕਾਰੀ ਗਵਰਨਰ ਹੇਰੂ ਬੁਡੀ ਹਾਰਟੋਨੋ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਦਾ ਖਰਚਾ ਸਰਕਾਰ ਚੁੱਕੇਗੀ।