ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹਮੇਸ਼ਾ ਹੀ ਚਾਹੀਦਾ ਹੋਵੇਗਾ

By : KOMALJEET

Published : Mar 4, 2023, 7:44 am IST
Updated : Mar 4, 2023, 7:44 am IST
SHARE ARTICLE
Punjab will always need a king like Maharaja Ranjit Singh!
Punjab will always need a king like Maharaja Ranjit Singh!

ਕੇਂਦਰੀ ਸ਼ਕਤੀਆਂ ਨੇ ਜਾਤ ਪਾਤ ਦੀ ਗੱਲ ਸ਼ੁਰੂ ਕਰ ਕੇ ਪੰਜਾਬ ਨੂੰ ਲਤਾੜਿਆ


ਅੱਜ ਪੰਜਾਬ ਵਿਚ ਸਾਰੇ ਬਾਬੇ ਨਾਨਕ ਨੂੰ ਮੰਨਦੇ ਹਨ ਜਿਨ੍ਹਾਂ ਨੇ ਸਿੱਖੀ ਨੂੰ ਜਾਤ ਪਾਤ ਤੋਂ ਮੁਕਤ ਕੀਤਾ ਸੀ। ਤੇ ਜੇ ਅਸਲ ਵਿਚ ਪੰਜਾਬ ਨੂੰ ਕੇਂਦਰ ਤੋਂ ਸਚਮੁਚ ਆਜ਼ਾਦ ਕਰਨਾ ਹੈ ਤਾਂ ਆਗੂ ਨੂੰ ਉਸ ਦੀ ਕਾਬਲੀਅਤ ਮੁਤਾਬਕ ਅੱਗੇ ਲਿਆਉਣ ਦੀ ਸੋਚ ਅਪਣਾਉਣੀ ਪਵੇਗੀ, ਭਾਵੇਂ ਉਹ ਸਿੱਖ ਹੋਵੇ ਜਾਂ ਹਿੰਦੂ ਜਾਂ ਖਤਰੀ ਜਾਂ ਜੱਟ ਜਾਂ ਸੂਚੀ ਦਰਜ ਜਾਤੀਆਂ ਵਿਚੋਂ। ਬਸ ਉਹ ਪੰਜਾਬ ਦਾ ਸ਼ੁਭ ਚਿੰਤਕ, ਕਿਰਤ ਦੀ ਕਮਾਈ ਕਰਨ ਵਾਲਾ, ਧਰਮ ਤੇ ਜਾਤ ਦੇ ਵਖਰੇਵੇਂ ਨੂੰ ਭੂੱਲ ਕੇ ਰਾਜ ਕਰਨ ਵਾਲਾ ਹੋਵੇ - ਮਹਾਰਾਜਾ ਰਣਜੀਤ ਸਿੰਘ ਵਰਗਾ। ਉਸ ਦੇ ਕਿਰਦਾਰ ਵਿਚ ਸੂਝ ਤੇ ਸਿਆਣਪ, ਔਰਤਾਂ ਵਾਸਤੇ ਸਤਿਕਾਰ ਹੋਵੇ, ਤਾਂ ਉਹ ਪੰਜਾਬ ਦਾ ਸਹੀ ਆਗੂ ਸਾਬਤ ਹੋਵੇਗਾ।

ਰਾਅ ਦੇ ਸਾਬਕਾ ਮੁਖੀ ਅਮਰਜੀਤ ਦੁੱਲਤ ਨੇ ਅਪਣੀ ਕਿਤਾਬ ਜਾਰੀ ਕਰਦੇ ਹੋਏ ਪੰਜਾਬ ਤੇ ਕਸ਼ਮੀਰ ਵਿਚ ਕੀਤੇ ਕੰਮਾਂ ਬਾਰੇ ਕੁੱਝ ਯਾਦਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਆਧਾਰ  ਤੇ ਕੁੱਝ ਨਤੀਜੇ ਵੀ ਕੱਢੇ ਪਰ ਲਗਦਾ ਹੈ, ਉਹ ਰਾਹੁਲ ਗਾਂਧੀ ਵਾਂਗ ਹੀ ਪੰਜਾਬ ਦੀ ਅਸਲ ਲੋੜ ਤੇ ਇਥੋਂ ਦੇ ਸਭਿਆਚਾਰ ਨੂੰ ਸਮਝ ਨਹੀਂ ਸਕੇ। ਉਨ੍ਹਾਂ ਮੁਤਾਬਕ ਪੰਜਾਬ ਨੂੰ ਸਾਂਭਣ ਲਈ ਬੜੀ ਹਮਦਰਦੀ ਦੀ ਲੋੜ ਹੈ ਤੇ ਉਨ੍ਹਾਂ ਨੇ ਵੀ ਉਹੀ ਅਲਫ਼ਾਜ਼ ਦੋਹਰਾਏ ਜਿਹੜੇ ਸ਼ਬਦ ਰਾਹੁਲ ਗਾਂਧੀ ਨੇ ਵਰਤਦਿਆਂ ਕਿਹਾ ਸੀ ਕਿ, ‘ਪੰਜਾਬ ਨੂੰ ਪੰਜਾਬ ’ਚੋਂ ਹੀ ਚਲਾਇਆ ਜਾਣਾ ਚਾਹੀਦਾ ਹੈ’ ਤੇ ਦੂਜਾ ਕਿ ‘ਪੰਜਾਬ ਦੀ ਅਗਵਾਈ ਜੱਟ ਸਿੱਖ ਨੂੰ ਹੀ ਦੇਣੀ ਚਾਹੀਦੀ ਹੈ।

ਪੰਜਾਬ ਦੀ ਗੱਲ ਛੱਡੋ, ਅੱਜ ਤਕਰੀਬਨ ਸਾਰੇ ਦੇਸ਼ ਦੇ ਸੂਬੇ ਹੀ ਅਪਣੇ ਉਤੇ ਆਪ ਰਾਜ ਕਰਨਾ ਚਾਹੁੰਦੇ ਹਨ ਤੇ ਕੇਂਦਰੀ ਲੀਡਰਾਂ ਦਾ ਦਖ਼ਲ ਨਹੀਂ ਮੰਗਦੇ। ਉਤਰ ਪੂਰਬ ਦੇ ਤਿੰਨ ਰਾਜਾਂ ਦੇ ਚੋਣ ਨਤੀਜਿਆਂ ਵਿਚ ਭਾਜਪਾ ਦੀ ਨਹੀਂ ਬਲਕਿ ਖੇਤਰੀ ਪਾਰਟੀਆਂ ਦੀ ਜਿੱਤ ਹੋਈ ਸਾਫ਼ ਵੇਖੀ ਜਾ ਸਕਦੀ ਹੈ। ਉਨ੍ਹਾਂ ਨੇ ਭਾਜਪਾ ਤੇ ਕਾਂਗਰਸ ਨੂੰ ਅਪਣਾ ਸਹਾਰਾ ਦੇ ਕੇ ਸਿਆਸਤ ਵਿਚ ਅਪਣੀ ਹੌਂਦ ਬਚਾਉਣ ਦਾ ਯਤਨ ਕਰਨ ਵਾਸਤੇ ਮਜਬੂਰ ਕਰ ਦਿਤਾ ਤੇ ਇਹੀ ਆਵਾਜ਼ ਉੜੀਸਾ, ਕੇਰਲ, ਬੰਗਾਲ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੋਂ ਆ ਰਹੀ ਹੈ, ਜਿਥੇ ਖੇਤਰੀ ਪਾਰਟੀਆਂ ਹੀ ਸੂਬਿਆਂ ਦੀ ਆਵਾਜ਼ ਬਣ ਰਹੀਆਂ ਹਨ। ਸੋ ਇਹ ਗੱਲ ਪੰਜਾਬ ਵਾਸਤੇ ਹੀ ਨਹੀਂ ਬਲਕਿ ਹਰ ਸੂਬੇ ਵਾਸਤੇ ਸੱਚ ਸਾਬਤ ਹੋਵੇਗੀ ਤੇ ਉਹ ਵਕਤ ਜ਼ਰੂਰ ਆਵੇਗਾ ਜਦ ਰਾਸ਼ਟਰੀ ਪਾਰਟੀਆਂ ਅਪਣੇ ਸੂਬਾਈ ਭਾਈਵਾਲਾਂ ਦੀ ਕਦਰ ਕਰਨੀ ਸਿਖ ਜਾਣਗੀਆਂ ਤੇ ਇਲਾਕਾਈ ਪਾਰਟੀਆਂ ਨਾਲ ਪਾਈ ਸਾਂਝ ਨੂੰ ਸਹੀ ਤਰੀਕੇ ਨਾਲ ਨਿਭਾਉਣਾ ਸਿਖ ਜਾਣਗੇ।

ਭਾਜਪਾ-ਅਕਾਲੀ ਭਾਈਵਾਲੀ ਦੀ ਸੋਚ ਸਹੀ ਸੀ ਪਰ ਕਮਜ਼ੋਰੀ ਪੰਜਾਬ ਦੀ ਖੇਤਰੀ ਪਾਰਟੀ ਵਿਚ ਰਹੀ ਜਿਸ ਨੇ ਕੇਂਦਰ ਦੀ ਸੱਤਾ ਨੂੰ ਪ੍ਰਵਾਰਕ ਫ਼ਾਇਦੇ ਵਾਸਤੇ ਵਰਤਿਆ ਨਾ ਕਿ ਰਾਜ ਦੇ ਫ਼ਾਇਦੇ ਵਾਸਤੇ। ਗੱਲ ਰਹੀ ਹਮਦਰਦੀ ਦੀ ਤਾਂ ਹਮਦਰਦੀ ਦੇ ਪਾਤਰ ਸਾਰੇ ਹੀ ਨਾਗਰਿਕ ਹਨ ਪਰ ਹਾਂ ਪੰਜਾਬ ਦੇ ਲੋਕ ਕਿਸੇ ਸਾਹਮਣੇ ਝੁਕਣ ਦੀ ਸੋਚ ਨਹੀਂ ਰਖਦੇ ਤੇ ਰਾਹੁਲ ਗਾਂਧੀ ਨੇ ਭਾਵੇਂ ਘੱਟ ਗਿਣਤੀਆਂ ਦਾ ਮੁੱਦਾ ਚੁਕਣ ਬਾਰੇ ਸੋਚਿਆ ਪਰ ਇਹ ਕਹਿਣਾ ਸਹੀ ਨਹੀਂ ਕਿ ਸਿੱਖ ਦੂਜੇ ਦਰਜੇ ਦੇ ਨਾਗਰਿਕ ਹਨ। ਕੁੱਝ ਸੱਤਾ ਤੇ ਦੌਲਤ ਦੇ ਲਾਲਚੀ ਪੰਜਾਬੀ ਜੇ ਤਾਕਤ ਅੱਗੇ ਝੁੱਕ ਜਾਣ ਤਾਂ ਸਾਰੀ ਪੰਜਾਬੀਅਤ ਕਮਜ਼ੋਰ ਨਹੀਂ ਹੋ ਜਾਂਦੀ।

ਹਾਂ, ਅੱਜ ਖਤਰਾ ਜ਼ਰੂਰ ਹੈ ਕਿਉਂਕਿ ਜਦ ਵਾਰ ਵਾਰ ਹਿੰਦੂ ਰਾਸ਼ਟਰ ਦੀ ਗੱਲ ਸਰਕਾਰ ਦੇ ਆਗੂ ਕਰਦੇ ਹਨ ਤਾਂ ਘੱਟ ਗਿਣਤੀਆਂ ਦੇ ਭਵਿਖ ਬਾਰੇ ਖ਼ਤਰਾ ਵਧ ਜਾਂਦਾ ਹੈ। ਪਰ ਦੂਜੇ ਦਰਜੇ ਦੇ ਨਾਗਰਿਕ ਤੇ ਕਿਸੇ ਸਿਆਸੀ ਧੜੇ ਦੀ ਸੌੜੀ ਸੋਚ ਵਿਚ ਅੰਤਰ ਹੈ। ਸੰਵਿਧਾਨ ਵਿਚ ਅਜੇ ਅਸੀਂ ਬਰਾਬਰ ਹਾਂ ਤੇ ਅਪਣੇ ਹੱਕਾਂ ਵਾਸਤੇ ਆਵਾਜ਼ ਚੁਕਣੀ ਸਾਨੂੰ ਖ਼ੂਬ ਆਉਂਦੀ ਹੈ। ਸੋ ਇਹ ਖ਼ਿਤਾਬ ਕਬੂਲ ਨਹੀਂ ਭਾਵੇਂ ਇਹ ਹਮਦਰਦੀ ਵਜੋਂ ਹੀ ਆਖਿਆ ਗਿਆ ਹੋਵੇ। 

ਰਹੀ ਗੱਲ ਇਹ ਕਿ ਇਸ ਸੂਬੇ ਦਾ ਮੁੱਖ ਮੰਤਰੀ ਜੱਟ ਸਿੱਖ ਹੋਣਾ ਜ਼ਰੂਰੀ ਹੈ, ਇਹ ਸੋਚ ਕੇਂਦਰ ਵਲੋਂ ਤੈਅ ਕੀਤੀ ਗਈ ਸੀ ਜਦੋਂ ਪ੍ਰਤਾਪ ਸਿੰਘ ਕੈਰੋਂ ਨੂੰ ਅਪਣਾ ਮੋਹਰਾ ਬਣਾ ਕੇ ਮੁੱਖ ਮੰਤਰੀ ਬਣਾਉਣ ਦੀ ਖੇਡ ਸ਼ੁਰੂ ਕੀਤੀ ਗਈ ਸੀ ਤਾਕਿ ਸਿੱਖਾਂ ਦੀ ਅਸਲ ਤਾਕਤ ਨੂੰ ਵੰਡੀਆਂ ਪਾ ਕੇ ਕਮਜ਼ੋਰ ਕੀਤਾ ਜਾਵੇ ਤੇ ਪੰਜਾਬ ਨਾਲ ਕੀਤੇ ਵਾਅਦੇ ਪੂਰੇ ਕੀਤੇ ਬਿਨਾਂ, ਉਸ ਨੂੰ ਸਿਆਸੀ ਤੌਰ ਤੇ ਅਪਾਹਜ ਬਣਾਇਆ ਜਾਏ। ਅੱਜ ਪੰਜਾਬ ਵਿਚ ਸਾਰੇ ਧਰਮਾਂ ਵਾਲੇ ਬਾਬੇ ਨਾਨਕ ਨੂੰ ਮੰਨਦੇ ਹਨ ਜਿਨ੍ਹਾਂ ਨੇ ਸਿੱਖੀ ਨੂੰ ਜਾਤ ਪਾਤ ਤੋਂ ਦੂਰ ਕੀਤਾ ਸੀ।

ਤੇ ਜੇ ਅਸਲ ਵਿਚ ਪੰਜਾਬ ਨੂੰ ਕੇਂਦਰ ਤੋਂ ਸਚਮੁਚ ਆਜ਼ਾਦ ਕਰਨਾ ਹੈ ਤਾਂ ਆਗੂ ਨੂੰ ਉਸ ਦੀ ਕਾਬਲੀਅਤ ਮੁਤਾਬਕ ਅੱਗੇ ਲਿਆਉਣ ਦੀ ਸੋਚ ਅਪਣਾਉਣੀ ਪਵੇਗੀ, ਭਾਵੇਂ ਉਹ ਸਿੱਖ ਹੋਵੇ ਜਾਂ ਹਿੰਦੂ ਜਾਂ ਖਤਰੀ ਜਾਂ ਜੱਟ ਜਾਂ ਸੂਚੀ ਦਰਜ ਜਾਤੀਆਂ ਵਿਚੋਂ। ਬਸ ਉਹ ਪੰਜਾਬ ਦਾ ਸ਼ੁਭ ਚਿੰਤਕ, ਕਿਰਤ ਦੀ ਕਮਾਈ ਕਰਨ ਵਾਲਾ, ਧਰਮ ਤੇ ਜਾਤ ਦੇ ਵਖਰੇਵੇਂ ਨੂੰ ਭੂੱਲ ਕੇ ਰਾਜ ਕਰਨ ਵਾਲਾ ਹੋਵੇ - ਮਹਾਰਾਜਾ ਰਣਜੀਤ ਸਿੰਘ ਵਰਗਾ। ਉਸ ਦੇ ਕਿਰਦਾਰ ਵਿਚ ਸੂਝ ਤੇ ਸਿਆਣਪ, ਔਰਤਾਂ ਵਾਸਤੇ ਸਤਿਕਾਰ ਹੋਵੇ, ਤਾਂ ਉਹ ਪੰਜਾਬ ਦਾ ਸਹੀ ਆਗੂ ਸਾਬਤ ਹੋਵੇਗਾ।    
  

 - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement