
ਅਮਰੀਕਾ ਨੇ ਪਾਕਿਸਤਾਨ ਨੂੰ ਇਕ ਹੋਰ ਝਟਕਾ ਦਿੰਦਿਆਂ ਉਸ ਨੂੰ 350 ਮਿਲੀਅਨ ਡਾਲਰ (ਲਗਭਗ 2000 ਕਰੋੜ ਰੁਪਏ) ਦੀ ਮਦਦ ਨਾ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਇਹ ਫੈਸਲਾ
ਵਾਸ਼ਿੰਗਟਨ, 22 ਜੁਲਾਈ : ਅਮਰੀਕਾ ਨੇ ਪਾਕਿਸਤਾਨ ਨੂੰ ਇਕ ਹੋਰ ਝਟਕਾ ਦਿੰਦਿਆਂ ਉਸ ਨੂੰ 350 ਮਿਲੀਅਨ ਡਾਲਰ (ਲਗਭਗ 2000 ਕਰੋੜ ਰੁਪਏ) ਦੀ ਮਦਦ ਨਾ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕਾ ਨੇ ਇਹ ਫੈਸਲਾ ਇਸ ਲਈ ਕੀਤਾ, ਕਿਉਂਕਿ ਪਾਕਿਸਤਾਨ ਨੇ ਅਤਿਵਾਦੀਆਂ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਹੈ।
ਪੈਂਟਾਗਨ ਦੇ ਬੁਲਾਰੇ ਐਡਮ ਸਟੰਪ ਨੇ ਕਿਹਾ ਕਿ ਪਾਕਿਸਤਾਨ ਨੇ ਹੱਕਾਨੀ ਨੈਟਵਰਕ ਵਿਰੁਧ ਕਾਰਵਾਈ ਦੇ ਅਪਣੇ ਵਾਅਦੇ ਨੂੰ ਪੂਰੀ ਤਰ੍ਹਾਂ ਨਹੀਂ ਨਿਭਾਇਆ ਹੈ।
ਅਮਰੀਕਾ ਨੇ ਸਾਲ 2016 ਲਈ ਪਾਕਿਸਤਾਨ ਨੂੰ ਫ਼ੌਜੀ ਮਦਦ ਲਈ ਦਿਤੀ ਜਾਣ ਵਾਲੀ ਰਾਸ਼ੀ ਵਿਚੋਂ ਇਹ ਰਾਸ਼ੀ ਪ੍ਰਦਾਨ ਨਹੀਂ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਨੂੰ ਸਾਲ 2016 ਲਈ ਕੁੱਲ 900 ਮਿਲੀਅਨ ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਜਾਣੀ ਸੀ, ਜਿਸ 'ਚੋਂ 550 ਮਿਲੀਅਨ ਡਾਲਰ ਉਸ ਨੂੰ ਦਿਤੇ ਜਾ ਚੁਕੇ ਹਨ। ਪਾਕ ਨੂੰ ਨਹੀਂ ਦਿਤੇ ਜਾਣ ਵਾਲੇ 350 ਮਿਲੀਅਨ ਡਾਲਰਾਂ ਵਿਚੋਂ 300 ਡਾਲਰ ਨੂੰ ਹੋਰ ਕੰਮਾਂ 'ਚ ਵਰਤੋਂ ਕੀਤੀ ਜਾ ਚੁਕੀ ਹੈ।
ਅਮਰੀਕਾ ਦੇ ਬੁਲਾਰੇ ਏ-ਐਡਮ ਸਟੰਪ ਨੇ ਕਿਹਾ, ''ਰਕਸ਼ਾ ਮੰਤਰੀ ਮੈਟਿਸ ਨੇ ਕਾਂਗਰਸ ਦੀ ਰੱਖਿਆ ਕਮੇਟੀ ਨੂੰ ਸੂਚਿਤ ਕਰਵਾਇਆ ਹੈ ਕਿ ਉਹ ਵਿੱਤੀ ਸਾਲ 2016 ਗਠਜੋੜ ਸਮਰਥਨ ਫ਼ੰਡ ਦੀ ਪੂਰੀ ਭੁਗਤਾਨ ਦੀ ਮਨਜ਼ੂਰੀ ਲਈ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਪਾਕਿਸਤਾਨ ਨੇ ਹੱਕਾਨੀ ਨੈਟਵਰਕ ਦੇ ਵਿਰੁਧ ਸਮਰੱਥ ਕਦਮ ਚੁੱਕਿਆ।''
ਜ਼ਿਕਰਯੋਗ ਹੈ ਕਿ ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਅਮਰੀਕੀ ਰੱਖਿਆ ਮੰਤਰੀ ਨੇ ਕਾਂਗਰਸ ਨੂੰ ਪੁਸ਼ਟੀ ਕਰਨ ਤੋਂ ਨਾ ਕਰ ਦਿਤਾ ਕਿ ਪਾਕਿਸਤਾਨ ਨੇ ਹੱਕਾਨੀ ਨੈਟਵਰਕ ਦੇ ਵਿਰੁਧ ਸੰਤੋਸ਼ਜਨਕ ਕਾਰਵਾਈ ਕੀਤੀ। (ਪੀਟੀਆਈ)