
ਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੇ ਦੇਸ਼ 'ਚ ਰਹਿ ਰਹੇ ਭਾਰਤੀਆਂ ਦੇ ਵਿਵਹਾਰ ਅਤੇ ਅਨੁਸ਼ਾਸਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਭਾਰਤੀਆਂ ਦੀ ਤਾਰੀਫ਼
ਦੁਬਈ : ਦੁਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੇ ਦੇਸ਼ 'ਚ ਰਹਿ ਰਹੇ ਭਾਰਤੀਆਂ ਦੇ ਵਿਵਹਾਰ ਅਤੇ ਅਨੁਸ਼ਾਸਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਭਾਰਤੀਆਂ ਦੀ ਤਾਰੀਫ਼ ਕਰਦੇ ਹੋਏ ਪਾਕਿਸਤਾਨੀ ਅਧਿਕਾਰੀਆਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਖਾੜੀ ਦੇਸ਼ਾਂ 'ਚ ਡਰੱਗ ਦੀ ਤਸਕਰੀ ਨੂੰ ਰੋਕਣ 'ਚ ਨਾਕਾਮ ਰਹੇ ਹਨ।
Dubai Companies Should not give jobs to Pakistanis Dubai Police
ਦੁਬਈ ਜਨਰਲ ਸਕਿਉਰਟੀ ਦੇ ਮੁਖੀ ਢਾਹੀ ਖ਼ਲਫ਼ਾਨ ਨੇ ਟਵਿੱਟਰ 'ਤੇ ਲਿਖਿਆ, 'ਭਾਰਤੀ ਅਨੁਸ਼ਾਸਿਤ ਕਿਉਂ ਹਨ? ਜਦਕਿ ਪਾਕਿਸਤਾਨੀ ਭਾਈਚਾਰੇ ਦੇ ਲੋਕ 'ਚ ਦੇਸ਼ਧ੍ਰੋਹ, ਅਪਰਾਧ ਅਤੇ ਤਸਕਰੀ ਦੀ ਮਾਮਲੇ 'ਚ ਸਭ ਤੋਂ ਉਪਰ ਹਨ।
Dubai Companies Should not give jobs to Pakistanis Dubai Police
ਉਨ੍ਹਾਂ ਨੇ ਅੱਗੇ ਲਿਖਿਆ ਕਿ ਖਾੜੀ ਦੇਸ਼ਾਂ ਨੂੰ ਪਾਕਿਸਤਾਨੀਆਂ ਤੋਂ ਜ਼ਿਆਦਾ ਖ਼ਤਰਾ ਹੈ ਕਿਉਂਕਿ ਉਹ ਡਰੱਗਜ਼ ਲਿਆ ਰਹੇ ਹਨ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ, ਜਦੋਂ ਦੁਬਈ ਪੁਲਿਸ ਨੇ ਹਾਲ ਹੀ 'ਚ ਡਰੱਗ ਤਸਕਰੀ ਕਰਨ ਵਾਲੇ ਇਕ ਪਾਕਿਸਤਾਨੀ ਗੈਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Dubai Companies Should not give jobs to Pakistanis Dubai Police
ਉਨ੍ਹਾਂ ਨੇ ਯੂਏਈ ਦੀਆਂ ਕੰਪਨੀਆਂ ਨੂੰ ਸਲਾਹ ਦਿਤੀ ਹੈ ਕਿ ਡੂੰਘੇ ਇਤਿਹਾਸਕ ਰਿਸ਼ਤੇ ਹੋਣ ਦੇ ਬਾਵਜੂਦ ਉਹ ਪਾਕਿਸਤਾਨੀਆਂ ਨੂੰ ਨੌਕਰੀ ਨਾ ਦੇਣ।
Dubai Companies Should not give jobs to Pakistanis Dubai Police
ਖ਼ਲਫ਼ਾਨ ਅਪਣੇ ਵਿਵਾਦਤ ਬਿਆਨਾਂ ਲਈ ਜਾਣੇ ਜਾਂਦੇ ਹਨ, ਜਿਸ ਕਾਰਨ ਟਵਿੱਟਰ 'ਤੇ ਉਨ੍ਹਾਂ ਦੇ 2.66 ਮਿਲੀਅਨ ਫਾਲੋਅਰਜ਼ ਹਨ। ਜ਼ਿਕਰਯੋਗ ਹੈ ਕਿ ਦੁਬਈ 'ਚ ਸਭ ਤੋਂ ਜ਼ਿਆਦਾ ਕਾਮਿਆਂ ਦੀ ਗਿਣਤੀ ਭਾਰਤੀਆਂ, ਪਾਕਿਸਤਾਨੀ ਅਤੇ ਬੰਗਲਾਦੇਸ਼ੀਆਂ ਦੀ ਹੈ।