
ਡੈਮੋਕ੍ਰੇਟਿਕ ਪਾਰਟੀ ਨੇ ਵੀ ਇਸ ਮਹਾਂਮਾਰੀ ਕਾਰਨ ਜੁਲਾਈ ਤੇ ਅਗਸਤ ਵਿਚਕਾਰ ਹੋਣ ਵਾਲੇ ਨਾਮਜ਼ਦਗੀ ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਹੈ
ਵਸ਼ਿੰਘਟਨ - ਵਿਸ਼ਵ ਭਰ 'ਚ ਕੋਰੋਨਾ ਵਾਇਰਸ ਨੇ ਹਫੜਾ-ਦਫੜੀ ਮਚਾਈ ਹੋਈ ਹੈ। ਇਸ ਹਫੜਾ-ਦਫੜੀ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੱਤਾ ਹੈ। ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਕਈ ਦੇਸ਼ਾਂ ਵਿਚ ਲੌਕਡਾਊਨ ਲੱਗਾ ਹੋਇਆ ਹੈ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ, ਉੱਥੇ ਹੀ ਟਰੰਪ ਨੇ ਕਿਹਾ ਹੈ ਅਮਰੀਕਾ ਵਿਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਆਪਣੇ ਤੈਅ ਸਮੇਂ 3 ਨਵੰਬਰ ਨੂੰ ਹੀ ਹੋਣਗੀਆਂ। ਟਰੰਪ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ ਜਦੋਂ ਕੋਰੋਨਾ ਕਾਰਨ ਕਈ ਸੂਬਿਆਂ ਨੇ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਹੈ।
File photo
ਡੈਮੋਕ੍ਰੇਟਿਕ ਪਾਰਟੀ ਨੇ ਵੀ ਇਸ ਮਹਾਂਮਾਰੀ ਕਾਰਨ ਜੁਲਾਈ ਤੇ ਅਗਸਤ ਵਿਚਕਾਰ ਹੋਣ ਵਾਲੇ ਨਾਮਜ਼ਦਗੀ ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ ਵਿਸ਼ਵ ਦੇ ਸਭ ਤੋਂ ਤਾਕਤਵਰ ਮੁਲਕ ਯੂ. ਐੱਸ. ਏ. ਵਿਚ ਹੁਣ ਤੱਕ 7,141 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੀੜਤਾਂ ਦੀ ਗਿਣਤੀ 2,76,995 ‘ਤੇ ਪੁੱਜ ਗਈ ਹੈ।
Donald Trump
ਵਿਰੋਧੀ ਧਿਰ ਦਾ ਕਹਿਣਾ ਸੀ ਕਿ ਲੋਕਾਂ ਨੂੰ ਡਾਕ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੱਤੇ ਜਾਣ 'ਤੇ ਵਿਚਾਰ ਕਰਨਾ ਚਾਹੀਦਾ ਹੈ, ਤਾਂ ਕਿ ਕੋਰੋਨਾ ਦਾ ਖਤਰਾ ਨਾ ਹੋਵੇ। ਹਾਲਾਂਕਿ ਟਰੰਪ ਨੇ ਕਿਹਾ ਕਿ ਇਸ ਨਾਲ ਚੋਣਾਂ ਵਿਚ ਗੜਬੜੀ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਬੂਥ 'ਤੇ ਹੀ ਵੋਟ ਪਾਉਣ ਲਈ ਜਾਣਾ ਚਾਹੀਦਾ ਹੈ, ਤਾਂ ਜੋ ਯਕੀਨੀ ਹੋ ਸਕੇ ਕਿ ਉਨ੍ਹਾਂ ਨੇ ਵੋਟ ਖੁਦ ਹੀ ਪਾਈ ਹੈ।
Corona Virus
ਇਸ ਤੋਂ ਪਹਿਲਾਂ ਸਾਬਕਾ ਉਪ ਰਾਸ਼ਟਰਪਤੀ ਤੇ ਡੈਮੋਕ੍ਰੇਟਿਕ ਫਰੰਟ ਰਨਰ, ਜੋਅ ਬਿਡੇਨ ਨੇ ਕਿਹਾ ਸੀ ਕਿ ਸਾਰੇ ਸੂਬਿਆਂ ਨੂੰ ਮਹਾਂਮਾਰੀ ਫੈਲਣ ਵਿਚਕਾਰ ਡਾਕ ਰਾਹੀਂ ਵੋਟ ਪਾਉਣ ਦੀ ਸੰਭਾਵਨਾ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਲਾਂਕਿ ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਬਹੁਤ ਸਾਰੇ ਲੋਕ ਵੋਟ ਪਾਉਣ ਵਿਚ ਗੜਬੜੀ ਕਰ ਸਕਦੇ ਹਨ ਅਤੇ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਬੂਥ 'ਤੇ ਹੀ ਜਾਣਾ ਚਾਹੀਦਾ ਹੈ।
Corona Virus
ਦੱਸ ਦਈਏ ਕਿ ਜਰਮਨੀ ਵਿਚ ਕੋਰੋਨਾ ਦੇ ਸ਼ੁਰੂਆਤੀ ਮਾਮਲਿਆਂ ਤੋਂ ਬਾਅਦ ਹੀ ਦੇਸ਼ ਭਰ ਵਿਚ ਲੋਕਾਂ ਨੇ 'ਪੈਨਿਕ ਬਾਇੰਗ' ਯਾਨੀ ਘਬਰਾਹਟ ਵਿਚ ਵੱਡੀ ਗਿਣਤੀ ਵਿਚ ਸਾਮਾਨ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਟਾਇਲਟ ਪੇਪਰ, ਸੈਨੇਟਾਈਜ਼ਰ ਅਤੇ ਸਾਬਣ ਤੋਂ ਬਾਅਦ ਜਿਸ ਇਕ ਚੀਜ਼ ਦੀ ਇਥੇ ਸਭ ਤੋਂ ਜ਼ਿਆਦਾ ਮੰਗ ਦੇਖੀ ਜਾ ਰਹੀ ਹੈ। ਉਹ ਹੈ ਪਾਸਤਾ, ਖਾਣ ਦੇ ਸਾਮਾਨ ਵਿਚ ਸਭ ਤੋਂ ਜ਼ਿਆਦਾ ਕਮੀ ਪਾਸਤਾ ਦੀ ਹੀ ਦੇਖੀ ਜਾ ਰਹੀ ਹੈ।
File photo
ਇਸ ਦੀ ਵਜ੍ਹਾ ਹੈ ਪਾਸਤਾ ਨੂੰ ਕਈ-ਕਈ ਮਹੀਨਿਆਂ ਤੱਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਖਰਾਬ ਨਹੀਂ ਹੁੰਦਾ। ਇਸ ਦੇ ਨਾਲ ਹੀ ਪਾਸਤਾ ਸੌਸ ਦੀਆਂ ਬੋਤਲਾਂ ਦੀ ਮੰਗ ਵੀ ਪਿਛਲੇ ਕੁਝ ਹਫਤਿਆਂ ਵਿਚ ਕਾਫੀ ਵੱਧ ਗਈ ਹੈ। ਇਸ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਜਰਮਨੀ ਦੀ ਸੁਪਰਮਾਰਕੀਟ ਚੇਨ ਆਲਡੀ ਨੇ ਇਟਲੀ ਤੋਂ ਪਾਸਤਾ ਮੰਗਾਉਣ ਦਾ ਫੈਸਲਾ ਕੀਤਾ।ਇਸ ਦੇ ਲਈ ਖਾਸ ਰੇਲ ਗੱਡੀਆਂ ਵੀ ਚਲਾਈਆਂ ਗਈਆਂ ਹਨ।
File photo
ਆਪਣੇ ਬਿਆਨ ਵਿਚ ਆਲਡੀ ਨੇ ਕਿਹਾ ਕਿ ਪਹਿਲੀ ਡਲਿਵਰੀ ਦੇ ਤਹਿਤ ਕਈ ਖਾਸ ਰੇਲ ਗੱਡੀਆਂ ਪਹਿਲਾਂ ਹੀ ਫਿਊਸੀਲੀ ਦੇ 60,000 ਤੋਂ ਜ਼ਿਆਦਾ ਪੈਕੇਟ, ਪੇਨੇ ਦੇ 75,000 ਤੋਂ ਜ਼ਿਆਦਾ ਪੈਕੇਟ ਅਤੇ ਸਪਗੇਟੀ ਦੇ 25,000 ਤੋਂ ਜ਼ਿਆਦਾ ਪੈਕੇਟ ਇਟਲੀ ਤੋਂ (ਜਰਮਨੀ ਦੇ) ਨਿਊਰੇਮਬਰਗ ਵਿਚ ਪਹੁੰਚਾ ਚੁੱਕੀ ਹੈ। ਨਿਊਰੇਮਬਰਗ ਤੋਂ ਇਨ੍ਹਾਂ ਨੂੰ ਦੱਖਣੀ ਜਰਮਨੀ ਵਿਚ ਮੌਜੂਦਾ ਆਲਡੀ ਦੇ ਸਟੋਰਾਂ ਵਿਚ ਪਹੁੰਚਾਇਆ ਜਾਵੇਗਾ, ਫਿਊਸੀਲੀ, ਪੇਨੇ ਅਤੇ ਸਪਗੇਟੀ ਪਾਸਤਾ ਦੀ ਵੱਖ-ਵੱਖ ਕਿਸਮਾਂ ਹਨ।
File photo
ਬਿਆਨ ਵਿਚ ਕਿਹਾ ਗਿਆ ਹੈ ਕਿ ਜਰਮਨ ਰੇਲਵੇ ਅਜੇ ਤੱਕ ਕੁਲ ਮਿਲਾ ਕੇ 300 ਪੈਕੇਟ ਪਾਸਤਾ ਇਟਲੀ ਤੋਂ ਜਰਮਨੀ ਲਿਆ ਚੁੱਕੀ ਹੈ ਜਿਨ੍ਹਾਂ ਵਿਚ ਕੁੱਲ 200 ਟਨ ਪਾਸਤਾ ਸੀ। ਅਜਿਹੇ ਹੀ 250 ਅਤੇ ਪੈਲੇਟ ਲਿਆਉਣ 'ਤੇ ਕੰਮ ਚੱਲ ਰਿਹਾ ਹੈ। ਰੇਲਵੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਭਵਿੱਖ ਵਿਚ ਲੋੜ ਪੈਣ 'ਤੇ ਇਸ ਤਰ੍ਹਾਂ ਦੀ ਡਿਲਵਰੀ ਲਈ ਨਿਯਮਿਤ ਰੂਪ ਨਾਲ ਰੇਲ ਚਲਾਈ ਜਾ ਸਕਦੀ ਹੈ।
Corona virus
ਆਲਡੀ ਮੁਤਾਬਕ ਕੋਰੋਨਾ ਸੰਕਟ ਵਿਚਾਲੇ ਇਟਲੀ ਤੋਂ ਸਾਮਾਨ ਮੰਗਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਨਾ ਟਰੱਕ ਡਰਾਈਵਰ ਮਿਲ ਰਹੇ ਹਨ ਅਤੇ ਨਾ ਹੀ ਟਰਾਂਸਪੋਰਟ ਦੇ ਦੂਜੇ ਜ਼ਰੀਏ ਨਿਯਮਿਤ ਤੌਰ 'ਤੇ ਕੰਮ ਕਰ ਰਹੇ ਹਨ। ਇਸੇ ਕਾਰਨ ਸਪੈਸ਼ਲ ਟ੍ਰੇਨ ਚਲਾਉਣ ਦਾ ਵਿਚਾਰ ਆਇਆ। ਚਾਂਸਲਰ ਮਰਕੇਲ ਨੇ ਦੇਸ਼ਵਾਸੀਆਂ ਨੂੰ ਵਾਅਦਾ ਕੀਤਾ ਹੈ ਕਿ ਕੋਰੋਨਾ ਸੰਕਟ ਵਿਚਾਲੇ ਦੇਸ਼ ਵਿਚ ਖਾਣ-ਪੀਣ ਦੇ ਸਾਮਾਨ ਦੀ ਕਮੀ ਨਹੀਂ ਹੋਵੇਗੀ।
File photo
ਦੇਸ਼ ਵਿਚ ਲੱਗਭਗ ਲੌਕਡਾਊਨ ਵਰਗੀ ਸਥਿਤੀ ਹੈ ਪਰ ਸਾਰੀਆਂ ਸੁਪਰਮਾਰਕੀਟ ਖੁੱਲ੍ਹੀਆਂ ਹਨ। ਲੋਕਆਂ ਦੀ ਸਹੂਲੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਹਫਤੇ ਦੇ 7 ਦਿਨ ਇਨ੍ਹਾਂ ਨੂੰ ਖੋਲ੍ਹਣ ਦਾ ਪ੍ਰਸਤਾਵ ਵੀ ਦਿੱਤਾ ਗਿਆ ਸੀ ਪਰ ਜ਼ਿਆਦਾਤਰ ਦੁਕਾਨਾਂ ਨੇ ਐਤਵਾਰ ਨੂੰ ਛੁੱਟੀ ਦਾ ਫੈਸਲਾ ਲਿਆ। ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਜਰਮਨੀ ਸਾਬਣ ਅਤੇ ਸੈਨੇਟਾਈਜ਼ਰ ਦੀ ਕਿੱਲਤ ਦਾ ਵੀ ਸਾਹਮਣਾ ਕਰ ਰਿਹਾ ਹੈ।
File photo
ਜਰਮਨੀ ਦੀ ਕੈਮੀਕਲ ਕੰਪਨੀ ਬੀ.ਏ.ਐਸ.ਐਫ. ਇਸ ਕਿੱਲਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੈ। ਕੰਪਨੀ ਹਰ ਹਫ਼ਤੇ 35 ਟਨ ਸੈਨੇਟਾਈਜ਼ਰ ਬਣਾ ਕੇ ਹਸਪਤਾਲਾਂ ਤੱਕ ਇਸ ਨੂੰ ਮੁਫਤ ਪਹੁੰਚਾ ਰਹੀ ਹੈ। ਹੁਣ ਤੱਕ 1000 ਹਸਪਤਾਲਾਂ ਨੂੰ ਇਸ ਦਾ ਫਾਇਦਾ ਪਹੁੰਚਿਆ ਹੈ। ਅਮਰੀਕਾ ਦੀ ਡਾਊਡੂਪੌਂਟ ਤੋਂ ਬਾਅਦ ਬੀ.ਏ.ਐਸ.ਐਫ. ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕੈਮੀਕਲ ਕੰਪਨੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।