
ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਚਮਤਕਾਰ ਦੱਸ ਰਹੇ ਹਨ
ਤੁਰਕੀ: ਤੁਰਕੀ ਅਤੇ ਸੀਰੀਆ ਵਿਚ 6 ਫਰਵਰੀ ਨੂੰ ਆਏ ਭੂਚਾਲ ਵਿਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ। ਲੱਖਾਂ ਲੋਕ ਬੇਘਰ ਹੋ ਗਏ। ਇਸ ਦੌਰਾਨ ਉਦੋਂ ਇਕ ਚਮਤਕਾਰ ਦੇਖਣ ਨੂੰ ਮਿਲਿਆ ਜਦੋਂ 128 ਘੰਟੇ ਮਲਬੇ 'ਚ ਫਸੇ ਦੋ ਮਹੀਨੇ ਦੇ ਬੱਚੇ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ। ਬਚਾਏ ਜਾਣ ਤੋਂ ਬਾਅਦ ਇਸ ਬੱਚੇ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ਚਮਤਕਾਰ ਦੱਸ ਰਹੇ ਸਨ। ਕਿਹਾ ਜਾ ਰਿਹਾ ਸੀ ਕਿ ਬੱਚੇ ਦੀ ਮਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਐਲੋਨ ਮਸਕ ਨੇ ਬਦਲਿਆ Twitter ਦਾ ਲੋਗੋ: Blue Bird ਦੀ ਥਾਂ ਦਿਖਾਈ ਦੇ ਰਿਹਾ ਹੈ ‘Doge’
ਹੁਣ ਇਸ ਮਾਮਲੇ 'ਚ ਇਕ ਹੋਰ ਚਮਤਕਾਰ ਹੋਇਆ ਹੈ। ਦਰਅਸਲ ਇਸ ਮਾਸੂਮ ਦੀ ਮਾਂ ਜ਼ਿੰਦਾ ਹੈ। ਇਹ ਚਮਤਕਾਰ ਭੂਚਾਲ ਤੋਂ 54 ਦਿਨ ਬਾਅਦ ਹੋਇਆ ਹੈ। ਆਖ਼ਰਕਾਰ ਦੋਵਾਂ ਦਾ ਡੀਐਨਏ ਟੈਸਟ ਹੋਇਆ ਅਤੇ ਇਹ ਮੈਚ ਹੋ ਗਿਆ। ਇਹ ਅਸਲ ਵਿਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਜਦੋਂ ਇੰਨੇ ਦਿਨਾਂ ਬਾਅਦ ਬੱਚੇ ਦਾ ਆਪਣੀ ਵਿਛੜੀ ਮਾਂ ਨਾਲ ਮੇਲ ਹੋਇਆ ਹੋਵੇ।
ਇਹ ਵੀ ਪੜ੍ਹੋ: ਵਿਦੇਸ਼ 'ਚ ਲੁਕਿਆ ਗੈਂਗਸਟਰ ਦੀਪਕ ਬਾਕਸਰ ਗ੍ਰਿਫ਼ਤਾਰ, FBI ਦੀ ਮਦਦ ਨਾਲ ਮੈਕਸੀਕੋ ਨੇੜੇ ਫੜਿਆ ਗਿਆ ਗੈਂਗਸਟਰ
ਯੂਕਰੇਨ ਦੇ ਇਕ ਮੰਤਰੀ ਐਂਟੋਨ ਗੇਰਾਸ਼ਚੇਂਕੋ ਨੇ ਟਵੀਟ ਕਰਦਿਆਂ ਕਿਹਾ ਕਿ ਤੁਹਾਨੂੰ ਇਕ ਬੱਚੇ ਦੀ ਇਹ ਤਸਵੀਰ ਯਾਦ ਹੋਵੇਗੀ ਜਿਸ ਨੇ ਤੁਰਕੀ ਵਿਚ ਭੂਚਾਲ ਤੋਂ ਬਾਅਦ ਮਲਬੇ ਹੇਠ 128 ਘੰਟੇ ਬਿਤਾਏ ਸਨ। ਦੱਸਿਆ ਗਿਆ ਸੀ ਕਿ ਬੱਚੇ ਦੀ ਮਾਂ ਦੀ ਮੌਤ ਹੋ ਗਈ ਹੈ। ਹੁਣ ਪਤਾ ਲੱਗਿਆ, ਮਾਂ ਜਿੰਦਾ ਹੈ! ਉਸ ਦਾ ਕਿਸੇ ਹੋਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। 54 ਦਿਨਾਂ ਦੇ ਵਿਛੋੜੇ ਅਤੇ ਡੀਐਨਏ ਟੈਸਟ ਤੋਂ ਬਾਅਦ, ਉਹ ਵਾਪਸ ਇਕੱਠੇ ਹੋਏ ਹਨ।
You probably remember this picture of the baby who spent 128 hours under rubble after an earthquake in Turkey. It was reported that the baby's mom died.
Turns out, the mom is alive! She was treated in a different hospital. After 54 days apart and a DNA test, they are together… pic.twitter.com/T7B0paUFxL
ਇਹ ਵੀ ਪੜ੍ਹੋ: RBI ਨੂੰ ਸੌਂਪੇ ਗਏ ਬੈਕਾਂ ’ਚ ਲਾਵਾਰਸ ਪਏ 35,012 ਕਰੋੜ ਰੁਪਏ, ਸਰਕਾਰ ਨੇ ਦਿੱਤੀ ਜਾਣਕਾਰੀ
128 ਘੰਟੇ ਮਲਬੇ 'ਚ ਫਸੇ ਰਹਿਣ ਤੋਂ ਬਾਅਦ ਜਦੋਂ ਬਚਾਅ ਕਰਮਚਾਰੀਆਂ ਨੇ ਮਾਸੂਮ ਨੂੰ ਲੱਭਿਆ ਤਾਂ ਉਹਨਾਂ ਨੇ ਉਸ ਦੀ ਮਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਮਾਸੂਮ ਦੀ ਮਾਂ ਨੂੰ ਨਹੀਂ ਲੱਭ ਸਕੇ। ਫਿਰ ਬਚਾਅ ਕਰਮਚਾਰੀਆਂ ਨੇ ਮਾਸੂਮ ਦੀ ਮਾਂ ਨੂੰ ਮ੍ਰਿਤਕ ਸਮਝ ਲਿਆ। ਹਾਲਾਂਕਿ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਮਾਂ ਲਈ ਪ੍ਰਾਰਥਨਾ ਕਰ ਰਹੇ ਸਨ। ਹੁਣ ਮਾਂ ਅਤੇ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।