RBI ਨੂੰ ਸੌਂਪੇ ਗਏ ਬੈਕਾਂ ’ਚ ਲਾਵਾਰਸ ਪਏ 35,012 ਕਰੋੜ ਰੁਪਏ, ਸਰਕਾਰ ਨੇ ਦਿੱਤੀ ਜਾਣਕਾਰੀ
Published : Apr 4, 2023, 9:45 am IST
Updated : Apr 4, 2023, 1:35 pm IST
SHARE ARTICLE
Unclaimed Deposits Of 35,012 Crore With Public Sector Banks Moved To RBI
Unclaimed Deposits Of 35,012 Crore With Public Sector Banks Moved To RBI

10 ਸਾਲ ਤੋਂ ਖਾਤਿਆਂ ਵਿਚ ਨਹੀਂ ਹੋਇਆ ਲੈਣ-ਦੇਣ

 

ਨਵੀਂ ਦਿੱਲੀ: ਦੇਸ਼ ਦੇ ਸਰਕਾਰੀ ਬੈਂਕਾਂ ਵਿਚ ਲਾਵਾਰਸ ਪਏ 35,012 ਕਰੋੜ ਰੁਪਏ ਫਰਵਰੀ ਵਿਚ ਰਿਜ਼ਰਵ ਬੈਂਕ ਨੂੰ ਟਰਾਂਸਫਰ ਕੀਤੇ ਗਏ ਸਨ। ਇਹ ਜਾਣਕਾਰੀ ਸੋਮਵਾਰ ਨੂੰ ਲੋਕ ਸਭਾ 'ਚ ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਦਿੱਤੀ। ਇਕ ਲਿਖਤੀ ਜਵਾਬ ਵਿਚ ਕਰਾੜ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਵਿਚ ਸਭ ਤੋਂ ਵੱਧ 8,086 ਕਰੋੜ ਰੁਪਏ ਜਮ੍ਹਾਂ ਸਨ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ

ਇਸ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ 'ਚ 5,340 ਕਰੋੜ, ਕੇਨਰਾ ਬੈਂਕ 'ਚ 4,558 ਕਰੋੜ ਰੁਪਏ ਜਮ੍ਹਾ ਸਨ। ਇਸ ਵਿਚੋਂ ਜ਼ਿਆਦਾਤਰ ਰਕਮ ਉਹਨਾਂ ਖਾਤਾ ਧਾਰਕਾਂ ਦੀ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਾਲਾਂ ਤੋਂ ਕਿਸੇ ਨੇ ਵੀ ਇਸ ਰਕਮ ਦਾ ਦਾਅਵਾ ਨਹੀਂ ਕੀਤਾ ਹੈ। ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਭਾਵ ਮਾਰਚ 2022 ਤੱਕ 48,262 ਕਰੋੜ ਰੁਪਏ ਬੈਂਕਾਂ ਕੋਲ ਲਾਵਾਰਸ ਪਏ ਸਨ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਤੋਂ ਬਾਅਦ ਹੋਰ ਸੰਸਦ ਮੈਂਬਰਾਂ ਦੀ ਵੀ ਜਾਵੇਗੀ ਮੈਂਬਰਸ਼ਿਪ: ਰਾਕੇਸ਼ ਟਿਕੈਤ

ਇਸ ਦਾ ਮਤਲਬ ਹੈ ਕਿ ਬੈਂਕਾਂ 'ਚ ਲਾਵਾਰਸ ਜਮਾਂ 'ਚ 13250 ਕਰੋੜ ਰੁਪਏ ਦੀ ਕਮੀ ਆਈ ਹੈ। ਲਾਵਾਰਸ ਡਿਪਾਜ਼ਿਟ ਚਾਲੂ ਖਾਤਿਆਂ ਵਿਚ ਜਮ੍ਹਾ ਕੀਤੀ ਗਈ ਅਜਿਹੀ ਰਕਮ ਹੈ ਜੋ 10 ਸਾਲਾਂ ਤੋਂ ਪਈ ਹੈ ਅਤੇ ਇਸ ਮਿਆਦ ਦੇ ਦੌਰਾਨ ਖਾਤੇ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ। ਅਜਿਹੀ ਸਥਿਤੀ ਵਿਚ ਇਹਨਾਂ ਖਾਤਿਆਂ ਨੂੰ ਬੰਦ ਮੰਨਿਆ ਜਾਂਦਾ ਹੈ। ਬੈਂਕਾਂ ਨੂੰ ਲਾਵਾਰਸ ਜਮਾਂ ਦੀ ਗਿਣਤੀ ਅਤੇ ਰਕਮ ਦੀ ਸੂਚਨਾ RBI ਨੂੰ ਦੇਣੀ ਲਾਜ਼ਮੀ ਹੁੰਦੀ ਹੈ। ਲਾਵਾਰਸ ਜਮ੍ਹਾਂ ਰਕਮਾਂ ਨੂੰ ਕੇਂਦਰੀ ਬੈਂਕ ਦੇ ਡਿਪਾਜ਼ਿਟਰ ਐਜੂਕੇਸ਼ਨ ਐਂਡ ਅਵੇਅਰਨੈੱਸ ਫੰਡ (DEAF) ਵਿਚ ਟ੍ਰਾਂਸਫਰ ਕੀਤਾ ਜਾਂਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement