Covid 19 : ਬੱਕਰੀ ਅਤੇ ਫ਼ਲ ਵੀ ਕਰੋਨਾ ਪੌਜਟਿਵ ! ਕਦੋਂ ਖ਼ਤਮ ਹੋਵੇਗਾ ਵਾਇਰਸ
Published : May 4, 2020, 5:08 pm IST
Updated : May 4, 2020, 5:08 pm IST
SHARE ARTICLE
File
File

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਕਰੋਨਾ ਵਾਇਰਸ ਹੁਣ ਦੁਨੀਆਂ ਦੇ ਹਰ ਕੋਨੇ ਵਿਚ ਫੈਲ ਚੁੱਕਾ ਹੈ।

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਕਰੋਨਾ ਵਾਇਰਸ ਹੁਣ ਦੁਨੀਆਂ ਦੇ ਹਰ ਕੋਨੇ ਵਿਚ ਫੈਲ ਚੁੱਕਾ ਹੈ। ਹੁਣ ਤੱਕ ਚਮਗਿੱਦੜਾਂ, ਇੰਨਸਾਨਾਂ, ਕੁੱਤੇ ਅਤੇ ਬਿੱਲਾਂ ਵਿਚ ਹੀ ਕਰੋਨਾ ਵਾਇਰਸ ਦੇ ਫੈਲਣ ਬਾਰੇ ਸੁਣਿਆ ਸੀ। ਪਰ ਹੁਣ ਅਫਰੀਕਾ ਤੋਂ ਸਾਹਮਣੇ ਆਏ ਇਕ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦੱਸ ਦੱਈਏ ਕਿ ਅਫ਼ਰੀਕਾ ਦੇ ਤੰਜਾਨੀਆਂ ਵਿਚ ਇਹ ਵਾਇਰਸ ਬੱਕਰੀਆਂ ਅਤੇ ਇੱਥੇ ਦੇ ਇਕ ਵਿਸ਼ੇਸ਼ ਪ੍ਰਕਾਰ ਦੇ ਸਥਾਨਕ ਫਲ ਪਾਅਪਾ ਵਿਚ ਵੀ ਪਾਇਆ ਗਿਆ ਹੈ।

Goat Goat

ਹਾਲਾਂਕਿ ਇਸ ਘਟਨਾ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਜੌਨ ਮਾਗੁਫਲੀ ਦੇ ਵੱਲੋਂ ਟੈਸਟ ਕੀਟਾਂ ਖਰਾਬ ਹੋਣ ਦਾ ਦਾਅਵਾ ਕੀਤਾ ਹੈ। ਇਸ ਲਈ ਉਨ੍ਹਾਂ ਨੇ ਇਨ੍ਹਾਂ ਜਾਂਚ ਕੀਟਾਂ ਨੂੰ ਜਾਂਚਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਤੰਜਾਨੀਆਂ ਵਿਚ ਵੀ ਕਰੋਨਾ ਵਾਇਰਸ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਇੱਥੇ ਦੇ ਰਾਸ਼ਟਰਪਤੀ ਜੌਨ ਮਾਗੁਫਲੀ ਤੇ ਪਿਛਲੇ ਦਿਨੀਂ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਲੁਕਾਉਂਣ ਬਾਰੇ ਵੀ ਪੂਰੀ ਦੁਨੀਆਂ ਵਿਚ ਨਿੰਦਿਆ ਹੋਈ ਸੀ।

covid 19covid 19

ਇਸ ਤਰ੍ਹਾਂ ਬੱਕਰੀ ਅਤੇ ਫਲਾਂ ਵਿਚ ਵੀ ਕਰੋਨਾ ਵਾਇਰਸ ਦੇ ਸਕਰਮਣ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਆਈਆਂ ਕਿੱਟਾਂ ਸਹੀ ਨਹੀਂ ਹਨ, ਉਨ੍ਹਾਂ ਵਿਚ ਖਰਾਬੀ ਹੈ। ਦੱਸ ਦੱਈਏ ਕਿ ਤੰਜਾਨੀਆਂ ਜਦੋਂ ਬੱਕਰੀ ਅਤੇ ਇਥੇ ਦੇ ਵਿਸ਼ੇਸ ਫਲਾਂ ਦੇ ਸੈਂਪਲ ਲੈ ਕੇ ਜਾਂਚ ਲਈ ਉਥੋਂ ਦੀ ਇਕ ਲੈਬੋਰੇਟਰੀ ਵਿਚ ਭੇਜੇ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਸੈਂਪਲਾਂ ਨੂੰ ਪੌਜਟਿਵ ਪਾਏ ਜਾਣ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।

Goat project portugal forest fire animalGoat 

ਇਸ ਤੋਂ ਇਲਾਵਾ ਐਤਵਾਰ ਨੂੰ ਤੰਜਾਨੀਆਂ ਵਿਚ ਕਰੋਨਾ ਵਾਇਰਸ ਦੇ 17 ਮਰੀਜ਼ਾਂ ਦੀ ਮੌਤ ਹੋਈ ਸੀ। ਹੁਣ ਤੱਕ ਪੂਰੇ ਸੰਸਾਰ ਵਿਚ 3,584,116  ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 248,653 ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 1,161,677 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ।

Covid-19Covid-19

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement