
ਅਮਰੀਕਾ ਤੋਂ ਲੈ ਕੇ ਯੂਰਪ ਤੇ ਏਸ਼ੀਆ ਤਕ ਦੁਨੀਅ: ਦੇ ਕਈ ਹਿੱਸਿਆਂ ਵਿਚ ਲੋਕ ਕੋਰੋਨਾ ਵਾਇਰਸ ਦੇ ਕਾਰਣ ਲਗਾਈਆਂ ਗਈਆਂ ਪਾਬੰਦੀਆਂ ਵਿਚ ਛੋਟ ਮਿਲਣ ਤੇ ਗਰਮੀ ਵਧਣ
ਬੀਜਿੰਗ, 3 ਮਈ : ਅਮਰੀਕਾ ਤੋਂ ਲੈ ਕੇ ਯੂਰਪ ਤੇ ਏਸ਼ੀਆ ਤਕ ਦੁਨੀਅ: ਦੇ ਕਈ ਹਿੱਸਿਆਂ ਵਿਚ ਲੋਕ ਕੋਰੋਨਾ ਵਾਇਰਸ ਦੇ ਕਾਰਣ ਲਗਾਈਆਂ ਗਈਆਂ ਪਾਬੰਦੀਆਂ ਵਿਚ ਛੋਟ ਮਿਲਣ ਤੇ ਗਰਮੀ ਵਧਣ ਕਾਰਣ ਅਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਚੀਨ ਵਿਚ ਲੋਕ ਪੰਜ ਦਿਨ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਘਰੇਲੂ ਯਾਤਰਾ ’ਤੇ ਪਾਬੰਦੀ ਵਿਚ ਛੋਟ ਮਿਲਣ ਤੋਂ ਬਾਅਦ ਟੂਰਿਸਟ ਪਲੇਸਾਂ ਵਲ ਭੱਜ ਰਹੇ ਹਨ।
ਚੀਨੀ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਛੁੱਟੀ ਤੋਂ ਪਹਿਲਾਂ ਦੋ ਦਿਨਾਂ ਵਿਚ ਤਕਰੀਬਨ 17 ਲੱਖ ਲੋਕ ਬੀਜਿੰਗ ਦੀਆਂ ਪਾਰਕਾਂ ਵਿਚ ਗਏ ਤੇ ਸ਼ੰਘਾਈ ਦੇ ਪ੍ਰਮੁੱਖ ਟੂਰਿਸਟ ਪਲੇਸ ’ਤੇ 10 ਲੱਖ ਤੋਂ ਵਧੇਰੇ ਲੋਕ ਗਏ। ਕਈ ਸਥਾਨਾਂ ’ਤੇ ਸੈਲਾਨੀਆਂ ਦੀ ਗਿਣਤੀ 30 ਫ਼ੀ ਸਦੀ ਜਾਂ ਉਸ ਤੋਂ ਘੱਟ ਹੀ ਰੱਖੀ ਗਈ ਤਾਂਕਿ ਭੀੜ ਘੱਟ ਰਹੇ। ਸਪੇਨ ਵਿਚ ਦੌੜ ਲਗਾਉਣ ਵਾਲਿਆਂ ਤੋਂ ਲੈ ਕੇ ਦਖਣੀ ਅਮਰੀਕਾ ਦੇ ਸੂਬਿਆਂ ਵਿਚ ਸਮੁੰਦਰੀ ਤੱਟਾਂ ’ਤੇ ਜਾਣ ਵਾਲੇ ਲੋਕ ਮਾਸਕ ਪਾਏ ਦਿਖਾਈ ਦਿਤੇ। ਨਿਊ ਜਰਸੀ ਸੂਬੇ ਨੇ ਪਾਰਕਾਂ ਨੂੰ ਮੁੜ ਖੋਲ੍ਹ ਦਿਤਾ।
ਹਾਲਾਂਕਿ ਕਈ ਪਾਰਕਾਂ ਨੂੰ 50 ਫ਼ੀ ਸਦੀ ਤਕ ਪਾਰਕਿੰਗ ਭਰ ਜਾਣ ਕਾਰਣ ਲੋਕਾਂ ਨੂੰ ਪਰਤਣਾ ਪਿਆ। ਸਪੇਨ ਵਿਚ 14 ਮਾਰਚ ਨੂੰ ਲੱਗੇ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸਨਿਚਰਵਾਰ ਨੂੰ ਕਈ ਲੋਕ ਘਰਾਂ ਤੋਂ ਬਾਹਰ ਨਿਕਲੇ। ਬਾਰਸੀਲੋਨਾ ਵਿਚ ਕ੍ਰਿਸਟਿਨਾ ਪਾਲੋਮੇਕ ਨੇ ਕਿਹਾ ਕਿ ਕੁਝ ਲੋਕਾਂ ਨੂੰ ਲਗਦਾ ਹੈ ਕਿ ਇਹ ਬਹੁਤ ਜਲਦੀ ਹੈ ਪਰ ਸਿਹਤ ਦੇ ਲਈ ਕਸਰਤ ਕਰਨਾ ਵੀ ਮਹੱਤਵਪੂਰਨ ਹੈ।
File photo
ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਕੋਵਿਡ-19 ਕਾਰਣ ਸਪੇਨ ਵਿਚ 25 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਸਾਂਚੇਜ ਨੇ ਕਿਹਾ ਕਿ ਜਦੋਂ ਤਕ ਸਾਡੇ ਕੋਲ ਟੀਕਾ ਨਹੀਂ ਆਉਂਦਾ ਉਦੋਂ ਤਕ ਸਾਨੂੰ ਇਨਫੈਕਸ਼ਨ ਦੇ ਹੋਰ ਮਾਮਲੇ ਦੇਖਣ ਨੂੰ ਮਿਲਦੇ ਰਹਿਣਗੇ। ਸਿੰਗਾਪੁਰ ਨੇ ਸਨਿਚਰਵਾਰ ਨੂੰ ਐਲਾਨ ਕੀਤਾ
ਕਿ ਉਹ 12 ਮਈ ਤੋਂ ਚੋਣਵੇਂ ਕਾਰੋਬਾਰਾਂ ਨੂੰ ਮੁੜ ਖੋਲ੍ਹਣ ਦੀ ਆਗਿਆ ਦੇਵੇਗਾ ਤੇ ਸ਼੍ਰੀਲੰਕਾ ਨੇ ਕਿਹਾ ਕਿ ਸਰਕਾਰ ਤੇ ਨਿੱਜੀ ਖੇਤਰ 11 ਮਈ ਤੋਂ ਕੰਮ ਮੁੜ ਸ਼ੁਰੂ ਕਰ ਸਕਦੇ ਹਨ। ਬੰਗਲਾਦੇਸ਼ ਨੇ ਪਿਛਲੇ ਮਹੀਨੇ ਕੱਪੜਿਆਂ ਦੇ ਹਜ਼ਾਰਾਂ ਕਾਰਖਾਨਿਆਂ ਨੂੰ ਖੋਲਿ੍ਹਆ ਸੀ ਤੇ ਉਥੇ ਸਨਿਚਰਵਾਰ ਨੂੰ ਕੋਰੋਨਾ ਵਾਇਰਸ ਦੇ 553 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। (ਪੀਟੀਆਈ)ਪਾਬੰਦੀਆਂ ਵਿਚ ਛੋਟ ਮਿਲਣ ਤੋਂ ਬਾਅਦ ਟੂਰਿਸਟ ਪਲੇਸਾਂ ਵਲ ਭੱਜ ਰਹੇ ਨੇ ਚੀਨੀ
ਲਾਕਡਾਊਨ ਖ਼ਤਮ ਕਰਨ ਨੂੰ ਲੈ ਕੇ ਦੋ ਧੜਿਆਂ ’ਚ ਵੰਡਿਆ ਅਮਰੀਕਾ
ਉਥੇ ਹੀ ਅਮਰੀਕਾ ਲਾਕਡਾਊਨ ਨੂੰ ਖ਼ਤਮ ਕਰਨ ਤੇ ਨਾ ਕਰਨ ਨੂੰ ਲੈ ਕੇ ਦੋ ਧੜਿਆਂ ਵਿਚ ਵੰਡਿਆ ਗਿਆ ਹੈ। ਰਿਪਬਲਿਕਨ ਦੇ ਬਹੁਮਤ ਵਾਲੀ ਸੈਨੇਟ ਦੀ ਸੋਮਵਾਰ ਨੂੰ ਬੈਠਕ ਹੋਵੇਗੀ ਜਦਕਿ ਡੈਮੋਕ੍ਰੇਟ ਦੇ ਕੰਟਰੋਲ ਵਾਲੀ ਪ੍ਰਤੀਨਿਧ ਸਭਾ ਬੰਦ ਰਹੇਗੀ। ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਇਸ ਵਾਈਰਸ ਨਾਲ ਦੁਨੀਆ ਭਰ ਵਿਚ 2.4 ਲੱਖ ਤੋਂ ਵਧੇਰੇ ਮੌਤਾਂ ਹੋਈਆਂ ਹਨ, ਜਿਹਨਾਂ ਵਿਚੋਂ 66 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਅਮਰੀਕਾ ਵਿਚ ਜਾਨ ਗੁਆਈ ਹੈ ਤੇ ਇਟਲੀ, ਬ੍ਰਿਟੇਨ, ਫਰਾਂਸ ਤੇ ਸਪੇਨ ਵਿਚ 24-24 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਸਿਹਤ ਮਾਹਰਾਂ ਨੇ ਸਾਵਧਾਨ ਕੀਤਾ ਕਿ ਜੇਕਰ ਜਾਂਚ ਦਾ ਦਾਇਰਾ ਵਧਾਇਆ ਨਾ ਗਿਆ ਤਾਂ ਕੋਰੋਨਾ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ।