
ਰੂਸ ਵਿਚ ਸਰਕਾਰ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਮਾਸਕ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਬਰਾਮਦ ’ਤੇ ਪਾਬੰਦੀ ਹਟਾ ਦਿਤੀ ਹੈ।
ਮਾਸਕੋ, 3 ਮਈ : ਰੂਸ ਵਿਚ ਸਰਕਾਰ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਮਾਸਕ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਬਰਾਮਦ ’ਤੇ ਪਾਬੰਦੀ ਹਟਾ ਦਿਤੀ ਹੈ। ਕਾਨੂੰਨੀ ਸੂਚਨਾ ਪੋਰਟਲ ’ਤੇ ਸਨਿਚਰਵਾਰ ਨੂੰ ਜਾਰੀ ਸਬੰਧਤ ਦਸਤਾਵੇਜ਼ ਦੇ ਮੁਤਾਬਕ ਰੂਸੀ ਕੈਬਨਿਟ ਨੇ ਮਾਸਕ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਬਰਾਮਦ ’ਤੇ ਅਸਥਾਈ ਪਾਬੰਦੀ ਹਟਾਉਣ ਦੀ ਮਨਜ਼ੂਰੀ ਦੇ ਦਿਤੀ ਹੈ।
File photo
ਸਰਕਾਰੀ ਹੁਕਮ ਪ੍ਰਕਾਸ਼ਨ ਦੇ ਤੁਰੰਤ ਬਾਅਦ ਪ੍ਰਭਾਵੀ ਹੋ ਗਿਆ ਹੈ। ਰੂਸ ਨੇ ਮਹਾਮਾਰੀ ਦੇ ਵਿਚਾਲੇ ਵਿਅਕਤੀਗਤ ਉਪਯੋਗ ਦੇ ਲਈ ਜਾਂ ਮਨੁੱਖੀ ਸਹਾਇਤਾ ਦੇ ਹਿੱਸੇ ਦੇ ਰੂਪ ਵਿਚ ਪਰਿਵਾਹਨ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਛੱਡਕੇ ਕਈ ਮੈਡੀਕਲ ਸਮੱਗਰੀ ਦਾ ਬਰਾਮਦ ਟਾਲ ਦਿਤੀ ਗਈ ਸੀ। (ਏਜੰਸੀਆਂ)