ਬਾਈਡੇਨ ਨੇ ਅਫ਼ਗਾਨਿਸਤਾਨ ਦੀ ਲੜਾਈ ਖ਼ਤਮ ਕਰਨ ਦਾ ਕੀਤਾ ਐਲਾਨ
Published : May 4, 2021, 10:45 am IST
Updated : May 4, 2021, 10:45 am IST
SHARE ARTICLE
biden
biden

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਹ ਗੱਲ ਉਸਾਮਾ ਬਿਨ ਲਾਦੇਨ ਦੀ 10 ਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਕਹੀ।

ਵਾਸ਼ਿੰਗਟਨ : ਸੰਯੁਕਤ ਰਾਜ ਅਮਰੀਕਾ ਨੇ ਅਫ਼ਗਾਨਿਸਤਾਨ ਵਿਚ ਲੜਾਈ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਯੂਐਸ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਜਿਵੇਂ ਕਿ ਅਸੀਂ ਅਮਰੀਕਾ ਦੀ ਸੱਭ ਤੋਂ ਲੰਮੀ ਲੜਾਈ ਖ਼ਤਮ ਕਰਨ ਜਾ ਰਹੇ ਹਾਂ, ਅਸੀਂ ਅਫ਼ਗਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਦੀ ਆਖਰੀ ਟੁਕੜੀ ਨੂੰ ਵੀ ਵਾਪਸ ਬੁਲਾਉਣ ਰਹੇ ਹਾਂ। ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਹੁਣ ਜਦੋਂ ਕਿ ਅਲ-ਕਾਇਦਾ ਲਗਭਗ ਖ਼ਤਮ ਹੋ ਚੁੱਕਾ ਹੈ, ਤਾਂ ਅਮਰੀਕਾ ਅਤਿਵਾਦੀ ਸਮੂਹਾਂ ਤੋਂ ਹੋਣ ਵਾਲੇ ਖ਼ਤਰੇ ਪ੍ਰਤੀ ਸੁਚੇਤ ਰਹੇਗਾ, ਜੋ ਵਿਸ਼ਵ ਲਈ ਕੈਂਸਰ ਵਾਂਗ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਹ ਗੱਲ ਉਸਾਮਾ ਬਿਨ ਲਾਦੇਨ ਦੀ 10 ਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਕਹੀ।

Gun violence is a ‘national shame’ that will have to stop, warns Joe Biden Joe Biden

ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਵਿਚ ਕਿਸੇ ਵੀ ਖ਼ਤਰੇ ਅਤੇ ਧਮਕੀ ਦੀ ਨਿਗਰਾਨੀ ਕਰਾਂਗੇ ਅਤੇ ਇਸ ਨੂੰ ਰੋਕਣ ਲਈ ਕਾਰਵਾਈ ਕਰਾਂਗੇ। ਅਸੀਂ ਅਪਣੇ ਹਿੱਤਾਂ ਦੀ ਰੱਖਿਆ ਲਈ ਅਪਣੇ ਦੇਸ਼ ਅਤੇ ਮਾਤਰ ਭੂਮੀ ਦੇ ਨਾਲ ਨਾਲ ਵਿਸ਼ਵ ਭਰ ਦੇ ਸਹਿਯੋਗੀ ਸੰਗਠਨਾਂ ਨਾਲ ਅਤਿਵਾਦੀ ਖ਼ਤਰਿਆਂ ਦਾ ਟਾਕਰਾ ਕਰਦੇ ਰਹਾਂਗੇ ਅਤੇ ਇਹ ਜਾਰੀ ਰਹੇਗਾ। ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਉਨ੍ਹਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਹੈ ਕਿ ਅਮਰੀਕਾ ਇੰਡੋ-ਪ੍ਰਸ਼ਾਂਤ ਖੇਤਰ ਵਿਚ ਮਜ਼ਬੂਤ ਸੈਨਿਕ ਮੌਜੂਦਗੀ ਬਣਾਈ ਰੱਖੇਗਾ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਟਕਰਾਅ ਲਈ ਨਹੀਂ ਬਲਕਿ ਦੂਜੇ ਦੇਸ਼ਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਹੈ। ਅਹੁਦੇ ਦੀ ਸਹੁੰ ਚੁੱਕਣ ਤੋਂ 100 ਦਿਨ ਬਾਅਦ, ਬਾਇਡਨ ਨੇ ਕਿਹਾ, ਅਮਰੀਕਾ ਹੁਣ ਅੱਗੇ ਵਧ ਰਿਹਾ ਹੈ।

Corona deathCorona 

ਜੋ ਬਾਇਡਨ ਨੇ ਕਿਹਾ, ਉਸ ਨੂੰ ਪਿਛਲੀ ਇੱਕ ਸਦੀ ਵਿਚ ਕੋਰੋਨਾ ਮਹਾਂਮਾਰੀ ਕਾਰਨ ਸਭ ਤੋਂ ਭੈੜੇ ਆਰਥਕ ਸੰਕਟ ਵਿਰਾਸਤ ਵਿਚ ਮਿਲਿਆ ਹੈ ਪਰ ਅਮਰੀਕਾ ਹੁਣ ਅੱਗੇ ਵੱਧ ਰਿਹਾ ਹੈ। ਅਪਣੇ ਸੰਬੋਧਨ ਵਿਚ, ਉਸਨੇ ਇੰਡੋ-ਪ੍ਰਸ਼ਾਂਤ ਖੇਤਰ ਵਿੱਚ ਆਪਣੀ ਮੌਜੂਦਗੀ ਉੱਤੇ ਕਿਹਾ ਕਿ ਮੈਂ ਰਾਸ਼ਟਰਪਤੀ ਜਿਨਪਿੰਗ ਨੂੰ ਕਿਹਾ ਹੈ ਕਿ ਅਸੀਂ ਮੁਕਾਬਲੇ ਦਾ ਸਵਾਗਤ ਕਰਦੇ ਹਾਂ, ਪਰ ਟਕਰਾਅ ਨਹੀਂ ਚਾਹੁੰਦੇ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement