ਗਵਾਟੇਮਾਲਾ ਦੇ ਜਵਾਲਾਮੁਖੀ ਵਿਚ 44 ਸਾਲ ਬਾਅਦ ਵੱਡਾ ਧਮਾਕਾ ; 25 ਲੋਕਾਂ ਦੀ ਮੌਤ 
Published : Jun 4, 2018, 4:28 pm IST
Updated : Jun 4, 2018, 4:28 pm IST
SHARE ARTICLE
 Volcano
Volcano

ਗਵਾਟੇਮਾਲਾ ਦੇ ਫਿਊਗੋ ਜਵਾਲਾਮੁਖ਼ੀ ਵਿਚ ਹੋਏ ਵਿਸਫੋਟ ਨਾਲ 25 ਲੋਕਾਂ ਦੀ ਮੌਤ ਹੋ ਗਈ।  300 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। .....

ਗਵਾਟੇਮਾਲਾ ਸਿਟੀ : ਗਵਾਟੇਮਾਲਾ ਦੇ ਫਿਊਗੋ ਜਵਾਲਾਮੁਖ਼ੀ ਵਿਚ ਹੋਏ ਵਿਸਫੋਟ ਨਾਲ 25 ਲੋਕਾਂ ਦੀ ਮੌਤ ਹੋ ਗਈ।  300 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। ਜਵਾਲਾਮੁਖ਼ੀ ਨਾਲ ਰਾਖ-ਲਾਵਾ ਨਿਕਲ ਰਿਹਾ ਹੈ। ਅਫਸਰਾਂ ਦਾ ਕਹਿਣਾ ਹੈ ਕਿ 1974 ਤੋਂ ਬਾਅਦ ਹੁਣ ਫਿਊਗੋ ਵਿਚ ਇੰਨਾ ਜ਼ੋਰਦਾਰ ਧਮਾਕਾ ਹੋਇਆ ਹੈ। ਬਚਾਅ ਅਤੇ ਰਾਹਤ ਦਾ ਕੰਮ ਜਾਰੀ ਹੈ। ਰਾਜਧਾਨੀ ਗਵਾਟੇਮਾਲਾ ਸਿਟੀ ਦੇ ਲਾ ਆਰੋਰਾ ਇੰਟਰਨੈਸ਼ਨਲ ਏਅਰਪੋਰਟ ਬੰਦ ਕਰ ਦਿਤਾ ਗਿਆ ਹੈ। ਰਾਸ਼ਟਰਪਤੀ ਜਿਮੀ ਮੋਰਾਲੇਸ ਨੇ 3 ਸ਼ਹਿਰਾਂ ਵਿਚ ਰੈਡ ਅਲਰਟ ਅਤੇ ਪੂਰੇ ਦੇਸ਼ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ।  

Fuego Volcanolaava

ਫਿਊਗੋ ਦਾ ਮਤਲਬ ਹੈ - ਅੱਗ ਦਾ ਜਵਾਲਾਮੁਖੀ ਧਮਾਕਾ ਇੰਨਾ ਤੇਜ਼ ਸੀ ਕਿ ਇਸਦਾ ਲਾਵਾ ਅਤੇ ਰਾਖ 8 ਕਿ. ਮੀ ਦੂਰ ਤਕ ਦੇ ਹਿੱਸੇ ਵਿਚ ਫੈਲ ਗਏ। ਫਿਊਗੋ ਵਿਚ ਇਸ ਸਾਲ ਦੂਜੀ ਵਾਰ ਧਮਾਕਾ ਹੋਇਆ ਹੈ। ਗਵਾਟੇਮਾਲਾ ਦੇ ਕੋਨਰਾਡ ਨੈਸ਼ਨਲ ਡਿਜਾਸਟਰ ਮੈਨੇਜਮੇਂਟ ਏਜੰਸੀ ਦੇ ਜਨਰਲ ਸਕੱਤਰ ਸਰਜੀਉ ਕਬਾਨਾਸ ਦੇ ਮੁਤਾਬਕ, ਜਵਾਲਾਮੁਖੀ ਵਿਚ ਧਮਾਕੇ ਤੋਂ ਬਾਅਦ ਲਾਵਾ ਦੀ ਇਕ ਨਦੀ ਵਗ ਰਹੀ ਹੈ। ਇਸ ਨਾਲ ਅਲ ਰੋਡੀਉ ਨਾਮ ਦੇ ਪਿੰਡ ਉਤੇ ਅਸਰ ਪਿਆ ਹੈ। ਲੋਕ ਜਲ ਰਹੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਰਹੀ ਹੈ। ਫਿਲਹਾਲ 25 ਲੋਕਾਂ ਦੀ ਮੌਤ ਦੀ ਖ਼ਬਰ ਹੈ ਪਰ ਇਹ ਸੰਖਿਆ ਵੱਧ ਵੀ ਸਕਦੀ ਹੈ। ਇਲਾਕੇ ਤੋਂ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। 

Fuego VolcanoFuego Volcanoਅਫਸਰਾਂ ਦੀ ਮੰਨੀਏ ਤਾਂ ਤਿੰਨ ਜਗ੍ਹਾਂ ਅਲ ਰੋਡੀਉ, ਅਲੋਤੇਨਾਂਗੋ ਅਤੇ ਸੈਨ ਮਿਗੁਏਲ ਵਿਚ ਸਭ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਲੋਕਲ ਨਿਊਜ ਚੈਨਲ ਵਿਚ ਦਿਖਾਏ ਇਕ ਵੀਡੀਓ ਵਿਚ ਦੱਸਿਆ ਗਿਆ ਕਿ ਅਲ ਰੋਡੀਉ ਵਿਚ 3 ਅਰਥੀਆਂ ਬੇਹੱਦ ਬੁਰੀ ਤਰ੍ਹਾਂ ਜਲ ਗਈਆਂ ਸਨ। ਕਨਾਬਾਸ ਦਾ ਕਹਿਣਾ ਹੈ ਕਿ ਅਲ ਰੋਡੀਉ ਤਾਂ ਕਰੀਬ - ਕਰੀਬ ਖ਼ਤਮ ਹੋ ਚੁੱਕਿਆ ਹੈ। ਲਾਵੇ ਦੇ ਚਲਦੇ ਸਾਡੇ ਬਚਾਅ ਕਰਮੀ ਇਕ ਦੂਜੇ ਪਿੰਡ ਲਾ ਲਿਬਰਤਾਦ ਤੱਕ ਵੀ ਨਹੀਂ ਪਹੁੰਚ ਸਕੇ। ਉੱਥੇ ਵੀ 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।  

Fuego VolcanoFuego Volcanoਇਕ ਹੋਰ ਵੀਡੀਓ ਵਿਚ ਦਿਖਾਇਆ ਗਿਆ ਕਿ ਰਾਖ ਤੋਂ ਸਨੀ ਮਹਿਲਾ ਨੇ ਕਿਸੇ ਤਰ੍ਹਾਂ ਭੱਜ ਕੇ ਜਾਨ ਬਚਾਈ। ਉਸ ਦੇ ਮੁਤਾਬਕ, ਮੱਕੇ ਦੇ ਖੇਤਾਂ ਤੋਂ ਲਾਵਾ ਤੇਜ਼ੀ ਨਾਲ ਫੈਲ ਰਿਹਾ ਹੈ। ਕਾਂਸੁਏਲੋ ਹਰਨਾਂਡੇਜ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਕਿ ਜਵਾਲਾਮੁਖੀ ਦੇ ਨਜਦੀਕ ਦੇ ਸਥਿਤ ਪਿੰਡਾਂ ਤੋਂ ਕੋਈ ਨਹੀਂ ਭੱਜ ਸਕਿਆ। ਮੈਨੂੰ ਲੱਗਦਾ ਹੈ ਕਿ ਸਾਰੇ ਲੋਕ ਉਥੇ ਹੀ ਦਫ਼ਨ ਹੋ ਗਏ। ਫਿਊਗੋ ਜਵਾਲਾਮੁਖੀ ਵਿਚ ਵਿਸਫੋਟ ਨਾਲ 17 ਲੱਖ ਦੀ ਆਬਾਦੀ ਉੱਤੇ ਅਸਰ ਪਿਆ ਹੈ। ਕਈ ਸ਼ਹਿਰਾਂ ਵਿਚ ਰਾਖ ਫੈਲੀ ਹੋਈ ਹੈ। ਅਫਸਰਾਂ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਡਿਜਾਸਟਰ ਅਥਾਰਿਟੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਵਾ ਦੀ ਦਿਸ਼ਾ ਬਦਲਨ ਨਾਲ ਰਾਖ ਦੇਸ਼ ਦੇ ਹੋਰ ਹਿਸਿਆਂ ਵਿਚ ਵੀ ਪਹੁੰਚ ਸਕਦੀ ਹੈ।  

Fuego VolcanoFuego Volcanoਫਿਊਗੋ ਗਵਾਟੇਮਾਲਾ ਸਿਟੀ ਤੋਂ 40 ਕਿ. ਮੀ ਦੂਰ ਦੱਖਣ-ਪੱਛਮ ਵਾਲੇ ਇਲਾਕੇ ਵਿਚ ਸਥਿਤ ਹੈ। ਇਹ ਐਂਟੀਗਾ ਸ਼ਹਿਰ ਤੋਂ ਜ਼ਿਆਦਾ ਨਜਦੀਕ ਹੈ। ਐਂਟੀਗਾ ਇਕ ਪ੍ਰਮੁੱਖ ਸੈਰ ਸਪਾਟਾ ਸਥਾਨ ਹੈ ਅਤੇ ਕਾਫ਼ੀ ਦੀ ਫ਼ਸਲ ਲਈ ਜਾਣਿਆ ਜਾਂਦਾ ਹੈ। ਇੱਥੋਂ ਵੀ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਲੈ ਜਾਇਆ ਗਿਆ ਹੈ। ਗਵਾਟੇਮਾਲਾ ਦੇ ਭੂਚਾਲ ਅਤੇ ਜਵਾਲਾਮੁਖੀ ਮਾਹਰ ਏਡੀ ਸਾਂਚੇਜ ਦੇ ਮੁਤਾਬਕ, ਲਾਵਾ ਦਾ ਤਾਪਮਾਨ 700 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ। ਜਵਾਲਾਮੁਖੀ ਦੀ ਰਾਖ 15 ਕਿ. ਮੀ ਤਕ ਫੈਲ ਸਕਦੀ ਹੈ। ਨਦੀਆਂ ਦੇ ਕੰਡੇ ਜ਼ਿਆਦਾ ਚਿਕੜ ਜਮ੍ਹਾਂ ਹੋ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement