
ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ਵਿਚ ਸਥਿਤ ਜਵਾਲਾਮੁਖੀ ਵਿਚੋਂ ਵੱਡੀ ਮਾਤਰਾ ਵਿਚ ਅਤੇ ਕਰੀਬ 6 ਫੁੱਟ ਕਿਲੋਮੀਟਰ ਦੀ ਉਚਾਈ ਤਕ ਸੁਆਹ ਨਿਕਲੀ। ਇਹ ਸੁਆਹ ਕਰੀਬ...
ਜਕਾਰਤਾ,ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ਵਿਚ ਸਥਿਤ ਜਵਾਲਾਮੁਖੀ ਵਿਚੋਂ ਵੱਡੀ ਮਾਤਰਾ ਵਿਚ ਅਤੇ ਕਰੀਬ 6 ਫੁੱਟ ਕਿਲੋਮੀਟਰ ਦੀ ਉਚਾਈ ਤਕ ਸੁਆਹ ਨਿਕਲੀ। ਇਹ ਸੁਆਹ ਕਰੀਬ 2 ਮਿੰਟ ਤਕ ਨਿਕਲਦੀ ਰਹੀ। ਇਕ ਏਜੰਸੀ ਨੇ ਦਸਿਆ ਕਿ ਜਵਾਲਾਮੁਖੀ ਨੂੰ ਲੈ ਕੇ ਪਿਛਲੇ ਮਹੀਨੇ ਘੱਟ ਪੱਧਰ ਦਾ ਅਲਰਟ ਘੋਸ਼ਿਤ ਕੀਤਾ ਗਿਆ ਸੀ। ਜਵਾਲਾਮੁਖੀ ਦੇ ਨੇੜੇ-ਤੇੜੇ 3 ਕਿਲੋਮੀਟਰ ਦੇ ਖੇਤਰ ਵਿਚ ਆਵਾਜਾਈ 'ਤੇ ਰੋਕ ਲਗਾ ਦਿਤੀ ਗਈ ਸੀ ਜੋ ਅਜੇ ਵੀ ਜਾਰੀ ਹੈ।
ਉਨ੍ਹਾਂ ਦਸਿਆ ਕਿ ਜਵਾਲਾਮੁਖੀ ਵਿਚ ਧਮਾਕਾ 8 ਵੱਜ ਕੇ 20 ਮਿੰਟ 'ਤੇ ਹੋਇਆ ਪਰ ਇਸ ਕਾਰਨ ਦਹਿਸ਼ਤ ਵਿਚ ਆਉਣ ਦੀ ਜ਼ਰੂਰਤ ਨਹੀਂ ਹੈ। ਨਜ਼ਦੀਕੀ ਅਦੀ ਸੂਸੀਪੋ ਯੋਗਿਆਕਰਤਾ ਹਵਾਈਅੱਡ ਖੁਲ੍ਹਾ ਹੋਇਆ ਹੈ। ਇਹ ਪਰਬਤ ਯੋਗਿਆਕਰਤਾ ਸ਼ਹਿਰ ਦੇ ਮੱਧ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਜਾਵਾ ਵਿਚ ਆਬਾਦੀ ਦੀ ਘਣਤਾ ਕਾਫ਼ੀ ਜ਼ਿਆਦਾ ਹੈ। ਮੇਰਾਪੀ ਜਵਾਲਾਮੁਖੀ ਵਿਚ ਪਿਛਲਾ ਧਮਾਕਾ 2010 ਵਿਚ ਹੋਇਆ ਸੀ, ਜਿਸ ਵਿਚ 347 ਲੋਕ ਮਾਰੇ ਗਏ ਸਨ। (ਪੀ.ਟੀ.ਆਈ)