ਆਸਟਰੇਲੀਆ ਵਿਚ ਇਲਫ਼ਲੂਏਂਜ਼ਾ ਵਾਇਰਸ ਨੇ ਪਸਾਰੇ ਪੈਰ  ; 63 ਮੌਤਾਂ
Published : Jun 4, 2019, 8:27 pm IST
Updated : Jun 4, 2019, 8:27 pm IST
SHARE ARTICLE
Australia flu CRISIS: 63 dead as killer virus spreads
Australia flu CRISIS: 63 dead as killer virus spreads

44,160 ਲੋਕ ਹੋਏ ਵਾਇਰਸ ਦੇ ਸ਼ਿਕਾਰ

ਪਰਥ : ਦਖਣੀ ਆਸਟਰੇਲੀਆ ਸਮੇਤ ਦੇਸ਼ ਆਸਟਰੇਲੀਆ ਵਿਚ ਇਨਫਲੂਏਂਜ਼ਾ ਵਾਇਰਸ (ਇਨਫ਼ੈਕਸ਼ਨ ) ਦੇ ਫ਼ੈਲਣ ਨਾਲ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਆਸਟਰੇਲੀਆ ਦੇ ਨਿਊਜ਼ ਚੈਨਲ ਮੁਤਾਬਕ ਇਸ ਸਾਲ ਹੁਣ ਤਕ ਆਸਟਰੇਲੀਆ ਦੇਸ਼ ਵਿਚ ਲੱਗਭਗ 44,160 ਲੋਕ ਇਨਫਲੂਏਂਜਾ ਵਾਇਰਸ ਦੇ ਸ਼ਿਕਾਰ ਹੋਏ ਹਨ ਅਤੇ ਇਸ ਦੀ ਲਪੇਟ ਵਿਚ ਆਉਣ 'ਤੇ ਗੰਭੀਰ ਬਿਮਾਰ ਹੋਏ 63 ਲੋਕਾਂ ਦੀ ਮੌਤ ਹੋਈ ਹੈ। 

Australia flu CRISISAustralia flu CRISIS

ਆਸਟਰੇਲੀਆ ਦੇ ਸਿਹਤ ਵਿਭਾਗ ਵਲੋਂ ਇਨਫਲੂਏਂਜ਼ਾ ਵਾਇਰਸ ਦੀ ਰੋਕਥਾਮ ਲਈ ਜਾਰੀ ਕੀਤੀ ਗਈ ਵੈਕਸ਼ੀਨ ਹਰੇਕ ਨੂੰ ਲੈਣ ਅਤੇ ਇਨਫਲੂਏਂਜਾ ਵਾਇਰਸ ਦੇ ਲੱਛਣ ਮਹਿਸੂਸ ਹੋਣ 'ਤੇ ਤਰੁੰਤ ਨੇੜਲੇ ਸਿਹਤ ਕੇਂਦਰ ਜਾਂ ਨਿੱਜੀ ਡਾਕਟਰ ਨਾਲ ਸਪੰਰਕ ਬਣਾਉਣ ਦੀ ਅਪੀਲ ਕੀਤੀ ਗਈ ਹੈ । ਸਿਹਤ ਵਿਭਾਗ ਵਲੋਂ ਇਨਫਲੂਏਂਜ਼ਾ ਵਾਇਰਸ ਦੀ ਰੋਕਥਾਮ ਲਈ ਸਕੂਲਾਂ, ਏਜ਼ਡ ਕੇਅਰਾਂ ਸੈਟਰਾਂ ਹਸਪਤਾਲਾਂ ਵਿਚ ਟੀਕਾਕਰਣ ਕੀਤਾ ਜਾ ਰਿਹਾ ਹੈ ਅਤੇ ਆਸਟਰੇਲੀਆ ਵਿਚ ਦਾਖ਼ਲ ਹੋ ਰਹੇ ਪਰਵਾਸੀਆਂ ਨੂੰ ਵੀ ਇਨਫਲੂਏਂਜ਼ਾ ਵਾਇਰਸ ਦੀ ਵੈਕਸੀਨ ਲੈਣ ਲਈ ਅਪੀਲ ਕੀਤੀ ਗਈ ਹੈ । 

Australia flu CRISISAustralia flu CRISIS

ਆਸਟਰੇਲੀਅਨ ਸਰਕਾਰੀ ਸੰਸਥਾ ਐਨ.ਐਸ.ਡਬਲਿਯੂ ਮੁਤਾਬਕ ਇਨਫਲੂਏਂਜ਼ਾ ਵਾਇਰਸ ਇਕ ਗੰਭੀਰ ਬਿਮਾਰੀ ਹੈ ਜਿਸ ਦੇ ਸ਼ੁਰੂ ਵਿਚ ਮਰੀਜ਼ ਨੂੰ ਤੇਜ ਬੁਖਾਰ, ਸਿਰ ਦਰਦ, ਜ਼ੁਕਾਮ ਆਦਿ ਸ਼ਿਕਾਇਤ ਹੁੰਦੀ ਹੈ ਪਰ ਇਸ ਦੇ ਵਿਗੜਨ ਨਾਲ ਮਰੀਜ਼ ਨੂੰ ਨਮੂਨੀਆ ਹੋਣ ਨਾਲ ਇਹ ਰੋਗ ਦਿਲ - ਦਿਮਾਗ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜਿਸ ਵਿਚ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ ।

DeathDeath

ਦਖਣੀ ਆਸਟਰੇਲੀਆ 'ਚ ਵਾਇਰਸ ਦੇ ਕੇਸ 
ਵਿਕਟੋਰੀਆ ਵਿਚ 8493, ਨਿਊ ਸਾਊਥ ਵੇਲਜ ਵਿਚ 10984, ਤਸਮਾਨੀਆ ਵਿਚ 722, ਕਵੀਨਜਲੈਂਡ ਵਿਚ 11053 , ਪਛਮੀ ਆਸਟਰੇਲੀਆ ਵਿਚ 2564, ਉਤਰੀ ਟੈਰੇਟਰੀ ਵਿਚ 610, ਕੈਨਬਰਾ ਵਿਚ 283 ਆਦਿ ਇਨਫਲੂਏਂਜਾ ਵਾਇਰਸ ਦੇ ਕੇਸ ਪਾਏ ਗਏ ਹਨ । ਇਥੇ ਜਿਕਰਯੋਗ ਹੈ ਕਿ ਸਾਲ 2018 ਵਿਚ ਦੇਸ਼ ਆਸਟਰੇਲੀਆ ਵਿਚ ਕਰੀਬ 48000 ਇਨਫਲੂਏਂਜ਼ਾ ਵਾਇਰਸ ਦੇ ਕੇਸ ਪਾਏ ਗਏ ਸਨ ਅਤੇ ਇਸ ਦੀ ਲਪੇਟ ਵਿਚ ਆਉਣ ਨਾਲ 57 ਮੌਤਾਂ ਹੋਈਆਂ ਸਨ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement