
ਵੀਰਵਾਰ ਸ਼ਾਮ ਉੱਤਰੀ ਡਰਬਨ ਦੇ ਡੈਗੁਬੋ ਕਸਬੇ 'ਚ ਵਾਪਰੀ ਘਟਨਾ
ਜੋਹਾਨਸਬਰਗ : ਦੱਖਣ ਅਫ਼ਰੀਕਾ ਦੇ ਪੂਰਬੀ ਸ਼ਹਿਰ ਡਰਬਨ ਨੇੜੇ ਇਕ ਚਰਚ ਦੀ ਛੱਤ ਡਿੱਗ ਗਈ, ਜਿਸ 'ਚ 13 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਦਸੇ ਦਾ ਕਾਰਨ ਮੀਂਹ ਨੂੰ ਦੱਸਿਆ ਜਾ ਰਿਹਾ ਹੈ। ਘਟਨਾ ਸਮੇਂ ਚਰਚ ਅੰਦਰ ਕਾਫ਼ੀ ਲੋਕ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਉੱਤਰੀ ਡਰਬਨ ਦੇ ਡੈਗੁਬੋ ਕਸਬੇ 'ਚ ਵਾਪਰੀ। ਮੀਂਹ ਤੋਂ ਬਾਅਦ ਚਰਚ ਦੀ ਛੱਤ ਢਹਿ ਗਈ। ਸਰਕਾਰੀ ਬੁਲਾਰੇ ਲੇਨੋਕਸ ਮਬਾਸੋ ਨੇ ਦੱਸਿਆ ਕਿ ਹਾਦਸੇ 'ਚ 13 ਲੋਕਾਂ ਦੀ ਮੌਤ ਹੋਈ ਹੈ।
South Africa : 13 people killed in cathedral roof collapse
ਜ਼ਿਕਰਯੋਗ ਹੈ ਕਿ ਬੀਤੀ ਸੋਮਵਾਰ ਨੂੰ ਹੀ ਫ਼ਰਾਂਸ ਦੀ ਰਾਜਧਾਨੀ ਪੈਰਿਸ ਸਥਿਤ 12ਵੀਂ ਸਦੀ ਦਾ ਕਾਫੀ ਪੁਰਾਣਾ ਨੋਟੇਰ ਡਾਮ ਕੈਥੇਡ੍ਰਲ ਚਰਚ ਭਿਆਨਕ ਅੱਗ 'ਚ ਤਬਾਹ ਹੋ ਗਿਆ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋ ਨੇ ਦੇਸ਼ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ 5 ਸਾਲ ਦੇ ਅੰਦਰ 850 ਸਾਲ ਪੁਰਾਣੇ ਇਸ ਇਤਿਹਾਸਕ ਚਰਚ ਦਾ ਪੁਨਰਨਿਰਮਾਣ ਕਰਾਉਣਗੇ। ਉਨ੍ਹਾਂ ਇਸ ਚਰਚ ਨੂੰ ਦੇਸ਼ ਦੀ ਆਤਮਾ ਕਰਾਰ ਦਿੱਤਾ ਸੀ। ਚਰਚ ਦੇ ਪੁਨਰਨਿਰਮਾਣ ਲਈ ਹੁਣ ਤਕ 100 ਕਰੋੜ ਯੂਰੋ ਦੀ ਮਦਦ ਮਿਲ ਚੁੱਕੀ ਹੈ।
Historic Notre Dame cathedral
ਫ਼ਰਾਂਸ ਦੇ ਇਤਿਹਾਸਕ ਨੋਟ੍ਰੇ ਡਾਮ ਚਰਚ 'ਚ ਭਿਆਨਕ ਅੱਗ ਦੇ ਦੋ ਦਿਨ ਬਾਅਦ ਹੀ ਅਮਰੀਕਾ ਦੇ ਨਾਮੀ ਸੇਂਟ ਪੈਟ੍ਰਿਕ ਚਰਚ 'ਚ ਇਕ ਵਿਅਕਤੀ ਦੇ ਜਵਲਨਸ਼ੀਲ ਪਦਾਰਥ ਲੈ ਕੇ ਦਾਖ਼ਲ ਹੋਣ ਤੋਂ ਹੜਕੰਪ ਮਚ ਗਿਆ ਸੀ। ਨਿਊਯਾਰਕ ਸਥਿਤ ਇਸ ਚਰਚ 'ਚ ਬੁੱਧਵਾਰ ਸ਼ਾਮ ਨੂੰ ਪੁਲਿਸ ਨੇ ਸ਼ੱਕੀ ਨੂੰ ਫੜਿਆ ਸੀ।