
ਅਮਰੀਕਾ ਦੇ ਇਕ ਸੀਨੀਅਰ ਸਾਂਸਦ ਨੇ ਕਿਹਾ ਹੈ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਅਪਣੇ ਗੁਆਂਢੀ
ਵਾਸ਼ਿੰਗਨ, 3 ਜੁਲਾਈ : ਅਮਰੀਕਾ ਦੇ ਇਕ ਸੀਨੀਅਰ ਸਾਂਸਦ ਨੇ ਕਿਹਾ ਹੈ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਅਪਣੇ ਗੁਆਂਢੀ ਦੇਸ਼ਾਂ ਵਿਰੁਧ ‘‘ਹਮਲਾਵਰ’’ ਪ੍ਰਦਰਸ਼ਨ ਕਰ ਰਹੀ ਹੈ ਅਤੇ ਉਸਨੇ ਭਾਰਤ ਵਿਚ ਅਸਲ ’ਚ ‘‘ਘੁਸਪੈਠ’’ ਕੀਤੀ ਹੈ। ਪਿਛਲੇ ਕੁੱਝ ਦਿਨਾਂ ’ਚ ਅਮਰੀਕਾ ਦੇ ਇਕ ਦਰਜਨ ਤੋਂ ਵੱਧ ਸਾਂਸਦਾਂ ਨੇ ਚੀਨੀ ਹਮਲਿਆਂ ਵਿਰੁਧ ਆਵਾਜ਼ ਚੁੱਕੀ ਹੈ ਅਤੇ ਉਹ ਭਾਰਤ ਦੇ ਸਮਰਥਨ ’ਚ ਉਤਰ ਆਏ ਹਨ।
File Photo
ਸੀਨੇਟਰ ਟਿਮ ਕਾਟਨ ਨੇ ਸੀਨੇਟ ’ਚ ਵੀਰਵਾਰ ਨੂੰ ਕਿਹਾ ਕਿ, ‘‘ਚੀਨ ਅਪਣੇ ਚਾਰੇ ਪਾਸੇ ਹਮਲਾਵਰ ਕਦਮ ਚੁੱਕ ਰਿਹਾ ਹੈ। ਉਸ ਨੇ ਭਾਰਤ ਵਿਚ ਅਸਲ ’ਚ ਘੁਸਪੈਠ ਕੀਤੀ ਅਤੇ 20 ਭਾਰਤੀ ਜਵਾਨਾਂ ਨੂੰ ਮਾਰ ਦਿਤਾ। ’’ ਰਿਪਲਿਕਨ ਪਾਰਟੀ ਨੇ ਆਗੂ ਕਾਟਨ ਨੇ ਕਿਹਾ ਕਿ ਚੀਨ ਨੇ ਦਖਣੀ ਚੀਨ ਸਾਗਰ ’ਤੇ ਹਮਲਾ ਕੀਤਾ ਹੈ ਜਾਂ ਵਿਯਤਨਾਮ, ਮਲੇਸ਼ੀਆ ਅਤੇ ਫ਼ਿਲਿਪੀਨ ਨੂੰ ਤਰਾਇਆ। ਉਸ ਨੇ ਤਾਈਵਾਨ ਅਤੇ ਜਾਪਾਨੀ ਹਵਾਈ ਖੇਤਰ ’ਚ ਬਿਨਾਂ ਇਜਾਜ਼ਤ ਪ੍ਰਵੇਸ਼ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਹਾਂਗਕਾਂਗ ’ਚ ਹਾਲ ’ਚ ਲਾਗੂ ਸੁਰੱਖਿਆ ਕਾਨੂੰਨ ਨੇ ਸਪਸ਼ਟ ਕਰ ਦਿਤਾ ਹੈ ਕਿ ਸੀਪੀਸੀ ਨਾ ਤਾਂ ਅਪਣੇ ਲੋਕਾਂ ਅਤੇ ਨਾ ਹੀ ਹੋਰ ਦੇਸ਼ਾਂ ਪ੍ਰਤੀ ਅਪਣੀ ਵਚਨਬੱਧਤਾ ਦੀ ਪਾਲਣਾਂ ਕਰੇਗੀ। ਕਾਟਨ ਨੇ ਚੀਨ ’ਤੇ ਅਮਰੀਕਾ, ਵਿਸ਼ਵ ਵਪਾਰ ਸੰਗਠਨ, ਵਿਸ਼ਵ ਸਿਹਤ ਸੰਗਠਨ ਅਤੇ ਹੋਰਾਂ ਪ੍ਰਤੀ ਵਚਨਬੱਧਤਾ ਪੂਰੀ ਨਾ ਕਰਨ ਦਾ ਦੋਸ਼ ਲਾਇਆ।
(ਪੀਟੀਆਈ)