
ਵਿਗਿਆਨੀਆਂ ਨੇ ਪਤਾ ਲਾਇਆ ਹੈ ਕਿ ਕੋਰੋਨਾ ਵਾਇਰਸ ਦੇ ਜੀਨ ਸਮੂਹਾਂ ’ਚ ਭਿੰਨਤਾ ਦੇ ਕਾਰਨ ਮਨੁੱਖੀ ਸੈੱਲਾਂ ਨੂੰ ਪ੍ਰਭਾਵਤ ਕਰਨ ਦੀ ਉਸ ਦੀ
ਲੰਡਨ, 3 ਜੁਲਾਈ : ਵਿਗਿਆਨੀਆਂ ਨੇ ਪਤਾ ਲਾਇਆ ਹੈ ਕਿ ਕੋਰੋਨਾ ਵਾਇਰਸ ਦੇ ਜੀਨ ਸਮੂਹਾਂ ’ਚ ਭਿੰਨਤਾ ਦੇ ਕਾਰਨ ਮਨੁੱਖੀ ਸੈੱਲਾਂ ਨੂੰ ਪ੍ਰਭਾਵਤ ਕਰਨ ਦੀ ਉਸ ਦੀ ਸਮਰਥਾ ’ਚ ਸੁਧਾਰ ਹੋਇਆ ਅਤੇ ਦੁਨੀਆਂ ਭਰ ’ਚ ਸੱਭ ਤੋਂ ਤਾਕਤਵਰ ਵਾਇਰਸ ਦੇ ਰੂਪ ’ਚ ਫੈਲ ਗਿਆ। ਪੱਤਰੀਕਾ ‘ਸੇਲ’ ’ਚ ਪ੍ਰਕਾਸ਼ਿਤ ਇਕ ਅਧਿਐਨ ਦੇ ਮੁਤਾਬਕ ਕੋਰੋਨਾ ਵਾਇਰਸ ਦਾ ਇਕ ਵੱਖਰਾ ਰੂਪ, ‘ਡੀ614ਜੀ’ ਲੈਬ ਦੀ ਸਥਿਤੀਆਂ ’ਚ ‘ਸੇਲ ਕਲਚਰ’ ’ਚ ਵੱਧ ਪ੍ਰਭਾਸ਼ਾਲੀ ਪਾਇਆ ਗਿਆ।
File Photo
ਅਮਰੀਕਾ ’ਚ ਲਾਸ ਅਲਾਮਾਸ ਨੇਸ਼ਨਲ ਲੈਬ ਦੇ ਇਸ ਅਧਿਐਨ ਦੇ ਮੁੱਖ ਲੇਖਕ ਬੇਟ ਕਾਰਬਰ ਨੇ ਕਿਹਾ, ‘‘ਡੀ164ਜੀ’ ਪਹਿਲੀ ਵਾਰ ਅਪ੍ਰੈਲ ਦੀ ਸ਼ੁਰੂਆਤ ’ਚ ਸਾਡੀ ਨਜ਼ਰ ਵਿਚ ਆਇਆ ਜਦੋਂ ਅਸੀਂ ਹੈਰਾਨਜਨਕ ਰੂਪ ਨਾਲ ਦੋਹਰਾਵੇ ਵਾਲੇ ਰੁਝਾਨ ਦੇਖੇ।’’ਕੋਰਬਰ ਨੇ ਕਿਹਾ, ‘‘ਦੁਨੀਆਂ ਭਰ ’ਚ ਜਦੋਂ ਸਥਾਨਕ ਮਹਾਂਮਾਰੀਆਂ ਦੇ ਫੈਲਣ ਦੇ ਕਈ ਮਾਮਲੇ ਸਾਹਮਣੇ ਆਏ ਤਾਂ ਇਸ ਦੇ ਤੁਰਤ ਬਾਅਦ ਡੀ614ਜੀ ਖੇਤਰ ’ਚ ਆਇਆ ਅਤੇ ਤੇਜੀ ਨਾਲ ਫੈਲ ਗਿਆ। ’’ ਵਿਗਿਆਨੀਆਂ ਮੁਤਾਬਕ ਲਾਗ ਦਾ ਇਹ ਨਵਾਂ ਰੂਪ ਕਵਿਡ 19 ਦੇ ਮਰੀਜ਼ਾਂ ਦੀ ਉਪਰਲੀ ਸਾਹ ਨਲੀ ’ਚ ਵੱਧ ਪ੍ਰਭਾਵ ਨਾਲ ਜੁੜਿਆ ਹੈ ਜਿਸਦਾ ਮਤਬਲ ਹੈ ਕਿ ਇਸ ਵਾਇਰਸ ਦੀ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਸਮਰਥਾ ਵੱਧ ਸਕਦੀ ਹੈ।
(ਪੀਟੀਆਈ)