
ਪੂਰਬੀ ਨਾਂਗਰਹਾਰ ਸੂਬੇ ਦੀ ਇਕ ਜੇਲ 'ਤੇ ਐਤਵਾਰ ਸ਼ੁਰੂ ਹੋਇਆ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਦਾ ਹਮਲਾ ਸੋਮਵਾਰ ਨੂੰ ਵੀ ਜਾਰੀ ਰਿਹਾ
ਕਾਬੁਲ, 3 ਅਗੱਸਤ : ਪੂਰਬੀ ਨਾਂਗਰਹਾਰ ਸੂਬੇ ਦੀ ਇਕ ਜੇਲ 'ਤੇ ਐਤਵਾਰ ਸ਼ੁਰੂ ਹੋਇਆ ਅਤਿਵਾਦੀ ਸਮੂਹ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਦਾ ਹਮਲਾ ਸੋਮਵਾਰ ਨੂੰ ਵੀ ਜਾਰੀ ਰਿਹਾ ਅਤੇ ਹੁਣ ਤਕ ਇਸ ਹਮਲੇ ਵਿਚ 21 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੇਲ ਵਿਚ ਇਸ ਅਤਿਵਾਦੀ ਸਮੂਹ ਦੇ ਸੈਂਕੜੇ ਮੈਂਬਰ ਵੀ ਬੰਦੀ ਹਨ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਮਲਾ ਐਤਵਾਰ ਸ਼ਾਮ ਸ਼ੁਰੂ ਹੋਇਆ ਸੀ ਅਤੇ ਇਸ ਵਿਚ ਹੁਣ ਤਕ 43 ਲੋਕ ਜ਼ਖ਼ਮੀ ਹੋ ਚੁੱਕੇ ਹਨ। ਨਾਂਗਰਹਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉਲਾਹ ਖੋਗਯਾਨੀ ਨੇ ਦਸਿਆ ਕਿ ਤਿੰਨ ਹਮਲਾਵਰ ਮਾਰੇ ਗਏ ਹਨ। ਸੋਮਵਾਰ ਨੂੰ ਵੀ ਇਹ ਮੁਠਭੇੜ ਜਾਰੀ ਰਹੀ ਅਤੇ ਜੇਲ ਦੇ ਅਹਾਤੇ ਵਿਚ ਰੁਕ ਰੁਕ ਕੇ ਗੋਲੀਬਾਰੀ ਹੋ ਰਹੀ ਸੀ।
ਖੋਗਯਾਨੀ ਨੇ ਦਸਿਆ ਕਿ ਮ੍ਰਿਤਕਾਂ ਵਿਚ ਜੇਲ ਦੇ ਕੁਝ ਕੈਦੀਆਂ ਤੋਂ ਇਲਾਵਾ ਆਮ ਨਾਗਰਿਕ, ਜੇਲ ਦੇ ਗਾਰਡ ਅਤੇ ਅਫ਼ਗ਼ਾਨ ਸੁਰੱਖਿਆ ਕਰਮੀ ਸ਼ਾਮਲ ਹਨ। ਨਾਂਗਰਹਾਰ ਦੀ ਰਾਜਧਾਨੀ ਜਲਾਲਾਬਾਦ ਵਿਚ ਇਕ ਜੇਲ ਦੇ ਦਾਖ਼ਲਾ ਦਰਵਾਜ਼ੇ 'ਤੇ ਆਤਮਘਾਤੀ ਕਾਰ ਬੰਮ ਧਮਾਕੇ ਨਾਲ ਇਹ ਹਮਲਾ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਕਈ ਹਮਲਾਵਰਾਂ ਨੇ ਅਫ਼ਗ਼ਾਨ ਦੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ।
File Photo
ਹਮਲਾਵਰਾਂ ਦੀ ਗਿਣਤੀ ਕਿੰਨੀ ਹੈ, ਇਹ ਹਾਲੇ ਤਕ ਸਾਫ਼ ਨਹੀਂ ਹੋ ਸਕਿਆ। ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸੰਗਠਨ ਨਾਲ ਸਬੰਧਤ ਇਕ ਸੰਗਠਨ ਨੇ ਲਈ ਹੈ ਜਿਸ ਨੂੰ ਖੁਰਾਸਾਨ ਸੂਬੇ ਵਿਚ ਆਈ.ਐਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਅਤਿਵਾਦੀ ਸੰਗਠਨ ਦਾ ਮੁਖ ਠਿਕਾਣਾ ਨਾਂਗਰਹਾਰ ਸੂਬੇ ਵਿਚ ਹੈ। ਇਕ ਅਧਿਕਾਰੀ ਨੇ ਦਸਿਆ ਕਿ ਹਮਲੇ ਦੇ ਹਲਦੇ ਕਈ ਕੈਦੀ ਜੇਲ ਤੋਂ ਭੱਜ ਗਏ।
ਜੇਲ ਵਿਚ ਆਈ.ਐਸ ਜ਼ਿਆਦਾ ਕੈਦੀ ਆਈ.ਐਸ ਦੇ : ਜੇਲ 'ਤੇ ਹਮਲੇ ਦਾ ਕਾਰਨ ਸਾਫ਼ ਨਹੀਂ ਹੈ। ਵੈਸੇ ਜੇਲ ਵਿਚ 1500 ਕੈਦੀ ਹਨ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਆਈ.ਐਸ ਨਾਲ ਜੁੜੇ ਕੈਦੀ ਹਨ। ਅਫ਼ਗ਼ਾਨ ਖ਼ੁਫ਼ੀਆ ਏਜੰਸੀ ਨੇ ਇਕ ਦਿਨ ਪਹਿਲਾਂ ਦਸਿਆ ਸੀ ਕਿ ਅਫ਼ਗ਼ਾਨ ਵਿਸ਼ੇਸ਼ ਬਲਾਂ ਨੇ ਜਲਾਲਾਬਾਦ ਨੇੜੇ ਆਈ.ਐਸ ਦੇ ਇਕ ਸਿਖਰਲੇ ਕਮਾਂਡਰ ਨੂੰ ਮਾਰ ਦਿਤਾ ਹੈ।
ਸਾਡੀ ਜੰਗਬੰਦੀ ਜਾਰੀ ਹੈ : ਤਾਲਿਬਾਨ- ਤਾਲਿਬਾਨ ਦੇ ਸਿਆਸੀ ਬੁਲਾਰੇ ਸੁਹੇਲ ਸ਼ਾਹੀਨ ਨੇ ਏਜੰਸੀ ਨੂੰ ਦਸਿਆ ਕਿ ਜਲਾਲਾਬਾਦ ਜੇਲ ਹਮਲੇ ਵਿਚ ਉਨ੍ਹਾਂ ਦੇ ਸਮੂਹ ਦਾ ਕੋਈ ਹੱਥ ਨਹੀਂ ਹੈ। ਅਮਰੀਕਾ ਨੇ ਤਾਲਿਬਾਨ ਨਾਲ ਫ਼ਰਵਰੀ ਵਿਚ ਸ਼ਾਂਤੀ ਸਮਝੌਤਾ ਕੀਤਾ ਸੀ। ਉਨ੍ਹਾਂ ਕਿਹਾ,''ਸਾਡੀ ਜੰਗਬੰਦੀ ਚਲ ਰਹੀ ਹੈ ਅਤੇ ਦੇਸ਼ ਵਿਚ ਕਿਤੇ ਵੀ ਇਸ ਤਰ੍ਹਾਂ ਦੇ ਹਮਲੇ ਵਿਚ ਅਸੀਂ ਸ਼ਾਮਲ ਨਹੀਂ ਹਾਂ। ਤਾਲਿਬਾਨ ਨੇ ਈਦ ਦੇ ਮੱਦੇਨਜ਼ਰ ਸ਼ੁਕਰਵਾਰ ਤੋਂ ਤਿੰਨ ਦਿਨ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ।