
ਆਰਥਿਕ ਸੰਕਟ ਦੇ ਦੌਰਾਨ ਵਿਦੇਸ਼ ਮੰਤਰੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਨਵੀਂ ਦਿੱਲੀ - ਲੇਬਨਾਨ ਦੀ ਸਥਿਤੀ ਜੋ ਦੀਵਾਲੀਆਪਨ ਦੇ ਕੰਢੇ ਹੈ ਉੱਥੇ ਦੀ ਸਥਿਤੀ ਐਨੀ ਮਾੜੀ ਹੋ ਗਈ ਹੈ ਕਿ ਇੱਥੋਂ ਦੀ ਸੁਰੱਖਿਆ ਵਿਚ ਲੱਗੇ ਸੈਨਿਕਾਂ ਨੂੰ ਵੀ ਭੁੱਖੇ ਮਰਨਾ ਪੈ ਰਿਹਾ ਹੈ। ਲੇਬਨਾਨ ਤੇਜ਼ੀ ਨਾਲ ਆਰਥਿਕ ਦੀਵਾਲੀਆਪਨ ਅਤੇ ਵਿਗਾੜ ਦੀ ਸਥਿਤੀ ਵੱਲ ਵਧ ਰਿਹਾ ਹੈ। ਲੇਬਨਾਨ ਦੇ ਬਹੁਤੇ ਹਿੱਸਿਆਂ ਵਿਚ 20-20 ਘੰਟੇ ਬਿਜਲੀ ਦੀ ਕਟੌਤੀ ਰਹਿੰਦੀ ਹੈ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਲੋਕਾਂ ਕੋਲ ਖਾਣ ਲਈ ਪੈਸੇ ਵੀ ਨਹੀਂ ਹਨ।
lebanon Economy Headed Towards Collapse And Foreign Minister Resigns
ਹਸਪਤਾਲਾਂ ਵਿਸਿਹਤ ਸੇਵਾ ਤੇ ਵੀ ਮੰਦੀ ਦਾ ਅਸਰ ਹੈ। ਪ੍ਰਸ਼ਾਸਨਿਕ ਢਾਂਚਾ ਕਮਜ਼ੋਰ ਹੋਣ ਕਾਰਨ ਲੇਬਨਾਨ ਵਿਚ ਅਪਰਾਧ ਵੀ ਵਧ ਰਹੇ ਹਨ। ਕੋਰੋਨਾ ਮਹਾਂਮਾਰੀ ਨੇ ਲੇਬਨਾਨ ਨੂੰ ਆਰਥਿਕ ਤੌਰ 'ਤੇ ਤੋੜ ਦਿੱਤਾ ਹੈ। ਦੱਸ ਦਈਏ ਕਿ ਆਰਥਿਕ ਸੰਕਟ ਦੇ ਦੌਰਾਨ ਵਿਦੇਸ਼ ਮੰਤਰੀ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਲੇਬਨਾਨ ਵਿਚ, ਇਹ ਸੰਕਟ ਉੱਥੋਂ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪੈਦਾ ਹੋਇਆ ਹੈ।
lebanon Economy Headed Towards Collapse And Foreign Minister Resigns
ਲੇਬਨਾਨ ਨੂੰ ਕਈ ਧਾਰਮਿਕ ਸੰਪਰਦਾਵਾਂ ਵਿਚ ਵੰਡਿਆ ਗਿਆ ਹੈ। ਇਹ ਈਰਾਨ ਅਤੇ ਸਾਊਦੀ ਅਰਬ ਦੇ ਵਿਚ ਸਰਵਉੱਚਤਾ ਦੀ ਲੜਾਈ ਵਿਚ ਫਿਸਲਦਾ ਜਾ ਰਿਹਾ ਹੈ। ਭ੍ਰਿਸ਼ਟਾਚਾਰੀ ਅਤੇ ਲਾਲਚੀ ਰਾਜਨੀਤੀ ਕਾਰਨ ਆਰਥਿਕਤਾ ਬਹੁਤ ਮਾੜੇ ਪੱਧਰ ਤੇ ਪਹੁੰਚ ਗਈ ਹੈ। ਲੇਬਨਾਨ ਉਹੀ ਦੇਸ਼ ਹੈ ਜਿਥੇ ਸਰਕਾਰ ਨੇ ਸਾਲ 2019 ਵਿਚ ਸੋਸ਼ਲ ਮੈਸੇਜਿੰਗ ਐਪ ਵਟਸਐਪ 'ਤੇ ਟੈਕਸ ਲਗਾਉਣ ਦੀ ਯੋਜਨਾ ਬਣਾਈ ਸੀ।
lebanon Economy Headed Towards Collapse And Foreign Minister Resigns
ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਦੇਸ਼ ਵਿਚ ਭਾਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ ਅਤੇ ਲੋਕਾਂ ਨੂੰ ਉਥੋਂ ਦੀ ਸਰਕਾਰ ਖਿਲਾਫ਼ ਸੜਕਾਂ ਤੇ ਉਤਰਨਾ ਪਿਆ।
ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਲੇਬਨਾਨੀ ਪੌਂਡ ਦੀ ਕੀਮਤ ਕਾਲੇ ਬਾਜ਼ਾਰ ਵਿਚ 80 ਪ੍ਰਤੀਸ਼ਤ ਘੱਟ ਗਈ ਹੈ। ਜ਼ਰੂਰੀ ਵਸਤੂਆਂ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਕੀਮਤ ਵਿਚ ਵਾਧਾ ਹੋਇਆ ਹੈ।
lebanon Economy Headed Towards Collapse And Foreign Minister Resigns
ਯੂਐਸ ਇੰਸਟੀਚਿਊਟ ਆਫ਼ ਪੀਸ ਵਿਚ ਅਮਰੀਕੀ ਉਪ ਰਾਸ਼ਟਰਪਤੀ ਦੇ ਕੇਂਦਰੀ ਏਸ਼ੀਆ ਅਤੇ ਅਫ਼ਰੀਕਾ ਦੇ ਮਾਮਲਿਆਂ ਦੀ ਸਲਾਹਕਾਰ ਮੋਨਾ ਯਾਕੂਬੀਅਨ ਨੇ ਇਕ ਲੇਖ ਵਿਚ ਕਿਹਾ ਹੈ ਕਿ ਜੇ ਲੇਬਨਾਨ ਢਹਿ ਗਿਆ ਤਾਂ ਯੂਰਪ ਵਿਚ ਸ਼ਰਨਾਰਥੀਆਂ ਦੇ ਆਉਣ ਦਾ ਸੰਕਟ ਹੋਰ ਵਧ ਜਾਵੇਗਾ। ਖੇਤਰ ਵਿਚ ਜੋ ਅਸਥਿਰਤਾ ਪੈਦਾ ਹੋਵੇਗੀ ਉਸਦੇ ਸਹਿਯੋਗੀ ਦੇਸ਼ਾਂ 'ਤੇ ਵੀ ਮਾੜਾ ਪ੍ਰਭਾਵ ਪਵੇਗਾ। ਸੀਰੀਆ ਅਤੇ ਇਰਾਕ ਤੋਂ ਬਾਅਦ ਇਹ ਤੀਸਰਾ ਵੱਡਾ ਸੰਕਟ ਹੋਵੇਗਾ।