
ਉਹ ਆਸਟ੍ਰੇਲੀਅਨ ਲੇਬਰ ਪਾਰਟੀ ਦੀ ਮੈਂਬਰ ਹੈ।
ਸਿਡਨੀ : ਆਸਟ੍ਰੇਲੀਆ ਵਿਚ 27 ਸਾਲਾ ਫਾਤਿਮਾ ਨੇ ਇਤਿਹਾਸ ਰਚਿਆ ਹੈ ਕਿਉਂਕਿ ਉਹ ਪਿਛਲੇ ਹਫ਼ਤੇ ਆਸਟ੍ਰੇਲੀਆ ਦੀ ਸੰਸਦ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਹਿਜਾਬ ਪਹਿਨਣ ਵਾਲੀ ਔਰਤ ਬਣ ਗਈ ਹੈ। ਉਹ ਮੌਜੂਦਾ ਸੰਸਦ ਵਿਚ ਸਭ ਤੋਂ ਛੋਟੀ ਉਮਰ ਦੀ ਵਿਅਕਤੀ ਵੀ ਹੈ। ਅਫ਼ਗਾਨਿਸਤਾਨ ਤੋਂ ਆਏ ਸ਼ਰਨਾਰਥੀਆਂ ਦੀ ਧੀ ਫਾਤਿਮਾ ਪੇਮਨ ਪੱਛਮੀ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਦੀ ਹੈ। ਉਹ ਆਸਟ੍ਰੇਲੀਅਨ ਲੇਬਰ ਪਾਰਟੀ ਦੀ ਮੈਂਬਰ ਹੈ।
Fatima Payman
ਪੇਮੈਨ ਕੋਲ ਸੱਭਿਆਚਾਰਕ ਤੌਰ 'ਤੇ ਵਿਭਿੰਨ ਭਾਈਚਾਰਿਆਂ ਦੇ ਨੌਜਵਾਨਾਂ ਲਈ ਕੰਮ ਕਰਨ ਦਾ ਰਿਕਾਰਡ ਹੈ। ਉਹ ਮਜ਼ਦੂਰ-ਸ਼੍ਰੇਣੀ ਦੇ ਭਾਈਚਾਰੇ ਲਈ ਵੀ ਅਵਾਜ਼ ਬੁਲੰਦ ਕਰਦੀ ਹੈ, ਜਿਸ ਨਾਲ ਉਹ ਸਬੰਧਤ ਹੈ। ਉਸ ਦੇ ਪਿਤਾ ਇੱਕ ਟੈਕਸੀ ਡਰਾਈਵਰ ਸੀ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਰਸੋਈ ਵਿਚ ਕੰਮ ਕਰਦੇ ਸਨ। ਇਕ ਰਿਪੋਰਟ ਮੁਤਾਬਿਕ ਇਹ ਪੇਮਨ ਦੇ ਪਿਤਾ ਹੀ ਸਨ, ਜਿਨ੍ਹਾਂ ਨੇ ਉਸ ਨੂੰ ਰਾਜਨੀਤੀ ਵਿਚ ਆਉਣ ਲਈ ਉਤਸ਼ਾਹਿਤ ਕੀਤਾ।
ਪਹਿਲਾਂ ਉਹਨਾਂ ਨੇ ਵੀ ਸੋਚਿਆ ਸੀ ਕਿ ਉਸ ਕੋਲ ਆਸਟ੍ਰੇਲੀਆ ਵਿਚ ਮੌਕਾ ਨਹੀਂ ਹੈ ਅਤੇ ਉਹਨਾਂ ਨੇ ਅਫ਼ਗਾਨਿਸਤਾਨ ਵਾਪਸ ਜਾਣ ਦਾ ਸੁਝਾਅ ਦਿੱਤਾ ਤਾਂ ਜੋ ਉੱਥੇ ਲੋਕਾਂ ਦੀ ਜ਼ਿੰਦਗੀ ਵਿਚ ਸੁਧਾਰ ਕੀਤਾ ਜਾ ਸਕੇ। ਹੁਣ ਉਸ ਦੇ ਪਿਤਾ ਨਹੀਂ ਰਹੇ। ਉਸ ਦੀ ਸੈਨੇਟ ਚੋਣ ਤੋਂ ਬਾਅਦ, ਪੇਮਨ ਦੀ ਮਾਂ ਨੇ ਹੰਝੂ ਵਹਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਉਸ 'ਤੇ ਬਹੁਤ ਮਾਣ ਹੋਵੇਗਾ। ਪੇਮੈਨ ਆਪਣੇ ਆਪ ਨੂੰ ਆਧੁਨਿਕ ਆਸਟ੍ਰੇਲੀਆ ਦੇ ਪ੍ਰਗਤੀਸ਼ੀਲ ਪ੍ਰਤੀਨਿਧੀ ਵਜੋਂ ਦਰਸਾਉਂਦੀ ਹੈ।