30 ਕਰੋੜ ਡਾਲਰ ਮਦਦ ਨਹੀਂ ਸਗੋਂ ਪਾਕਿ ਦਾ ਹੀ ਹੈ ਪੈਸਾ : ਕੁਰੈਸ਼ੀ
Published : Sep 4, 2018, 12:06 pm IST
Updated : Sep 4, 2018, 12:06 pm IST
SHARE ARTICLE
Shah Mehmood Qureshi
Shah Mehmood Qureshi

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਵਲੋਂ 30 ਕਰੋੜ ਡਾਲਰ ਦੀ ਮਿਲਟਰੀ ਮਦਦ ਰੋਕੇ ਜਾਣ 'ਤੇ ਸਖ਼ਤ ਬਿਆਨ ਦਿਤਾ ਹੈ............

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਵਲੋਂ 30 ਕਰੋੜ ਡਾਲਰ ਦੀ ਮਿਲਟਰੀ ਮਦਦ ਰੋਕੇ ਜਾਣ 'ਤੇ ਸਖ਼ਤ ਬਿਆਨ ਦਿਤਾ ਹੈ। ਕੁਰੈਸ਼ੀ ਨੇ ਕਿਹਾ ਹੈ ਕਿ ਇਹ ਰਾਸ਼ੀ ਪਾਕਿਸਤਾਨ ਦੀ ਹੈ ਜੋ ਉਸ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਖਰਚ ਕੀਤੀ ਹੈ ਅਤੇ ਇਹ ਰਾਸ਼ੀ ਪਾਕਿਸਤਾਨ ਨੂੰ ਵਾਪਸ ਮਿਲਣੀ ਚਾਹੀਦੀ ਹੈ। ਪੇਂਟਾਗਨ ਦੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਅੱਤਵਾਦੀ ਸਮੂਹਾਂ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਿਹਾ। ਇਸ ਲਈ ਉਸ ਨੂੰ ਦਿਤੀ ਜਾਣ ਵਾਲੀ 30 ਕਰੋੜ ਡਾਲਰ ਦੀ ਮਿਲਟਰੀ ਮਦਦ ਰੋਕੀ ਜਾਵੇਗੀ। 

ਕੁਰੈਸ਼ੀ ਨੇ ਕਿਹਾ ਕਿ ਇਸ ਮਾਮਲੇ ਨੂੰ 5 ਸਤੰਬਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੀ ਪਾਕਿਸਤਾਨ ਦੀ ਯਾਤਰਾ ਦੌਰਾਨ ਉਠਾਇਆ ਜਾਵੇਗਾ। ਅਮਰੀਕਾ ਦੇ ਫੈਸਲੇ ਦੇ ਐਲਾਨ ਮਗਰੋਂ ਐਤਵਾਰ ਨੂੰ ਜਲਦਬਾਜ਼ੀ ਵਿਚ ਬੁਲਾਏ ਗਏ ਪੱਤਰਕਾਰ ਸੰਮੇਲਨ ਦੌਰਾਨ ਕੁਰੈਸ਼ੀ ਨੇ ਕਿਹਾ ਕਿ 30 ਕਰੋੜ ਡਾਲਰ ਨਾ ਤਾਂ ਮਦਦ ਹੈ ਅਤੇ ਨਾ ਹੀ ਸਹਿਯੋਗ। ਪਾਕਿਸਤਾਨ ਨੇ ਇਹ ਰਾਸ਼ੀ ਆਪਣੇ ਸਰੋਤਾਂ ਨਾਲ ਅੱਤਵਾਦੀਆਂ ਅਤੇ ਅੱਤਵਾਦ ਵਿਰੁੱਧ ਲੜਾਈ ਵਿਚ ਖਰਚ ਕੀਤੀ ਹੈ। ਅਮਰੀਕਾ ਇਸ ਰਾਸ਼ੀ ਦੀ ਸਿਰਫ ਭਰਪਾਈ ਕਰ ਰਿਹਾ ਸੀ। ਪਰ ਹੁਣ ਅਮਰੀਕਾ ਇਸ ਰਾਸ਼ੀ ਨੂੰ ਦੇਣ ਤੋਂ ਮਨਾ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ ਕਿ ਸਿਧਾਂਤਕ ਰੂਪ ਨਾਲ ਅਮਰੀਕਾ ਨੂੰ ਪਾਕਿਸਤਾਨ ਨੂੰ ਇਹ ਰਾਸ਼ੀ ਵਾਪਸ ਕਰਨੀ ਚਾਹੀਦੀ ਹੈ ਕਿਉਂਕਿ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਬਣਾਉਣ ਅਤੇ ਅੱਤਵਾਦ ਨੂੰ ਹਰਾਉਣ ਦੇ ਉਦੇਸ਼ ਨਾਲ ਇਸ ਨੂੰ ਖਰਚ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਨਾਲ ਇਸ ਮੁੱਦੇ 'ਤੇ ਚਰਚਾ ਕਰਾਂਗੇ। ਅਸੀਂ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ।  

ਰਾਸ਼ੀ ਰੋਕੇ ਜਾਣ 'ਤੇ ਪਾਕਿਸਤਾਨ ਦੇ ਵਿਕਲਪਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਨਾਲ ਗੱਲ ਕਰੇਗਾ ਕਿਉਂਕਿ ਪਾਕਿਸਤਾਨ ਪਹਿਲਾਂ ਹੀ ਇਹ ਰਾਸ਼ੀ ਖਰਚ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪੋਂਪਿਓ ਦੀ ਯਾਤਰਾ ਦਾ ਸਵਾਗਤ ਕਰਦਾ ਹੈ ਕਿਉਂਕਿ ਇਸ ਨਾਲ ਇਕ-ਦੂਜੇ ਦੇ ਨਜ਼ਰੀਏ ਨੂੰ ਸਮਝਣ ਵਿਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਅਮਰੀਕਾ ਵਿਚਕਾਰ ਵਿਸ਼ਵਾਸ ਦੀ ਕਮੀ ਆਈ ਹੈ ਪਰ ਸਰਕਾਰ ਸੰਬੰਧਾਂ ਨੂੰ ਸੁਧਾਰਨਾ ਚਾਹੁੰਦੀ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਬਹਾਲ ਕਰਨਾ ਚਾਹੁੰਦੀ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਮੌਜੂਦਾ ਤਣਾਅ ਜਾਂ ਅਮਰੀਕਾ ਵਲੋਂ ਰਾਸ਼ੀ ਰੋਕੇ ਜਾਣ ਲਈ ਜ਼ਿੰਮੇਵਾਰ ਨਹੀਂ ਹੈ ਸਗੋਂ ਇਸ ਲਈ ਦੇਸ਼ ਦੇ ਸਾਬਕਾ ਪੀ.ਐਮ. ਨਵਾਜ਼ ਸ਼ਰੀਫ ਜ਼ਿੰਮੇਵਾਰ ਹਨ। ਕੁਰੈਸ਼ੀ ਮੁਤਾਬਕ ਇਮਰਾਨ ਖਾਨ ਦੀ ਸਰਕਾਰ ਪਾਕਿਸਤਾਨ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਫੈਸਲੇ ਕਰੇਗੀ।               (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement