
ਸੈਲਫੋਨ ਦੀ ਵਰਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਹੈ : ਜਾਕਿਰ ਹੁਸੈਨ ਖ਼ਾਨ
ਢਾਕਾ : ਬੰਗਲਾਦੇਸ਼ ਦੀ ਦੂਰਸੰਚਾਰ ਰੈਗੂਲੇਟਰੀ ਬਾਡੀ ਨੇ ਅਪਰੇਟਰਾਂ ਨੂੰ ਸੁਰੱਖਿਆ ਖ਼ਤਰੇ ਅਤੇ ਫੋਨ ਦੀ ਨਾਜਾਇਜ਼ ਵਰਤੋਂ ਦਾ ਹਵਾਲਾ ਦਿੰਦੇ ਹੋਏ ਦੇਸ ਦੇ ਦਖਣ-ਪੂਰਬ ਵਿਚ ਬੇਤਰਤੀਬੇ ਫੈਲਣ ਵਾਲੇ ਕੈਂਪਾਂ ਵਿਚ ਮੋਬਾਈਲ ਸੇਵਾਵਾਂ ਬੰਦ ਕਰਨ ਲਈ ਕਿਹਾ ਹੈ। ਮਿਆਂਮਾਰ ਤੋਂ ਭੱਜੇ ਹੋਏ ਹਜ਼ਾਰਾਂ ਰੋਹਿੰਗਿਆ ਸਰਨਾਰਥੀ ਇਨ੍ਹਾਂ ਕੈਂਪਾਂ ਵਿਚ ਰਹਿ ਰਹੇ ਹਨ।
Bangladesh bans mobile phone access in Rohingya camps
ਬੰਗਲਾਦੇਸ਼ ਟੈਲੀਕਾਮ ਰੈਗੂਲੇਟਰੀ ਕਮਿਸਨ ਦੇ ਬੁਲਾਰੇ ਜਾਕਿਰ ਹੁਸੈਨ ਖ਼ਾਨ ਨੇ ਕਿਹਾ ਕਿ ਉਸਨੇ ਅਪਰੇਟਰਾਂ ਨੂੰ ਸੱਤ ਦਿਨਾਂ ਦੇ ਅੰਦਰ ਅੰਦਰ ਆਦੇਸ ਦਾ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਫੋਨ ’ਤੇ ਕਿਹਾ,“ ਇਹ ਫ਼ੈਸਲਾ ਰਾਸਟਰੀ ਸੁਰੱਖਿਆ ਦੇ ਕਾਰਨਾਂ ਕਰ ਕੇ ਲਿਆ ਗਿਆ ਹੈ।” ਉਨ੍ਹਾਂ ਨੇ ਕਿਹਾ,“ਅਸੀਂ ਇਹ ਵੇਖ ਕੇ ਹੈਰਾਨ ਹਾਂ ਕਿ ਰੋਹਿੰਗਿਆ ਸਰਨਾਰਥੀ ਗ਼ੈਰ ਕਾਨੂੰਨੀ ਤਰੀਕੇ ਨਾਲ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ ਅਤੇ ਅਸੀਂ ਸਥਿਤੀ ਬਾਰੇ ਸਪੱਸਟ ਨਹੀਂ ਹਾਂ।’’
Bangladesh bans mobile phone access in Rohingya camps
ਇਹ ਪੁੱਛਣ ’ਤੇ ਕਿ ਦੇਸ ਨੂੰ ਕਿਸ ਤਰ੍ਹਾਂ ਦੇ ਸੁਰੱਖਿਆ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ’ਤੇ ਖ਼ਾਨ ਨੇ ਕਿਹਾ ਕਿ ਕੈਂਪਾਂ ਵਿਚ ਹੋਏ ਇਕ ਤਾਜਾ ਸਰਵੇ ਤੋਂ ਪਤਾ ਚੱਲਿਆ ਹੈ ਕਿ ਉਥੇ ਸੈਲਫੋਨ ਦੀ ਵਰਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਖਬਰਾਂ ਹਨ ਕਿ ਅਜਿਹੇ ਲੋਕ ਵੀ ਹਨ ਜੋ ਰਾਸਟਰੀ ਸੁਰੱਖਿਆ ਲਈ ਖਤਰਾ ਹਨ। ਹਾਲਾਂਕਿ, ਉਸਨੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿਤੀ।