
ਭਾਰਤ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਰੋਹਿੰਗਿਆ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਮਿਆਂਮਾਰ ਭੇਜਣ ਦੀ...
ਨਵੀਂ ਦਿੱਲੀ : ਭਾਰਤ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਰੋਹਿੰਗਿਆ ਨਾਗਰਿਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਮਿਆਂਮਾਰ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ 7 ਰੋਹਿੰਗਿਆ ਨਾਗਰਿਕਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਦੇ ਖ਼ਿਲਾਫ਼ ਸੁਪਰੀਮ ਕੋਰਟ ‘ਚ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਮੰਗ ਦਰਜ ਕੀਤੀ ਗਈ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿਤਾ ਹੈ। ਹੁਣ ਸਾਰੇ 7 ਰੋਹਿੰਗਿਆ ਨਾਗਰਿਕਾਂ ਨੂੰ ਅੱਜ ਹੀ ਵਾਪਸ ਭੇਜ ਦਿਤਾ ਜਾਵੇਗਾ। ਰੋਹਿੰਗਿਆ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਮੁੱਦਾ ਪਿਛਲੇ ਕੁਝ ਸਮੇਂ ਤੋਂ ਭਾਰਤੀ ਰਾਜਨੀਤੀ ਦੇ ਕੇਂਦਰ ‘ਚ ਰਿਹਾ ਹੈ।
Myanmar Peopleਇਸ ਵਿਵਾਦ ਵਿਚ ਅੱਜ ਭਾਰਤ ਸਰਕਾਰ ਪਹਿਲੀ ਵਾਰ ਦੇਸ਼ ‘ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਰੋਹਿੰਗਿਆ ਲੋਕਾਂ ਨੂੰ ਮਿਆਂਮਾਰ ਭੇਜ ਰਹੀ ਹੈ। ਇਸ ਪਹਿਲੀ ਕਿਸ਼ਤ ‘ਚ 7 ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਸੁਪਰੀਮ ਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਕਰ ਰਹੀ ਹੈ। ਹਾਲਾਂਕਿ, ਸੁਣਵਾਈ ਦੇ ਦੌਰਾਨ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਮਿਆਂਮਾਰ ਸਰਕਾਰ ਅਜੇ ਤੱਕ ਇਨ੍ਹਾਂ ਦੇ ਨਾਗਰਿਕ ਹੋਣ ਦੀ ਜਾਂਚ ਨਹੀਂ ਕਰ ਰਹੀ ਹੈ। ਜਿਸ ਤੋਂ ਬਾਅਦ ਕੋਰਟ ਨੇ ਇਸ ਮੰਗ ਨੂੰ ਰੱਦ ਕਰ ਦਿਤਾ।
Rohingyas People7 ਰੋਹਿੰਗਿਆ ਨੂੰ ਵਾਪਸ ਭੇਜਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਸਵੇਰੇ 7:30 ਵਜੇ ਇਮਫ਼ਾਲ ਤੋਂ ਮਨੀਪੁਰ ਦੀ ਮੋਰੇਹ ਸੀਮਾ ‘ਤੇ ਲਿਜਾਇਆ ਜਾਵੇਗਾ। ਜਿਸ ਤੋਂ ਬਾਅਦ ਮਿਆਂਮਾਰ ਇਮੀਗ੍ਰੇਸ਼ਨ ਦਫ਼ਤਰ ‘ਚ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਦੇ ਸਾਰੇ ਕਾਗਜ਼ਾਂ ਦੀ ਜਾਂਚ ਹੋਵੇਗੀ। ਅਸਲ ਵਿਚ, 7 ਰੋਹਿੰਗਿਆ ਅਸਾਮ ਦੇ ਸਿਲਚਰ ‘ਚ ਮੌਜੂਦ ਹਿਰਾਸਤ ਕੇਂਦਰ ‘ਚ ਬੰਦ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇਕ ਅਫ਼ਸਰ ਦੇ ਮੁਤਾਬਕ ਵੀਰਵਾਰ ਨੂੰ ਮਨੀਪੁਰ ਦੀ ਮੋਰੇਹ ਸੀਮਾ ਚੌਂਕੀ ‘ਤੇ 7 ਰੋਹਿੰਗਿਆ ਵਿਅਕਤੀਆਂ ਨੂੰ ਮਿਆਂਮਾਰ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।
Myanmar Peopleਗੁਆਂਢੀ ਦੇਸ਼ ਦੀ ਸਰਕਾਰ ਦੇ ਗ਼ੈਰ-ਕਾਨੂੰਨੀ ਲੋਕਾਂ ਦੇ ਪਤੇ ਦੀ ਰਿਖਾਈਨ ਰਾਜ ‘ਚ ਜਾਂਚ ਕਰਨ ਤੋਂ ਬਾਅਦ ਇਨ੍ਹਾਂ ਦੇ ਮਿਆਂਮਾਰ ਦੇ ਨਾਗਰਿਕ ਹੋਣ ਦੀ ਜਾਂਚ ਹੋਈ ਹੈ। ਇਹ ਪਹਿਲੀ ਵਾਰ ਹੈ ਜਦੋਂ ਰੋਹਿੰਗਿਆ ਵਿਅਕਤੀਆਂ ਨੂੰ ਭਾਰਤ ‘ਤੋਂ ਮਿਆਂਮਾਰ ਭੇਜਿਆ ਜਾ ਰਿਹਾ ਹੈ। ਗੌਰਤਲਬ ਹੈ ਕਿ 7 ਰੋਹਿੰਗਿਆ ਲੋਕਾਂ ਨੂੰ ਵਿਦੇਸ਼ੀ ਕਾਨੂੰਨ ਦੀ ਉਲੰਘਣਾ ਦੇ ਜੁਰਮ ‘ਚ 29 ਜੁਲਾਈ, 2012 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਪਿਛਲੇ ਸਾਲ ਸੰਸਦ ਨੂੰ ਦੱਸਿਆ ਸੀ ਕਿ ਸੰਯੁਕਤ ਰਾਸ਼ਟਰ ਰਿਫ਼ਊਜ਼ੀ ਏਜੰਸੀ ਯੂ.ਐਨ.ਐਚ.ਸੀ.ਆਰ. ‘ਚ ਦਰਜ 14,000 ਤੋਂ ਵੱਧ ਰੋਹਿੰਗਿਆ ਭਾਰਤ ਵਿਚ ਰਹਿੰਦੇ ਹਨ।
SCਹਾਲਾਂਕਿ ਮਦਦ ਕਰਨ ਵਾਲੀਆਂ ਏਜੰਸੀਆਂ ਨੇ ਦੇਸ਼ ‘ਚ ਰਹਿਣ ਵਾਲੇ ਰੋਹਿੰਗਿਆ ਲੋਕਾਂ ਦੀ ਸੰਖਿਆ ਤਕਰੀਬਨ 40,000 ਦੱਸੀ ਹੈ। ਰਿਖਾਈਨ ਰਾਜ ‘ਚ ਮਿਆਂਮਾਰ ਸੈਨਾ ਦੇ ਅਭਿਆਨ ਤੋਂ ਬਾਅਦ ਰੋਹਿੰਗਿਆ ਲੋਕ ਅਪਣੀ ਜਾਨ ਬਚਾਉਣ ਲਈ ਘਰ ਛੱਡ ਕੇ ਭੱਜੇ ਸੀ।