
ਮੰਗਲਵਾਰ ਨੂੰ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਕਿਸ਼ਤੀ ਪਲਟਣ ਨਾਲ 12 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ
France : ਇਕ ਕਿਸ਼ਤੀ ਹਾਦਸੇ ਵਿਚ 12 ਪ੍ਰਵਾਸੀਆਂ ਦੀ ਮੌਤ ਤੋਂ ਇਕ ਦਿਨ ਬਾਅਦ ਕਈ ਦਰਜਨ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਹੋਰ ਕਿਸ਼ਤੀ ਨੂੰ ਉੱਤਰੀ ਫਰਾਂਸ ਤੋਂ ਬਰਤਾਨੀਆਂ ਵਲ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਵੇਖਿਆ ਗਿਆ।
ਐਸੋਸੀਏਟਿਡ ਪ੍ਰੈਸ ਦੇ ਪੱਤਰਕਾਰ ਮੰਗਲਵਾਰ ਨੂੰ ਕਿਸ਼ਤੀ ਦੁਖਾਂਤ ਵਾਲੀ ਥਾਂ ਦੇ ਨੇੜੇ ਉੱਤਰੀ ਫਰਾਂਸ ਦੇ ਤੱਟ ਵੇਇਮਾਰਾਕਸ ਦੇ ਇਕ ਸਮੁੰਦਰੀ ਕੰਢੇ ’ਤੇ ਹਨ। ਇਹ ਪੱਤਰਕਾਰ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਬਾਰੇ ਸਿੱਧਾ ਪ੍ਰਸਾਰਣ ਕਰ ਰਹੇ ਹਨ।
ਮੰਗਲਵਾਰ ਨੂੰ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਕਿਸ਼ਤੀ ਪਲਟਣ ਨਾਲ 12 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ ਅਤੇ 61 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਸੀ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਮੁਤਾਬਕ ਇਸ ਸਾਲ ਬਰਤਾਨੀਆਂ ’ਚ ਦਾਖਲ ਹੋਣ ਦੀ ਕੋਸ਼ਿਸ਼ ’ਚ ਘੱਟੋ-ਘੱਟ 30 ਪ੍ਰਵਾਸੀ ਮਾਰੇ ਗਏ ਜਾਂ ਲਾਪਤਾ ਹੋ ਗਏ।
ਬਰਤਾਨੀਆਂ ਦੇ ਗ੍ਰਹਿ ਮੰਤਰਾਲੇ ਵਲੋਂ ਮੰਗਲਵਾਰ ਨੂੰ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਸੱਤ ਦਿਨਾਂ ’ਚ ਘੱਟੋ-ਘੱਟ 2,109 ਪ੍ਰਵਾਸੀਆਂ ਨੇ ਛੋਟੀਆਂ ਕਿਸ਼ਤੀਆਂ ’ਚ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।