
ਵਿਦੇਸ਼ ਮੰਤਰੀ ਦਾ ਅਸਤੀਫਾ ਲੀਵ ਸ਼ਹਿਰ ਵਿਚ ਰਾਤ ਭਰ ਹੋਏ ਹਮਲਿਆਂ ਵਿਚ ਸੱਤ ਲੋਕਾਂ ਦੇ ਮਾਰੇ ਜਾਣ ਅਤੇ 35 ਦੇ ਜ਼ਖਮੀ ਹੋਣ ਤੋਂ ਬਾਅਦ ਆਇਆ
Russia-Ukraine War : ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਬੁਧਵਾਰ ਨੂੰ ਅਸਤੀਫਾ ਦੇ ਦਿਤਾ। ਪਿਛਲੇ ਹਫਤੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਕਿਹਾ ਸੀ ਕਿ ਜਲਦੀ ਹੀ ਕੈਬਨਿਟ ’ਚ ਫੇਰਬਦਲ ਕੀਤਾ ਜਾਵੇਗਾ।
ਸੰਸਦ ਦੇ ਸਪੀਕਰ ਰੁਸਲਾਨ ਸਟੀਫਨਚੁਕ ਨੇ ਅਪਣੇ ਫੇਸਬੁੱਕ ਪੇਜ ’ਤੇ ਕਿਹਾ ਕਿ ਕੁਲੇਬਾ ਦੀ ਅਸਤੀਫੇ ਦੀ ਬੇਨਤੀ ’ਤੇ ਸੰਸਦ ਮੈਂਬਰਾਂ ਦੀ ਅਗਲੀ ਪੂਰਨ ਬੈਠਕ ’ਚ ਚਰਚਾ ਕੀਤੀ ਜਾਵੇਗੀ।
ਵਿਦੇਸ਼ ਮੰਤਰੀ ਦਾ ਅਸਤੀਫਾ ਲੀਵ ਸ਼ਹਿਰ ਵਿਚ ਰਾਤ ਭਰ ਹੋਏ ਹਮਲਿਆਂ ਵਿਚ ਸੱਤ ਲੋਕਾਂ ਦੇ ਮਾਰੇ ਜਾਣ ਅਤੇ 35 ਦੇ ਜ਼ਖਮੀ ਹੋਣ ਤੋਂ ਬਾਅਦ ਆਇਆ ਹੈ। ਲੇਵ ਦੇ ਮੇਅਰ ਆਂਦਰੇ ਸਾਡੋਵਕੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ ।
ਉਨ੍ਹਾਂ ਦਸਿਆ ਕਿ ਮ੍ਰਿਤਕਾਂ ’ਚ ਇਕ ਬੱਚਾ ਅਤੇ ਇਕ ਮੈਡੀਕਲ ਕਰਮਚਾਰੀ ਵੀ ਸ਼ਾਮਲ ਹੈ ਅਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਹਮਲਾ ਯੂਕਰੇਨ ਦੇ ਪੋਲਟਾਵਾ ਵਿਚ ਇਕ ਮਿਲਟਰੀ ਅਕੈਡਮੀ ਅਤੇ ਨੇੜਲੇ ਹਸਪਤਾਲ ’ਤੇ ਦੋ ਬੈਲਿਸਟਿਕ ਮਿਜ਼ਾਈਲਾਂ ਦੇ ਹਮਲੇ ਤੋਂ ਇਕ ਦਿਨ ਬਾਅਦ ਹੋਇਆ ਹੈ, ਜਿਸ ਵਿਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਸਨ।
ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਦਾ ਇਹ ਸੱਭ ਤੋਂ ਘਾਤਕ ਹਮਲਾ ਹੈ।