ਸਾਊਦੀ ਅਰਬ ਹੁਣ ਨਹੀਂ ਹੋਵੇਗਾ ਹਿੱਸੇਦਾਰ
Published : Oct 4, 2018, 10:22 am IST
Updated : Oct 4, 2018, 10:22 am IST
SHARE ARTICLE
China-Pakistan Economic Corridor
China-Pakistan Economic Corridor

ਅਭਿਲਾਸ਼ੀ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਪ੍ਰਾਜੈਕਟ ਵਿਚ ਸਾਊਦੀ ਅਰਬ ਦੇ ਤੀਜੇ ਰਣਨੀਤਕ ਹਿੱਸੇਦਾਰ ਹੋਣ ਦੇ ਐਲਾਨ ਦੇ ਕੁਝ ਦਿਨ ਬਾਅਦ ਹੀ ਪਾਕਿਸਤਾਨ.....

ਇਸਲਾਮਾਬਾਦ : ਅਭਿਲਾਸ਼ੀ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਪ੍ਰਾਜੈਕਟ ਵਿਚ ਸਾਊਦੀ ਅਰਬ ਦੇ ਤੀਜੇ ਰਣਨੀਤਕ ਹਿੱਸੇਦਾਰ ਹੋਣ ਦੇ ਐਲਾਨ ਦੇ ਕੁਝ ਦਿਨ ਬਾਅਦ ਹੀ ਪਾਕਿਸਤਾਨ ਨੇ ਯੂ-ਟਰਨ ਲਿਆ ਹੈ। ਹੁਣ ਪਾਕਿਸਤਾਨ ਦਾ ਕਹਿਣਾ ਹੈ ਕਿ ਸਾਊਦੀ ਅਰਬ ਇਸ ਦਾ ਹਿੱਸਾ ਨਹੀਂ ਹੋਵੇਗਾ। 
ਸੀ.ਪੀ.ਈ.ਸੀ. ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਭਿਲਾਸ਼ੀ ਪ੍ਰਾਜੈਕਟ 'ਬੈਲਟ ਐਂਡ ਰੋਡ ਇਨੀਸ਼ੀਏਟਿਵ' ਦਾ ਮਹੱਤਵਪੂਰਣ ਹਿੱਸਾ ਹੈ। ਚੀਨ ਇਸ ਦੇ ਤਹਿਤ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਵਿੱਤਪੋਸ਼ਣ ਕਰ ਕੇ ਦੁਨੀਆ ਵਿਚ ਅਪਣਾ ਦਬਦਬਾ ਕਾਇਮ ਕਰਨਾ ਚਾਹੁੰਦਾ ਹੈ। 

ਇਕ ਅੰਗਰੇਜ਼ੀ ਅਖ਼ਬਾਰ ਦੀ ਖਬਰ ਮੁਤਾਬਕ ਉਥੋਂ ਦੇ ਯੋਜਨਾ ਤੇ ਵਿਕਾਸ ਮੰਤਰੀ ਖੁਸਰੋ ਬਖਤਿਆਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸਾਊਦੀ ਅਰਬ ਦਾ ਪ੍ਰਸਤਾਵਿਤ ਨਿਵੇਸ਼ ਇਕ ਵੱਖਰੀ ਦੋ-ਪੱਖੀ ਸੰਧੀ ਦੇ ਤਹਿਤ ਹੋਵੇਗਾ। ਉਨ੍ਹਾਂ ਨੇ ਕਿਹਾ, ''ਸਾਊਦੀ ਅਰਬ ਸੀ. ਪੀ. ਈ. ਸੀ. ਵਿਚ ਰਣਨੀਤਕ ਹਿੱਸੇਦਾਰ ਨਹੀਂ ਬਣੇਗਾ। ਅਜਿਹੀ ਧਾਰਨਾ ਸੱਚ ਨਹੀਂ ਹੈ।'' ਬਖਤਿਆਰ ਨੇ ਕਿਹਾ ਕਿ ਕੋਈ ਵੀ ਤੀਜਾ ਦੇਸ਼ ਇਸ ਵਿਚ ਸਿਰਫ ਉਦੋਂ ਹਿੱਸੇਦਾਰ ਬਣ ਸਕਦਾ ਹੈ ਜਦੋਂ ਉਹ ਪ੍ਰਾਜੈਕਟ ਤੋਂ ਬਾਹਰ ਦੇ ਨਿਵੇਸ਼ ਤੇ ਕਾਰੋਬਾਰ ਦਾ ਹਿੱਸਾ ਬਣੇਗਾ।

ਉਨ੍ਹਾਂ ਨੇ ਕਿਹਾ,''ਚੀਨ ਅਤੇ ਪਾਕਿਸਤਾਨ ਦੇ ਵਿਚ ਸਮਝੌਤੇ ਦੀ ਰੂਪਰੇਖਾ ਦੋ-ਪੱਖੀ ਹੈ ਅਤੇ ਸਾਊਦੀ ਅਰਬ ਤੀਜੇ ਪੱਖ ਦੇ ਨਿਵੇਸ਼ਕ ਦੀ ਹੈਸੀਅਤ ਨਾਲ ਇਸ ਵਿਚ ਸ਼ਾਮਲ ਨਹੀਂ ਹੋ ਸਕਦਾ।'' ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਊਦੀ ਅਰਬ ਦੇ ਦੌਰੇ ਤੋਂ ਪਰਤਣ ਦੇ ਬਾਅਦ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਬੀਤੇ ਮਹੀਨੇ ਕਿਹਾ ਸੀ ਕਿ ਸਾਊਦੀ ਅਰਬ ਸੀ.ਪੀ.ਈ.ਸੀ. ਦਾ ਤੀਜਾ ਰਣਨੀਤਕ ਹਿੱਸੇਦਾਰ ਹੈ।

ਦਿਲਚਸਪ ਇਹ ਹੈ ਕਿ ਜਦੋਂ ਬਖਤਿਆਰ ਸੀ.ਪੀ.ਈ.ਸੀ. ਵਿਚ ਸਾਊਦੀ ਦੇ ਤੀਜੇ ਰਣਨੀਤਕ ਹਿੱਸੇਦਾਰ ਨਾ ਹੋਣ ਦਾ ਸਪੱਸ਼ਟੀਕਰਨ ਦੇ ਰਹੇ ਸਨ, ਉਦੋਂ ਚੌਧਰੀ ਉਨ੍ਹਾਂ ਦੇ ਨਾਲ ਬੈਠੇ ਹੋਏ ਸਨ। ਬਖਤਿਆਰ ਨੇ ਸਪੱਸ਼ਟ ਕੀਤਾ ਕਿ ਸਾਊਦੀ ਅਰਬ ਜਿਹੇ ਕਿਸੇ ਵੀ ਦੇਸ਼ ਨੂੰ ਸੀ.ਪੀ.ਈ.ਸੀ. ਦੀ ਰੂਪਰੇਖਾ ਦੇ ਦਾਇਰੇ ਵਿਚ ਲਿਆਉਣ ਦੇ ਬਾਰੇ ਵਿਚ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
(ਪੀਟੀਆਈ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement