ਹਾਫਿਜ ਸਈਦ ਨਾਲ ਮੰਚ ਸਾਂਝਾ ਕਰਦੇ ਹੋਏ ਪਾਕਿ ਮੰਤਰੀ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਸੀ : ਕੁਰੈਸ਼ੀ 
Published : Oct 4, 2018, 4:14 pm IST
Updated : Oct 4, 2018, 4:14 pm IST
SHARE ARTICLE
Saeed on stage
Saeed on stage

ਸ਼ਾਹ ਮਹਿਮੂਦ ਕੁਰੈਸ਼ੀ ਨੇ ਅਪਣੇ ਮੰਤਰੀਮੰਡਲ ਸਹਿਯੋਗੀ ਨੂਰ-ਉਲ-ਹਕ ਕਾਦਰੀ ਵਲੋਂ ਇਸ ਹਫਤੇ ਕੀਤੀ ਗਈ ਗਲਤੀ ਨੂੰ ਮੰਨਦੇ ਹੋਏ ਕਿਹਾ

ਪਾਕਿਸਤਾਨ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਪਣੇ ਮੰਤਰੀਮੰਡਲ ਸਹਿਯੋਗੀ ਨੂਰ-ਉਲ-ਹਕ ਕਾਦਰੀ ਵਲੋਂ ਇਸ ਹਫਤੇ ਕੀਤੀ ਗਈ ਗਲਤੀ ਨੂੰ ਮੰਨਦੇ ਹੋਏ ਕਿਹਾ ਕਿ ਉਨਾਂ ਨੂੰ 2008 ਵਿਚ ਮੁਬੰਈ ਹਮਲੇ ਦੇ ਮਾਸਟਰਮਾਈਡ ਹਾਫਿਜ਼ ਸਈਦ ਨਾਲ ਮੰਚ ਸਾਂਝਾ ਕਰਦੇ ਹੋਏ ਜਿਆਦਾ ਸੰਵੇਦਨਸ਼ੀਲ ਹੋਣਾ ਚਾਹੀਦਾ ਸੀ। ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਕਾਦਰੀ ਦੇ ਇਸਲਾਮਾਬਾਦ ਵਿਖੇ ਇਕ ਸਭਾ ਵਿਚ ਲਸ਼ਕਰ-ਏ-ਤਇਬਾ ਮੁਖੀ ਸਈਦ  ਨਾਲ ਮੰਚ ਸਾਂਝਾ ਕਰਨ ਬਾਰੇ ਪੁਛੇ ਜਾਣ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਮੈਂ ਆਪਣੇ ਦੇਸ਼ ਜਾਂਵਾਗਾ ਤੇ ਪੱਕੇ ਤੌਰ ਤੇ ਉਨਾਂ ਨੂੰ ਪੁਛਾਂਗਾ ਕਿ ਉਨਾਂ ਅਜਿਹਾ ਕਿਉਂ ਕੀਤਾ?

Hafiz SaeedHafiz Saeed

ਹਾਲਾਂਕਿ ਮੈਨੂੰ ਦਸਿਆ ਗਿਆ ਕਿ ਉਹ ਕਸ਼ਮੀਰ ਦੇ ਹਾਲਾਤ ਦਾ ਜ਼ਿਕਰ ਕਰਨ ਸਬੰਧੀ ਇਕ ਸਮਾਗਮ ਸੀ। ਕੁਰੈਸ਼ੀ ਨੇ ਅਮਰੀਕੀ ਕਾਂਗਰਸ ਵਲੋਂ ਮੁਹੱਈਆ ਕਰਵਾਏ ਗਏ ਪੈਸੇ ਨਾਲ ਚਲਣ ਵਾਲੀ ਸਿਖਰ ਥਿੰਕ ਟੈਂਕ ਯੂਐਸ ਇੰਸਟੀਟਿਊਟ ਆਫ ਪੀਸ ਵਿਚ ਕਿਹਾ, ਇਸਦਾ ਲਸ਼ਕਰ-ਏ-ਤਇੱਬਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਥੇ ਹੋਰ ਰਾਜਨੀਤਕ ਤੱਤ ਵੀ ਸੀ। ਉਹ ਉਨਾਂ ਵਿਚੋਂ ਇਕ ਸੀ। ਉਨਾਂ ਕਿਹਾ ਕਿ ਮੈਨੰ ਲਗਦਾ ਹੈ ਕਿ ਉਨਾਂ (ਕਾਦਰੀ) ਨੂੰ ਵੱਧ ਸੰਵੇਦਨਸ਼ੀਲ ਹੋਣਾ ਚਾਹੀਦਾ ਸੀ। ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਉਸਦੇ ( ਸਈਦ ) ਦੇ ਵਿਚਾਰਾਂ ਨਾਲ ਸਹਿਮਤ ਹਨ।

Pakistan Foreign Minister Shah Mehmood quershiPakistan Foreign Minister Shah Mehmood quershi

ਕਾਦਰੀ ਇਸਲਾਮਾਬਾਦ ਵਿਖੇ ਐਤਵਾਰ ਨੂੰ ਦਿਫਾ-ਏ-ਪਾਕਿਸਤਾਨ ਕਾਉਂਸਲ ਵਲੋਂ ਆਯੋਜਿਤ ਸਰਬ ਪਾਰਟੀ ਕਾਨਫੰਰਸ ਦੌਰਾਨ ਸਇੱਦ ਦੇ ਨੇੜੇ ਬੈਠੇ ਦਿਖਾਈ ਦਿਤੇ ਸਨ। ਕਾਨਫੰਰਸ ਦੇ ਪਿਛੋਕੜ ਵਿਚ ਲਗੇ ਇਕ ਬੈਨਰ ਵਿਚ ਪਾਕਿਸਤਾਨ ਦੀ ਰੱਖਿਆ ਲਿਖਿਆ ਸੀ ਅਤੇ ਉਸ ਵਿਚ ਭਾਰਤ ਦੇ ਖਤਰਿਆਂ ਦੇ ਨਾਲ-ਨਾਲ ਕਸ਼ਮੀਰ ਦਾ ਜ਼ਿਕਰ ਸੀ। ਦਿਫਾ-ਏ-ਪਾਕਿਸਤਾਨ ਕਾਉਂਸਲ 40 ਤੋਂ ਵਧ ਪਾਕਿਸਤਾਨੀ ਰਾਜਨੀਤਿਕ ਦਲਾਂ ਅਤੇ ਧਾਰਮਿਕ ਦਲਾਂ ਦਾ ਗਠਬੰਧਨ ਹੈ ਜੋ ਕਿ ਪੁਰਾਣੀ ਨੀਤੀਆਂ ਦੀ ਪੈਰਵੀ ਕਰਦਾ ਹੈ।

ਕਾਦਰੀ ਦੀ ਸਈਦ ਦੇ ਨਾਲ ਉਸ ਸਮਾਗਮ ਵਿਚ ਮੋਜੂਦਗੀ ਭਾਰਤ ਦੀ ਇਸ ਗਲ ਦੀ ਪੁਸ਼ਟੀ ਕਰਦਾ ਹੈ ਕਿ ਅਗਸਤ ਵਿਚ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕਣ ਤੋਂ ਬਾਅਦ ਵੀ ਅਤਿਵਾਦ ਨੂੰ ਲੈ ਕੇ ਪਾਕਿਸਤਾਨ ਦੇ ਰੱਵਈਏ ਵਿਚ ਕੋਈ ਬਦਲਾਵ ਨਹੀਂ ਆਇਆ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਅਤਿਵਾਦ ਦੇ ਵਿਰੁਧ ਲੜਾਈ ਵਿਚ ਗੰਭੀਰ ਹੈ। ਉਨਾਂ ਕਿਹਾ ਕਿ ਅਸੀਂ ਅਤਿਵਾਦ ਦੇ ਅੱਗੇ ਹਾਰ ਨਹੀਂ ਮੰਨ ਸਕਦੇ। ਸਾਨੂੰ ਇਸਦਾ ਮੁਕਾਬਲਾ ਕਰਨਾ ਪਵੇਗਾ। ਅਸੀਂ ਕਾਮਯਾਬੀ ਨਾਲ ਇਸਨੂੰ ਕੀਤਾ ਹੈ। ਇਹ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਸਾਨੂੰ ਇਸਨੂੰ ਜਾਰੀ ਰੱਖਣਾ ਪਵੇਗਾ ਪਰ ਕਾਫੀ ਹੱਦ ਤੱਕ ਚੀਜ਼ਾਂ ਬਦਲੀਆਂ ਹਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement