ਇਮਰਾਨ ਬਣੇ ਪਾਕਿਸਤਾਨ ਦੇ ਨਵੇਂ ਕਪਤਾਨ, ਅਵਾਮ ਨੇ ਹਾਫ਼ਿਜ਼ ਸਈਦ ਨੂੰ ਨਕਾਰਿਆ 
Published : Jul 26, 2018, 4:46 pm IST
Updated : Jul 26, 2018, 4:46 pm IST
SHARE ARTICLE
Imran Khan
Imran Khan

ਪਾਕਿਸਤਾਨ ਵਿਚ 272 ਸੀਟਾਂ 'ਤੇ ਹੋਈ ਵੋਟਿੰਗ ਤੋਂ ਬਾਅਦ  ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਆ ਰਹੇ ਰੁਝਾਨਾਂ ਤੋਂ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ...

ਇਸਲਾਮਾਬਾਦ : ਪਾਕਿਸਤਾਨ ਵਿਚ 272 ਸੀਟਾਂ 'ਤੇ ਹੋਈ ਵੋਟਿੰਗ ਤੋਂ ਬਾਅਦ  ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦੌਰਾਨ ਆ ਰਹੇ ਰੁਝਾਨਾਂ ਤੋਂ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀਟੀਆਈ) ਦਾ ਸਰਕਾਰ ਬਣਾਉਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤਕ ਉਹ 115 ਸੀਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੀ ਹੈ। ਬਹੁਮਤ ਹਾਸਲ ਕਰਨ ਲਈ 137 ਸੀਟਾਂ ਜ਼ਰੂਰੀ ਹਨ, ਉਹ ਬਹੁਮਤ ਮਹਿਜ਼ 22 ਸੀਟਾਂ ਦੂਰ ਹੈ, ਜਦਕਿ ਨਵਾਜ਼ ਸ਼ਰੀਫ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿਚ ਚੋਣ ਲੜ ਰਹੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ 62 ਸੀਟਾਂ 'ਤੇ ਬੜ੍ਹਤ ਬਣਾਈ ਹੈ। ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਤੀਜੇ ਨੰਬਰ 'ਤੇ ਚੱਲ ਰਹੀ ਹੈ। 

Imran Khan Imran Khanਪੀਪੀਪੀ ਦੇ ਉਮੀਦਵਾਰ 36 ਸੀਟਾਂ 'ਤੇ ਅੱਗੇ ਚੱਲ ਰਹੇ ਹਨ। ਅਤਿਵਾਦੀ ਹਾਫ਼ਿਜ਼ ਸਈਦ ਨੇ ਅੱਲ੍ਹਾ ਹੁ ਅਕਬਰ ਤਹਿਰੀਕ ਦੇ ਬੈਨਰ ਹੇਠਾਂ 265 ਉਮੀਦਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ ਪਰ ਉਸ ਨੂੰ ਇਕ ਵੀ ਸੀਟ 'ਤੇ ਬੜ੍ਹਤ ਨਹੀਂ ਮਿਲੀ। ਨਿਊਜ਼ ਏਜੰਸੀ ਮੁਤਾਬਕ ਇਸ ਵਾਰ ਪਾਕਿਸਤਾਨ ਵਿਚ 50 ਤੋਂ 55 ਫ਼ੀਸਦੀ ਵੋਟਿੰਗ ਹੋਈ। ਪਾਕਿਸਤਾਨ ਵਿਚ 10 ਕਰੋੜ 50 ਲੱਖ ਵੋਟਰ ਹਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਕੁੱਲ 342 ਸੀਟਾਂ, ਜਿਨ੍ਹਾਂ ਵਿਚੋਂ 60 ਸੀਟਾਂ ਔਰਤਾਂ ਅਤੇ 10 ਘੱਟ ਗਿਣਤੀਆਂ ਲਈ ਰਾਖਵੀਆਂ ਹਨ।

Hafiz SyeedHafiz Syeedਚਾਰ ਸੂਬੇ ਪੰਜਾਬ, ਸਿੰਧ, ਖੈਬਰ, ਪਖ਼ਤੂਨਖਵਾ ਅਤੇ ਬਲੋਚਿਸਤਾਨ ਵਿਚ ਵੀ ਨਵੀਂ ਸਰਕਾਰ ਚੁਣੀ ਜਾ ਰਹੀ ਹੈ। ਪੀਐਮਐਲ-ਐਨ, ਪੀਪੀਪੀ ਅਤੇ ਪਾਕਿ ਸਰਜ਼ਮੀਂ ਪਾਰਟੀ (ਪੀਐਸਪੀ) ਨੇ ਚੋਣਾਂ ਵਿਚ ਹੇਰਾਫੇਰੀ ਦਾ ਦੋਸ਼ ਲਗਾਇਆ ਹੈ। ਸ਼ਾਹਬਾਜ਼ ਸ਼ਰੀਫ਼ ਨੇ ਵੋਟਾਂ ਦੀ ਗਿਣਤੀ ਦੌਰਾਨ ਲਾਹੌਰ ਵਿਚ ਪ੍ਰੈੱਸ ਕਾਨਫਰੰਸ ਬੁਲਾ ਕੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣ ਲਈ ਮਜ਼ਬੂਰ ਹਾਂ ਪਰ ਅਸੀਂ ਇਨ੍ਹਾਂ ਨਤੀਜਿਆਂ ਨੂੰ ਪੂਰੀ ਤਰ੍ਹਾਂ ਨਕਾਰਦੇ ਹਾਂ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਵੀਰਵਾਰ ਸਵੇਰੇ 4 ਵਜੇ ਪ੍ਰੈੱਸ ਕਾਨਫਰੰਸ ਕਰ ਕੇ ਦਸਿਆ ਕਿ ਸਾਡੇ ਉਪਰ ਕਿਸੇ ਦਾ ਦਬਾਅ ਨਹੀਂ ਹੈ। ਨਤੀਜਾ ਟ੍ਰਾਂਸਮਿਸ਼ਨ ਸਿਸਟਮ ਦੇ ਪਹਿਲੀ ਵਾਰ ਇਸਤੇਮਾਲ ਹੋਣ ਅਤੇ ਤਕਨੀਕੀ ਗੜਬੜੀ ਦੀ ਵਜ੍ਹਾ ਨਾਲ ਚੋਣ ਦੇ ਨਤੀਜੇ ਐਲਾਨ ਕਰਨ ਵਿਚ ਦੇਰੀ ਹੋਈ। 

Imran Khan Imran Khan
ਦਸ ਦਈਏ ਕਿ ਪੀਐਮਐਲ-ਐਨ 2013 ਵਿਚ 126 ਸੀਟਾਂ ਮਿਲੀਆਂ ਸਨ ਜਦਕਿ 2008 ਵਿਚ ਉਸ ਨੂੰ 69 ਅਤੇ 2002 ਵਿਚ ਮਹਿਜ਼ 19 ਸੀਟਾਂ ਮਿਲੀਆਂ ਸਨ। ਇਸੇ ਤਰ੍ਹਾਂ ਬਿਲਾਵਲ ਭੁੱਟੋ ਦੀ ਪੀਪੀਪੀ ਨੂੰ 2013 ਵਿਚ 31, 2008 ਵਿਚ 91 ਅਤੇ 2002 ਵਿਚ 81 ਸੀਟਾਂ ਮਿਲੀਆਂ ਸਨ। ਇਮਰਾਨ ਖ਼ਾਨ ਦੀ ਪੀਟੀਆਈ ਨੂੰ 2013 ਵਿਚ 28 ਸੀਟਾਂ, ਜਦਕਿ 2008 ਵਿਚ ਉਨ੍ਹਾਂ ਦੀ ਪਾਰਟੀ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਪਰ 2002 ਦੇ ਵਿਚ ਉਨ੍ਹਾਂ ਦੀ ਪਾਰਟੀ ਨੂੰ ਮਹਿਜ਼ ਇਕ ਸੀਟ ਹੀ ਹਾਸਲ ਹੋ ਸਕੀ ਸੀ। ਇਸ ਤੋਂ ਇਲਾਵਾ ਪੀਐਮਐਲ-ਕਿਊ ਨੂੰ 2013 ਵਿਚ 2, 2008 ਵਿਚ 38 ਅਤੇ 2002 ਵਿਚ 126 ਸੀਟਾਂ ਹਾਸਲ ਹੋਈਆਂ ਸਨ। 

Bilawal BhuttoBilawal Bhutto1999 ਵਿਚ ਮੁਸ਼ੱਰਫ਼ ਨੇ ਤਖ਼ਤਾਪਲਟ ਕੀਤਾ ਸੀ। ਇਸ ਤੋਂ ਬਾਅਦ 2002 ਵਿਚ ਚੋਣਾਂ ਹੋਈਆਂ। ਪਿਛਲੇ 10 ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਜਿੱਤ ਨਹੀਂ ਮਿਲੀ। 1970 ਤੋਂ 2013 ਦੀਆਂ ਚੋਣਾਂ ਵਿਚ ਹਰ ਵਾਰ ਅਲੱਗ-ਅਲੱਗ ਪਾਰਟੀਆਂ ਜਿੱਤੀਆਂ। ਪੰਜਾਬ ਵਿਚ ਪੀਐਮਐਲ-ਐਨ, ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿਚ ਸ਼ਾਹਬਾਜ਼ ਅਤੇ ਇਮਰਾਨ ਦੀ ਪਾਰਟੀ ਵਿਚਕਾਰ ਸਖ਼ਤ ਟੱਕਰ ਹੈ। 292 ਸੂਬਾਈ ਸੀਟਾਂ ਵਾਲੇ ਪੰਜਾਬ ਦੇ ਰੁਝਾਨਾਂ ਵਿਚ ਸੱਤਾਧਾਰੀ ਪਾਰਟੀ ਪੀਐਮਐਲ-ਐਨ 104 ਸੀਟਾਂ ਦੇ ਨਾਲ ਅੱਗੇ ਹੈ। ਹਾਲਾਂਕਿ ਪੀਟੀਆਈ 96 ਸੀਟਾਂ ਦੇ ਨਾਲ ਸਿੱਧੀ ਟੱਕਰ ਵਿਚ ਹੈ। 

All Parties ChiefAll Parties Chiefਦੂਜੇ ਪਾਸੇ ਖੈਬਰ ਪਖ਼ਤੂਨਖਵਾ ਦੀਆਂ 99 ਸੀਟਾਂ ਦੇ ਰੁਝਾਨਾਂ ਵਿਚ ਪੀਟੀਆਈ 54 ਸੀਟਾਂ 'ਤੇ ਅੱਗੇ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਜਦਕਿ ਅਵਾਮੀ ਨੈਸ਼ਨਲ ਪਾਰਟੀ ਬਲੋਚਿਸਤਾਨ ਵਿਚ ਸਿਰਫ਼ 10 ਸੀਟਾਂ 'ਤੇ ਹੀ ਅੱਗੇ ਹੈ। ਇਸ ਤੋਂ ਇਲਾਵਾ ਸਿੰਧ ਵਿਚ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਅਪਣਾ ਦਬਦਬਾ ਕਾਇਮ ਰਖਿਆ ਹੈ। ਉਹ ਇਥੇ 60 ਸੀਟਾਂ 'ਤੇ ਅੱਗੇ ਹੈ। ਜੇਕਰ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਇਮਰਾਨ ਖ਼ਾਨ ਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ। ਇਸ ਲਈ ਇਮਰਾਨ ਖ਼ਾਨ ਹੀ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement