
Chandigarh News: ਪੂਰਾ ਪ੍ਰਵਾਰ ਦੀਵਾਲੀ ਮਨਾ ਕੇ ਵਾਪਸ ਚੰਡੀਗੜ੍ਹ ਆ ਰਿਹਾ ਸੀ
C.U. Professor Sandeep Kumar died along with his 2 daughters: ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਾਬਾਦ ਇਲਾਕੇ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਜਣੇ ਝੁਲਸ ਗਏ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਜਦੋਂ ਪੂਰਾ ਪਰਿਵਾਰ ਦੀਵਾਲੀ ਮਨਾਉਣ ਤੋਂ ਬਾਅਦ ਸੋਨੀਪਤ ਤੋਂ ਚੰਡੀਗੜ੍ਹ ਜਾ ਰਿਹਾ ਸੀ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੰਦੀਪ ਕੁਮਾਰ, ਉਸ ਦੀਆਂ ਬੇਟੀਆਂ ਅਮਾਨਤ ਅਤੇ ਪਰੀ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਦਾਖਲ ਕਰਵਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੱਡੀ ਨੂੰ ਅੱਗ ਕਿਵੇਂ ਲੱਗੀ।
ਜਾਣਕਾਰੀ ਅਨੁਸਾਰ ਸੈਕਟਰ-7 ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰੋਫੈਸਰ ਦੀ ਕਾਰ ਨੂੰ ਸ਼ਨੀਵਾਰ ਦੇਰ ਰਾਤ ਦਿੱਲੀ-ਅੰਬਾਲਾ ਨੈਸ਼ਨਲ ਹਾਈਵੇਅ 'ਤੇ ਨਿਊ ਸੁਖਦੇਵ ਢਾਬੇ ਨੇੜੇ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਕਾਰ ਲਾਕ ਹੋ ਗਈ ਅਤੇ ਕਾਰ 'ਚ ਸਵਾਰ ਇੱਕੋ ਪਰਿਵਾਰ ਦੇ 8 ਮੈਂਬਰ ਅੰਦਰ ਫਸ ਗਏ। ਇਸ ਤੋਂ ਪਹਿਲਾਂ ਕਿ ਚਾਲਕ ਕਿਸੇ ਤਰ੍ਹਾਂ ਕਾਰ ਦਾ ਲਾਕ ਖੋਲ੍ਹਦਾ, ਕਾਰ 'ਚ ਸਵਾਰ 6 ਲੋਕਾਂ ਦਾ ਅੱਗ 'ਚ ਦਮ ਘੁਟ ਗਿਆ ਤੇ ਹਾਦਸੇ ਦਾ ਸ਼ਿਕਾਰ ਹੋ ਗਏ।
ਰਾਹਗੀਰਾਂ ਨੇ ਗੰਭੀਰ ਹਾਲਤ 'ਚ ਜ਼ਖ਼ਮੀਆਂ ਨੂੰ ਦੂਜੀ ਕਾਰ ਰਾਹੀਂ ਨੇੜਲੇ ਆਦੇਸ਼ ਮੈਡੀਕਲ ਕਾਲਜ ' ਤੇ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪ੍ਰੋ. ਸੰਦੀਪ ਕੁਮਾਰ (37), ਉਸ ਦੀ ਬੇਟੀ ਪਰੀ (6) ਤੇ ਬੇਟੀ ਖ਼ੁਸ਼ੀ (10) ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਜ਼ਖ਼ਮੀ ਸੁਦੇਸ਼ (57), ਲਕਸ਼ਮੀ (35) ਤੇ ਆਰਤੀ (32) ਨੂੰ ਗੰਭੀਰ ਹਾਲਤ 'ਚ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਸ਼ਾਹਬਾਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਪੋਸਟਮਾਰਟਮ ਤੋਂ ਪਤਾ ਲੱਗੇਗਾ ਕਿ ਮੌਤ ਸੜਨ ਨਾਲ ਹੋਈ ਜਾਂ ਦਮ ਘੁੱਟਣ ਕਾਰਨ ਹੋਈ ਹੈ।
ਚਾਲਕ ਸੁਸ਼ੀਲ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਸੰਦੀਪ ਚੰਡੀਗੜ੍ਹ 'ਚ ਨੌਕਰੀ ਕਰਦੇ ਹਨ। ਉਹ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਚੰਡੀਗੜ੍ਹ ਤੋਂ ਆਪਣੇ ਜੱਦੀ ਪਿੰਡ ਰਹਿਮਾਨ ਸੋਨੀਪਤ ਗਏ ਸਨ। ਉਹ ਸ਼ਨੀਵਾਰ ਰਾਤ ਕਰੀਬ 8.40 ਵਜੇ ਚੰਡੀਗੜ੍ਹ ਲਈ ਰਵਾਨਾ ਹੋਏ। ਕਰੀਬ ਰਾਤ 11 ਵਜੇ ਪਿੰਡ ਮੋਹਰੀ ਨੇੜੇ ਉਨ੍ਹਾਂ ਦੀ ਚੱਲਦੀ ਗੱਡੀ 'ਚ ਸਪਾਰਕਿੰਗ ਕਾਰਨ ਪਿੱਛੇ ਡਿੱਗੀ 'ਚ ਅੱਗ ਲੱਗ ਗਈ। ਸੰਦੀਪ ਚੰਡੀਗੜ੍ਹ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ। ਉਸ ਦਾ ਪੂਰਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।