Canada News: ਬਰੈਂਪਟਨ ਵਿਚ ਹੋਏ ਹਮਲੇ ਦੀ ਜਾਂਚ ਸਬੰਧੀ ਕੈਨੇਡਾ ਪੁਲਿਸ ਨੂੰ 4 ਨੌਜਵਾਨਾਂ ਦੀ ਭਾਲ
Published : Dec 4, 2023, 3:24 pm IST
Updated : Dec 4, 2023, 3:24 pm IST
SHARE ARTICLE
4 men sought in connection with aggravated assault investigation in Brampton
4 men sought in connection with aggravated assault investigation in Brampton

ਪੀਲ ਰੀਜਨਲ ਪੁਲਿਸ ਵਲੋਂ ਆਫਤਾਬ ਗਿੱਲ, ਹਰਮਨਦੀਪ ਸਿੰਘ, ਜਤਿੰਦਰ ਸਿੰਘ ਅਤੇ ਸਤਨਾਮ ਸਿੰਘ ਦੀਆਂ ਤਸਵੀਰਾਂ ਜਾਰੀ

Canada News: ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿਚ ਹੋਏ ਭਿਆਨਕ ਹਮਲੇ ਦੇ ਸਬੰਧ ਵਿਚ ਲੋੜੀਂਦੇ ਚਾਰ ਸ਼ੱਕੀਆਂ ਦਾ ਪਤਾ ਲਗਾਉਣ ਲਈ ਜਨਤਾ ਦੀ ਮਦਦ ਮੰਗੀ ਹੈ। ਸ਼ੁੱਕਰਵਾਰ 8 ਸਤੰਬਰ ਨੂੰ ਪੀੜਤ ਨੇ ਇਲਜ਼ਾਮ ਲਗਾਇਆ ਸੀ ਕਿ  ਕਈ ਸਮੂਹਾਂ ਨੇ ਉਸ 'ਤੇ ਹਮਲਾ ਕੀਤਾ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਭੱਜ ਗਏ।

ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਿਸ ਵਲੋਂ 22 ਸਾਲਾ ਆਫਤਾਬ ਗਿੱਲ ( ਕੋਈ ਪੱਕਾ ਪਤਾ ਨਹੀਂ),  ਹਰਮਨਦੀਪ ਸਿੰਘ (22) ਵਾਸੀ ਬਰੈਂਪਟਨ, 25 ਸਾਲਾ ਜਤਿੰਦਰ ਸਿੰਘ ਅਤੇ  ਸਤਨਾਮ ਸਿੰਘ (30) ਵਾਸੀ ਬਰੈਂਪਟਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।

ਪੁਲਿਸ ਅਨੁਸਾਰ ਇਨ੍ਹਾਂ ਚਾਰ ਪੰਜਾਬੀਆਂ ਦੇ ਟਿਕਾਣੇ ਬਾਰੇ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ ਉਸ ਨੂੰ ਡਿਵੀਜ਼ਨ 22 ਦੇ 905-453-2121, ਐਕਸਟੈਂਸ਼ਨ 2233 'ਤੇ ਕਾਲ ਕਰਕੇ ਜਾਂਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਪੀਲ ਕ੍ਰਾਈਮ ਸਟੌਪਰਸ ਨੂੰ 1-800-222-TIPS (8477) 'ਤੇ ਕਾਲ ਕਰਕੇ, ਜਾਂ PeelCrimeStoppers.ca 'ਤੇ ਜਾ ਕੇ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

(For more news apart from 4 men sought in connection with aggravated assault investigation in Brampton, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement