
ਖਸ਼ੋਗੀ ਹੱਤਿਆ ਮਾਮਲੇ 'ਚ ਸਾਊਦੀ ਅਰਬ ਵਲੋਂ ਕੀਤੀ ਜਾ ਰਹੀ ਜਾਂਚ 'ਚ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਊਦੀ ਅਰਬ ਵਲੋਂ ਪੱਤਰਕਾਰ ....
ਵਾਸ਼ਿੰਗਟਨ: ਖਸ਼ੋਗੀ ਹੱਤਿਆ ਮਾਮਲੇ 'ਚ ਸਾਊਦੀ ਅਰਬ ਵਲੋਂ ਕੀਤੀ ਜਾ ਰਹੀ ਜਾਂਚ 'ਚ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਊਦੀ ਅਰਬ ਵਲੋਂ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੀ ਜਾਂਚ ਅਤੇ ਉਸ ਤੋਂ ਨਿੱਬੜਨ ਦੇ ਮਾਮਲੇ 'ਚ ਹੁਣ ਵੀ ਭਰੋਸੇ ਅਤੇ ਜਵਾਬਦੇਹੀ ਦੀ ਅਣਹੋਂਦ ਹੈ। ਅਧਿਕਾਰੀ ਨੇ ਕਿਹਾ ਕਿ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਗਲੇ ਹਫ਼ਤੇ ਮੱਧ ਪੂਰਬ ਦੇ ਅੱਠ ਦੇਸ਼ਾਂ ਦੀ ਯਾਤਰਾ ਦੇ ਦੌਰਾਨ ਰਿਆਦ ਦੌਰੇ 'ਤੇ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਸਊਦੀ ਅਰਬ 'ਤੇ ਦਬਾਅ ਬਣਾਉਣਾ ਜਾਰੀ ਰਖਣਗੇ।
Jamal Khashoggi
ਦੱਸ ਦਈਏ ਕਿ ਅਧਿਕਾਰੀ ਨੇ ਪਹਿਚਾਣ ਜਨਤਕ ਨਾ ਕਰਨ ਦੀ ਸ਼ਰਤ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਪੱਤਰਕਾਰ ਜਮਾਲ ਖਸ਼ੋਗੀ ਦਾ ਮਾਮਲਾ ਉਠਾਉਣਗੇ ਅਤੇ ਸਊਦੀ ਦੀ ਅਗਵਾਈ 'ਤੇ ਇਸ ਹਫਤੇ ਦੇ ਸ਼ੁਰੂਆਤ 'ਚ ਸ਼ੁਰੂ ਹੋਈ ਕਾਨੂੰਨੀ ਪਰਿਕ੍ਰੀਆ ਵਿਚ ਜਵਾਬ ਦੇਣ ਅਤੇ ਭਰੋਸਾ ਵਰਤਣ ਦਾ ਦਬਾਅ ਬਣਾਉਣਗੇ। ਦੂਜੇ ਪਾਸੇ ਅਧਿਕਾਰੀ ਨੇ ਇਹ ਵੀ ਕਿਹਾ ਕਿ ਸਾਨੂੰ ਨਹੀਂ ਲੱਗਦਾ ਸਊਦੀ ਅਰਬ ਤੋਂ ਸ਼ੁਰੂ ਕੀਤੀ ਗਈ ਹੁਣ ਤੱਕ ਦੀ ਕਾਨੂੰਨੀ ਪਰਿਕ੍ਰੀਆ ਵਿਚ ਕਿਸੇ ਤਰ੍ਹਾਂ ਦਾ ਵਿਸ਼ਵਾਸ ਅਤੇ ਭਰੋਸਾ ਹੈ।
Jamal Khashoggi
ਜ਼ਿਕਰਯੋਗ ਹੈ ਕਿ ਬੀਤੇ ਸਾਲ ਦੋ ਅਕਤੂਬਰ ਨੂੰ ਸਊਦੀ ਅਰਬ ਦੇ ਕਰੀਬੀ ਵਲੋਂ ਆਲੋਚਕ ਬਣੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਤੁਰਕੀ 'ਚ ਸਊਦੀ ਦੂਤਾਵਾਸ 'ਚ ਹੱਤਿਆ ਕਰ ਦਿਤੀ ਗਈ ਸੀ, ਜਿਸ ਦੇ ਲਈ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਸਊਦੀ ਅਰਬ ਨੂੰ ਜ਼ਿੰਮੇਦਾਰ ਦਸਿਆ ਸੀ।