ਸ਼ਤਰੰਜ ਖਿਡਾਰਨ ਨੂੰ ਬਿਨਾਂ ਹਿਜਾਬ ਤੋਂ ਮੁਕਾਬਲੇ ’ਚ ਹਿੱਸਾ ਲੈਣਾ ਪਿਆ ਮਹਿੰਗਾ, ਮਿਲੀ ਧਮਕੀ
Published : Jan 5, 2023, 11:47 am IST
Updated : Jan 5, 2023, 11:47 am IST
SHARE ARTICLE
Chess players had to take part in the competition without hijab, got threats
Chess players had to take part in the competition without hijab, got threats

ਫ਼ੋਨ ਕਾਲ ਕਾਰਨ ਅਯੋਜਕਾਂ ਨੇ ਕਜਾਖਸਤਾਨ ਪੁਲਿਸ ਦੀ ਮਦਦ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ।

 

ਦੁਬਈ: ਈਰਾਨ ਦੀ ਸ਼ਤਰੰਜ ਖਿਡਾਰਨ ਸਾਰਾ ਖਾਦੇਮ ਨੂੰ ਅਲਮਾਟੀ, ਕਜ਼ਾਕਿਸਤਾਨ ਵਿਚ ਪਿਛਲੇ ਹਫ਼ਤੇ 6945 ਵਿਸ਼ਵ ਰੈਪਿਡ ਅਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਹਿਜਾਬ ਤੋਂ ਬਿਨਾਂ ਮੁਕਾਬਲਾ ਕਰਨ ਤੋਂ ਬਾਅਦ ‘ਈਰਾਨ ਵਾਪਸ ਨਾ ਆਉਣ ਦੀ ਚੇਤਾਵਨੀ ਦਿਤੀ ਗਈ ਹੈ।’ ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਈਰਾਨ ਵਿਚ ਔਰਤਾਂ ਲਈ ਸਖ਼ਤ ਡਰੈੱਸ ਕੋਡ ਤਹਿਤ ਹਿਜਾਬ ਪਹਿਨਣਾ ਜ਼ਰੂਰੀ ਹੈ। ਮੀਡੀਆ ਰਿਪੋਰਟ ਮੁਤਾਬਕ ਖਾਦੇਮ ਨੂੰ ਕਈ ਫ਼ੋਨ ਆਏ, ਜਿਸ ਵਿਚ ਕੁੱਝ ਲੋਕਾਂ ਨੇ ਉਸਨੂੰ ਟੂਰਨਾਮੈਂਟ ਤੋਂ ਬਾਅਦ ਘਰ ਨਾ ਪਰਤਣ ਦੀ ਚੇਤਾਵਨੀ ਦਿਤੀ, ਜਦਕਿ ਕਈਆਂ ਨੇ ਕਿਹਾ ਕਿ ਉਸ ਨੂੰ ਵਿਵਾਦ ਸੁਲਝਾਉਣ ਦਾ ਵਾਅਦਾ ਕਰ ਕੇ ਹੀ ਦੇਸ਼ ਪਰਤਣਾ ਚਾਹੀਦਾ ਹੈ। ਇਨਾਂ ਹੀ ਨਹੀਂ ਖਾਦੇਮ ਦੇ ਰਿਸ਼ਤੇਦਾਰਾਂ ਅਤੇ ਮਾਤਾ-ਪਿਤਾ, ਜੋ ਈਰਾਨ ਵਿਚ ਹਨ, ਨੂੰ ਵੀ ਧਮਕੀਆਂ ਮਿਲੀਆਂ ਹਨ।

ਹਾਲਾਂਕਿ ਈਰਾਨ ਦੇ ਵਿਦੇਸ਼ ਮੰਤਰਾਲਾ ਨੇ ਇਸ ਮਾਮਲੇ ’ਤੇ ਟਿੱਪਣੀ ਲਈ ਬੇਨਤੀ ਦਾ ਤੁਰਤ ਜਵਾਬ ਨਹੀਂ ਦਿਤਾ। ਸਾਰਾ ਫ਼ਿਲਹਾਲ ਸਪੇਨ ਵਿਚ ਹੈ। ਫ਼ੋਨ ਕਾਲ ਕਾਰਨ ਅਯੋਜਕਾਂ ਨੇ ਕਜਾਖਸਤਾਨ ਪੁਲਿਸ ਦੀ ਮਦਦ ਤੋਂ ਸੁਰੱਖਿਆ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ। ਇਸੇ ਕਾਰਨ ਖਾਦੇਮ ਦੇ ਹੋਟਲ ਦੇ ਕਮਰੇ ਦੇ ਬਾਹਰ ਚਾਰ ਅੰਗ ਰਖਿਅਕ ਤਾਇਨਾਤ ਕੀਤੇ ਗਏ। ਅੰਤਰਰਾਸ਼ਟਰੀ ਸ਼ਤਰੰਜ ਫ਼ੈਡਰੇਸ਼ਨ ਅਨੁਸਾਰ ਸ਼ਤਰੰਜ ਖਿਡਾਰੀ ਦਾ ਜਨਮ 1997 ਵਿਚ ਹੋਇਆ ਸੀ ਅਤੇ ਵਰਤਮਾਨ ਵਿਚ ਦੁਨੀਆਂ ਭਰ ਵਿਚ ਸਰਗਰਮ ਖਿਡਾਰੀਆਂ ਵਿਚ ਇਰਾਨ ਵਿਚ 10ਵੇਂ ਨੰਬਰ ’ਤੇ ਹੈ। ਈਰਾਨ ਵਿਚ ਵਿਰੋਧ ਪ੍ਰਦਰਸ਼ਨ 22 ਸਾਲਾ ਮਾਹਸਾ ਅਮੀਨੀ ਦੀ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। 

SHARE ARTICLE

ਏਜੰਸੀ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement