
ਆਪਣੇ ਦੇਸ਼ (ਯੂਕਰੇਨ) ਦੀ ਸੁਰੱਖਿਆ ਲਈ ਸਰਹੱਦ 'ਤੇ ਤਾਇਨਾਤ ਸੀ ਫੌਜੀ
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਜੋੜੇ ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਇੱਕ ਗਰਭਵਤੀ ਔਰਤ ਛੇ ਮਹੀਨਿਆਂ ਬਾਅਦ ਆਪਣੇ ਪਤੀ ਨੂੰ ਮਿਲਦੀ ਨਜ਼ਰ ਆ ਰਹੀ ਹੈ। ਮੁਲਾਕਾਤ ਦੌਰਾਨ ਉਹ ਕਾਫੀ ਭਾਵੁਕ ਨਜ਼ਰ ਆ ਰਹੇ ਹਨ। ਦੋਵੇਂ ਜੱਫੀ ਪਾ ਕੇ ਰੋਂਦੇ ਨਜ਼ਰ ਆ ਰਹੇ ਹਨ। ਵੀਡੀਓ 'ਤੇ ਯੂਜ਼ਰਸ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਇਸ ਵੀਡੀਓ ਨੂੰ ਯਾਨਿਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਵੀਡੀਓ ਵੇਖਦੇ ਹੀ ਵੇਖਦੇ ਵਾਇਰਲ ਹੋ ਗਿਆ। ਵੀਡੀਓ 'ਚ ਪਤੀ ਫੌਜੀ ਵਰਦੀ 'ਚ ਨਜ਼ਰ ਆ ਰਿਹਾ ਹੈ। ਗਰਭਵਤੀ ਯਾਨਿਨਾ ਉਸ ਨੂੰ ਮਿਲਣ ਲਈ ਕਾਰ ਰਾਹੀਂ ਜਾ ਰਹੀ ਹੈ। ਜਦੋਂ ਉਹ ਕਾਰ ਤੋਂ ਉਤਰ ਕੇ ਆਪਣੇ ਪਤੀ ਨੂੰ ਮਿਲਦੀ ਹੈ ਤਾਂ ਦੋਵੇਂ ਭਾਵੁਕ ਹੋ ਜਾਂਦੇ ਹਨ। ਉਹ ਫੁੱਟ-ਫੁੱਟ ਕੇ ਰੋਣ ਲੱਗ ਜਾਂਦੇ ਹਨ।
ਵੀਡੀਓ ਮੁਤਾਬਕ ਪਤੀ ਆਪਣੇ ਦੇਸ਼ (ਯੂਕਰੇਨ) ਦੀ ਸੁਰੱਖਿਆ ਲਈ ਸਰਹੱਦ 'ਤੇ ਤਾਇਨਾਤ ਸੀ। ਉਹ ਪਿਛਲੇ 6 ਮਹੀਨਿਆਂ ਤੋਂ ਯਾਨਿਨਾ ਤੋਂ ਦੂਰ ਸੀ। ਅਜਿਹੇ 'ਚ ਜਦੋਂ ਕਾਫੀ ਸਮੇਂ ਬਾਅਦ ਫੌਜੀ ਆਪਣੀ ਪਤਨੀ ਨੂੰ ਮਿਲਿਆ ਤਾਂ ਜਜ਼ਬਾਤ ਦੀ ਲਹਿਰ ਦੌੜ ਗਈ।
ਯਾਨਿਨਾ ਨੇ ਇਹ ਵੀਡੀਓ ਪਿਛਲੇ ਸਾਲ ਨਵੰਬਰ 'ਚ ਸ਼ੇਅਰ ਕੀਤਾ ਸੀ। ਜਿੱਥੇ ਇਸ ਨੂੰ ਹੁਣ ਤੱਕ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ 'ਤੇ ਹਜ਼ਾਰਾਂ ਲੋਕਾਂ ਨੇ ਟਿੱਪਣੀਆਂ ਕੀਤੀਆਂ ਹਨ। ਇਸ ਦੇ ਨਾਲ ਹੀ ਟਵਿਟਰ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਵੀਡੀਓ ਨੂੰ ਹੁਣ ਤੱਕ 24 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ 'ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ।