ਦੂਜੀ ਵਾਰ ਐੱਚਆਈਵੀ ਪੀੜਤ ਨੂੰ ਠੀਕ ਕਰ ਕੇ ਡਾਕਟਰਾਂ ਨੇ ਕੀਤਾ ਚਮਤਕਾਰ
Published : Mar 5, 2019, 4:47 pm IST
Updated : Mar 5, 2019, 4:51 pm IST
SHARE ARTICLE
 The second time the doctors performed the miracle by correcting the HIV victim
The second time the doctors performed the miracle by correcting the HIV victim

ਬ੍ਰਿਟੇਨ ਵਿਚ ਇਕ ਐਚਆਈਵੀ ਤੋਂ ਪੀੜਤ ਵਿਅਕਤੀ ਦੁਨੀਆ ਦਾ ਅਜਿਹਾ ਦੂਜਾ ਵਿਅਕਤੀ ਬਣ ਗਿਆ ਹੈ, ਜੋ ਇਸ ਰੋਗ ਤੋਂ ..............

ਬ੍ਰਿਟੇਨ- ਬ੍ਰਿਟੇਨ ਵਿਚ ਇਕ ਐਚਆਈਵੀ ਤੋਂ ਪੀੜਤ ਵਿਅਕਤੀ ਦੁਨੀਆ ਦਾ ਅਜਿਹਾ ਦੂਜਾ ਵਿਅਕਤੀ ਬਣ ਗਿਆ ਹੈ ,  ਜੋ ਇਸ ਰੋਗ ਤੋਂ ਪੂਰੀ ਤਰ੍ਹਾਂ ਅਜ਼ਾਦ ਹੋ ਚੁੱਕਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸਦੇ ਲਈ ਮਰੀਜ਼ ਦਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ ਹੈ। ਇਹ ਬੋਨ ਮੈਰੋ ਸਟੇਮ ਸੈਲਸ ਜਿਸਨੇ Donate ਕੀਤੇ ਹਨ,  ਉਸ ਨੂੰ ਦੁਰਲੱਭ ਜੈਨੇਟਿਕ ਉਤਪਰਿਵਰਤਨ ਹੈ , ਜੋ ਐਚਆਈਵੀ infection ਨੂੰ ਦੂਰ ਕਰਦਾ ਹੈ। ਇਸ ਤੋਂ ਤਿੰਨ ਸਾਲ ਬਾਅਦ ਅਤੇ Antiretroviral drugs ਦੇ ਬੰਦ ਹੋਣ ਤੋਂ 18 ਮਹੀਨੇ ਤੋਂ ਜਿਆਦਾ ਸਮਾਂ ਬਾਅਦ ਬਹੁਤ ਜਾਂਚ ਕੀਤੀ ਗਈ। ਜਿਸ ਵਿਚ ਮਰੀਜ਼ ਦੇ ਅੰਦਰ ਐਚਆਈਵੀ infection ਨਹੀਂ ਪਾਈ ਗਈ।

ਵਿਅਕਤੀ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਦੀ ਟੀਮ  ਦੇ ਮੈਂਬਰ ਰਵਿੰਦਰ ਗੁਪਤਾ ਦਾ ਕਹਿਣਾ ਹੈ , ਇਹ ਕੋਈ ਵਾਇਰਸ ਨਹੀਂ ਹੈ, ਅਸੀਂ ਕੁੱਝ ਵੀ ਪਤਾ ਲਗਾ ਸਕਦੇ ਹਾਂ।  ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਤੋਂ ਇਹ ਸਾਬਤ ਹੁੰਦਾ ਹੈ ਕਿ ਡਾਕਟਰ ਇਕ ਦਿਨ ਏਡਜ਼ ਨੂੰ ਪੂਰੀ ਤਰ੍ਹਾਂ ਨਾਲ  ਖ਼ਤਮ ਕਰਨ ਦੇ ਕਾਬਿਲ ਹੋ ਜਾਣਗੇ।  ਡਾਕਟਰ ਗੁਪਤਾ ਦਾ ਕਹਿਣਾ ਹੈ ਕਿ ਇਹ ਬਹੁਤ ਜਲਦ ਹੋਵੇਗਾ ਕਿ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਹਿਣ ਵਾਲੇ ਟਿਮੋਥੀ ਬਰਾਊਨ ਦਾ 2007 ਵਿਚ ਜਰਮਨੀ ਵਿਚ ਇਲਾਜ਼ ਕੀਤਾ ਗਿਆ ਸੀ, ਜਿਸਦੇ ਬਾਅਦ ਉਹ ਐਚਆਈਵੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ।

ਬਰਾਊਨ ਐਚਆਈਵੀ ਤੋਂ ਠੀਕ ਹੋਣ ਦੇ ਬਾਅਦ ਅਮਰੀਕਾ ਚਲੇ ਗਏ, ਡਾਕਟਰਾਂ ਦਾ ਕਹਿਣਾ ਹੈ ਕਿ ਉਹ ਅਜ ਵੀ ਐਚਆਈਵੀ ਤੋਂ ਅਜ਼ਾਦ ਹੈ। ਵਰਤਮਾਨ ਵਿਚ ਦੁਨੀਆ ਦੇ 3.7 ਕਰੋੜ ਲੋਕ ਐਚਆਈਵੀ ਤੋਂ ਪੀੜਤ ਹਨ। 1980 ਵਿਚ ਇਸ ਰੋਗ ਦੇ ਸ਼ੁਰੂ ਹੋਣ  ਦੇ ਬਾਅਦ ਤੋਂ ਹੁਣ ਤੱਕ ਦੁਨੀਆ ਦੇ 3.5 ਕਰੋੜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਦੇ ਸਾਲਾਂ ਵਿਚ ਵਿਗਿਆਨੀਆਂ ਦੁਆਰਾ ਕੀਤੀ ਗਈ ਖੋਜ ਤੋਂ ਡਾਕਟਰਾਂ ਨੂੰ ਇੰਨੀ ਉਪਲਬਧੀ ਮਿਲੀ ਹੈ। ਡਾਕਟਰ ਗੁਪਤਾ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਸਾਲ 2003 ਵਿਚ ਐਚਆਈਵੀ ਹੋ ਗਿਆ ਸੀ। ਇਸਦੇ ਬਾਅਦ ਉਸਨੂੰ 2012 ਵਿਚ ਬਲੱਡ ਕੈਂਸਰ ਹੋ ਗਿਆ।

2016 ਵਿਚ ਉਹ ਕਾਫ਼ੀ ਬੀਮਾਰ ਸੀ। ਜਿਸਦੇ ਬਾਅਦ ਡਾਕਟਰਾਂ ਨੇ ਉਸਦੇ ਸੈਲ ਟਰਾਂਸਪਲਾਂਟ ਕਰਨ ਦਾ ਫੈਸਲਾ ਲਿਆ।  ਡੋਨਰ ਵਿਚ ਜੈਨੇਟਿਕ ਮਿਊਟਿਲੇਸ਼ਨ CCR5 ਡੈਲਟਾ 32 ਹੈ, ਜੋ ਐਚਆਈਵੀ ਦੇ ਪ੍ਰਤੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬਮਾਰੀ ਨੂੰ ਦੂਰ ਕਰਨ ਦੀ ਪ੍ਰਕਿਰਿਆ ਮਹਿੰਗੀ ਅਤੇ ਜੋਖ਼ਮ ਭਰੀ ਹੈ।  ਡੋਨਰ ਨੂੰ ਲੱਭਣ ਵਿਚ ਵੀ ਕਾਫ਼ੀ ਪਰੇਸ਼ਾਨੀ ਆਉਂਦੀ ਹੈ। ਜਿਨ੍ਹਾਂ ਲੋਕਾਂ ਵਿਚ CCR5 ਮਿਊਟੀਲੇਸ਼ਨ ਹੁੰਦਾ ਹੈ ਉਹ ਜਿਆਦਾਤਰ ਉੱਤਰੀ ਯੂਰਪੀ ਖ਼ਾਨਦਾਨ ਦੇ ਹੁੰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement