ਬ੍ਰਿਟੇਨ ਨੇ ਵਿਜੇ ਮਾਲਿਆ ਦੀ ਭਾਰਤ ਹਵਾਲਗੀ ਨੂੰ ਦਿਤੀ ਮਨਜ਼ੂਰੀ
Published : Feb 5, 2019, 10:06 am IST
Updated : Feb 5, 2019, 10:06 am IST
SHARE ARTICLE
Vijay Mallya
Vijay Mallya

ਬ੍ਰੀਟੇਨ ਦੇ ਗ੍ਰਹਿ ਮੰਤਰਾਲਾ ਨੇ ਭਾਰਤੀ ਬੈਂਕਾਂ ਦੇ ਹਜਾਰਾਂ ਕਰੋੜ ਰੁਪਏ ਲੈ ਕੇ ਫਰਾਰ ਵਿਜੇ ਮਾਲਿਆ...

ਨਵੀਂ ਦਿੱਲੀ : ਬ੍ਰੀਟੇਨ ਦੇ ਗ੍ਰਹਿ ਮੰਤਰਾਲਾ ਨੇ ਭਾਰਤੀ ਬੈਂਕਾਂ ਦੇ ਹਜਾਰਾਂ ਕਰੋੜ ਰੁਪਏ ਲੈ ਕੇ ਫਰਾਰ ਵਿਜੇ ਮਾਲਿਆ ਦੀ ਹਵਾਲਗੀ ਆਦੇਸ਼ ਉਤੇ ਮੋਹਰ ਲਗਾ ਦਿਤੀ ਹੈ। ਹੁਣ ਮਾਲਿਆ ਦੀ ਹਵਾਲਗੀ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਕੋਰਟ ਉਤੇ ਨਿਰਭਰ ਹੈ। ਵੱਡਾ ਸਵਾਲ ਇਹ ਹੈ ਕਿ ਮਾਲਿਆ ਲੋਕਸਭਾ ਚੋਣ ਤੱਕ ਮਈ 2019 ਤੋਂ ਪਹਿਲਾਂ ਭਾਰਤ ਲਿਆਇਆ ਜਾ ਸਕਦਾ ਹੈ। ਇਸ ਦਾ ਜਵਾਬ ਹਾਂ ਵਿਚ ਹੈ। ਵਿਜੇ ਮਾਲਿਆ ਦੀ ਹਵਾਲਗੀ ਦਾ ਆਦੇਸ਼ ਪਿਛਲੀ 10 ਦਸੰਬਰ 2018 ਨੂੰ ਬ੍ਰੀਟੇਨ ਦੇ ਵੇਸਟਮਿੰਸਟਰ ਮਜਿਸਟਰੈਟ ਕੋਰਟ ਦੇ ਚੀਫ ਮਜਿਸਟਰੈਟ ਨੇ ਦਿਤਾ ਸੀ।

Vijay MallyaVijay Mallya

ਜਿਸ ਨੂੰ ਉਥੇ ਦੇ ਗ੍ਰਹਿ ਮੰਤਰੀ ਸਾਜਦ ਜਾਵੇਦ ਨੇ 3 ਫਰਵਰੀ ਨੂੰ ਮਨਜ਼ੂਰੀ  ਦੇ ਦਿਤੀ ਹੈ। ਹੁਣ ਵਿਜੇ ਮਾਲਿਆ ਦੇ ਕੋਲ ਉਚ ਅਦਾਲਤ ਵਿਚ ਅਪੀਲ ਲਈ 14 ਦਿਨਾਂ ਦਾ ਸਮਾਂ ਹੈ। ਮਾਲਿਆ ਨੇ ਟਵੀਟ ਕਰਕੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਉਹ ਇਸ ਦੇ ਵਿਰੁਧ ਅਪੀਲ ਕਰਨ ਜਾ ਰਿਹਾ ਹੈ। ਮਾਲਿਆ ਨੂੰ ਵਾਪਸ ਲਿਆਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਭਾਰਤੀ ਜਾਂਚ ਏਜੰਸੀਆਂ ਨੇ ਲੰਬੀ ਲੜਾਈ ਲੜੀ ਹੈ। ਵਿਜੇ ਮਾਲਿਆ ਨੇ ਹੋਮ ਡਿਪਾਰਟਮੈਂਟ ਦੇ ਫ਼ੈਸਲੇ ਉਤੇ ਪਹਿਲੀ ਪ੍ਰਤੀਕਿਰਆ ਦਿੰਦੇ ਹੋਏ ਟਵੀਟ ਵਿਚ ਲਿਖਿਆ ਹੈ। 10 ਦਸੰਬਰ 2018 ਦੇ ਵੇਸਟਮਿੰਸਟਰ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੀ ਮੈਂ ਅਪੀਲ ਦੀ ਇੱਛਾ ਸਾਫ਼ ਕੀਤੀ ਸੀ।

Vijay MallyaVijay Mallya

ਹੋਮ ਸੈਕਟਰੀ ਦੇ ਫ਼ੈਸਲੇ ਤੋਂ ਪਹਿਲਾਂ ਮੈਂ ਅਪੀਲ ਦੀ ਪ੍ਰਕਿਰਿਆ ਦੀ ਸ਼ੁਰੂਆਤ ਨਹੀਂ ਕਰ ਸਕਿਆ। ਹੁਣ ਮੈਂ ਅਪੀਲ ਦੀ ਪ੍ਰਕਿਰਿਆ ਸ਼ੁਰੂ ਕਰਾਂਗਾ। ਮਾਲਿਆ ਦੀ ਅਪੀਲ ਉਤੇ ਸਭ ਤੋਂ ਪਹਿਲਾਂ ਇਕ ਮੁਨਸਫ਼ ਵਾਲੇ ਹਾਈਕੋਰਟ ਦੀ ਬੈਂਚ ਵਿਚ ਸੁਣਵਾਈ ਹੋਵੇਗੀ। ਇਹ ਮੁਨਸਫ਼ ਵੀ ਜੇਕਰ ਹਵਾਲਗੀ ਦੇ ਆਦੇਸ਼ ਉਤੇ ਮੋਹਰ ਲਗਾਉਂਦੇ ਹਨ।

Vijay MallyaVijay Mallya

ਪਰ ਅੱਗੇ ਅਪੀਲ ਦੀ ਆਗਿਆ ਵੀ ਦੇ ਦਿੰਦੇ ਹਨ ਤਾਂ ਉਸ ਤੋਂ ਬਾਅਦ ਮਾਲਿਆ ਦੀ ਅਪੀਲ ਉਤੇ ਹਾਈਕੋਰਟ ਦੇ ਦੋ ਮੁਨਸਫ਼ ਸੁਣਵਾਈ ਕਰਨਗੇ। ਇਸ ਤੋਂ ਬਾਅਦ ਮਾਲਿਆ ਸੁਪ੍ਰੀਮ ਕੋਰਟ ਵਿਚ ਅਪੀਲ ਕਰ ਸਕਦਾ ਹੈ ਕਿ ਉਸ ਦੇ ਕੇਸ ਦੀ ਸੁਣਵਾਈ ਉਥੇ ਕੀਤੀ ਜਾਵੇ। ਜੇਕਰ ਸੁਪ੍ਰੀਮ ਕੋਰਟ ਇਹ ਮਨਜ਼ੂਰ ਕਰ ਲੈਂਦਾ ਹੈ ਤਾਂ ਪੂਰੇ ਮਾਮਲੇ ਦੀ ਸੁਣਵਾਈ ਪੂਰੀ ਹੋਣ ਵਿਚ ਕਰੀਬ 18 ਮਹੀਨੇ ਲੱਗ ਜਾਣਗੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement